Punjab Festival Season: ਦੇਸ਼ ਭਰ ਵਿਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਤਿਉਹਾਰ ਦੇ ਸਮੇਂ ਮਠਿਆਈਆਂ ਦਾ ਅਹਿਮ ਸਥਾਨ ਹੁੰਦਾ ਹੈ ਪਰ ਬਜ਼ਾਰਾਂ ਵਿੱਚ ਮਠਿਆਈਆਂ ਦੀਆ ਦੁਕਾਨਾਂ ਵਾਲੇ ਥੋੜੇ ਜਿਹੇ ਪੈਸੇ ਜਿਆਦਾ ਕਮਾਉਣ ਦੇ ਲਾਲਚ ਵਿੱਚ ਆ ਕੇ ਦੁਕਾਨਦਾਰ ਮਠਿਆਈਆਂ ਬਣਾਉਣ ਸਮੇਂ ਮਿਲਾਵਟੀ ਖੋਏ ਦਾ ਸਿੰਥੈਟਿਕ ਰੰਗਾਂ ਦਾ ਅਤੇ ਹਲਕੇ ਕਿਸਮ ਦੇ ਵਰਕ ਦੀ ਵਰਤੋ ਕਰਦੇ ਹਨ। ਜੋ ਕਿ ਸਿਹਤ ਲਈ ਕਾਫੀ ਹਾਨੀਕਾਰਕ ਹੁੰਦਾ ਹੈ ਜਿਸ ਨਾਲ ਚਮੜੀ ਦੇ ਕਈ ਤਰ੍ਹਾਂ ਦੇ ਰੋਗ ਅਤੇ ਸਾਹ ਦੀਆਂ ਬਿਮਾਰੀਆਂ ਹੁੰਦੀਆ ਹਨ। ਅਤੇ ਸਿੰਥੈਟਿਕ ਰੰਗਾਂ ਵਾਲੀਆਂ ਮਿਠਿਆਈਆਂ ਖਾਣ ਨਾਲ ਬੱਚੇ ਹਾਈਪਰ ਐਕਟਿਵ ਹੋ ਜਾਂਦੇ ਹਨ।


COMMERCIAL BREAK
SCROLL TO CONTINUE READING

ਸਿਵਿਲ ਸਰਜਨ ਨੇ ਕਿਹਾ ਕਿ ਉਹਨਾਂ ਵੱਲੋਂ ਮਠਿਆਈ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਲਗਾਤਾਰ ਆਦੇਸ਼ ਜਾਰੀ ਕੀਤੇ ਗਏ ਹਨ। ਕਿ ਮਠਿਆਈ ਦੇ ਦੁਕਾਨਾਂ ਵਾਲੇ ਸਿੰਥੈਟਿਕ ਰੰਗਾਂ ਦੀ ਵਰਤੋਂ ਨਾ ਕਰਨ ਅਤੇ ਨਾ ਹੀ ਹਲਕੇ ਕਿਸਮ ਦੇ ਵਰਕ ਦੀ ਵਰਤੋਂ ਅਤੇ ਨਾ ਹੀ ਮਿਲਾਵਟੀ ਖੋਏ ਦੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਹੈ। ਕਿ ਜਿੱਥੇ ਵੀ ਮਿਠਿਆਈ ਦੀਆਂ ਦੁਕਾਨਾਂ ਲਗਾਉਣ ਉਹ ਸਿਰ ਤੇ ਕੈਂਪ ਅਤੇ ਹੱਥਾਂ ਦੇ ਵਿੱਚ ਗੁਲਬ ਪਏ ਬਿਨਾ ਕਿਸੇ ਨੂੰ ਮਿਠਿਆਈ ਦੇਣ ਦੇਣ ਜੇਕਰ ਕਿਸੇ ਵੀ ਖਰੀਦਦਾਰ ਨੂੰ ਲੱਗਦਾ ਹੈ ਕੋਈ ਕਮੀ ਹੈ ਤੁਰੰਤ ਸਿਹਤ ਵਿਭਾਗ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਸਿਵਿਲ ਸਰਜਨ ਨੇ ਕਿਹਾ ਕਿ ਉਹਨਾਂ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਿਲਾਵਟੀ ਖੋਏ ਦੀ ਜਾਂਚ ਲਈ ਵੀ ਲਗਾਤਾਰ ਟੀਮਾਂ ਬਣਾਈਆਂ ਗਈਆਂ ਹਨ ਤੇ ਉਹਨਾਂ ਵੱਲੋਂ ਛਾਪੇਮਾਰ ਕਰਕੇ ਲਗਾਤਾਰ ਨਾਲ ਲੱਗਦੇ ਸੂਬਿਆਂ 'ਚੋਂ ਆਉਣ ਵਾਲਾ ਮਿਲਾਪ ਵੀ ਖੋਆ ਫੜਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Punjab Breaking Live Updates: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 


ਉਧਰ ਦੂਜੇ ਪਾਸੇ ਮਠਿਆਈ ਦੇ ਕਾਰੋਬਾਰ ਨਾਲ ਜੁੜੇ ਪੰਜਾਬ ਮਠਿਆਈ ਕਾਰੋਬਾਰੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਪਾਲ ਲਵਲੀ ਨੇ ਕਿਹਾ ਜੋ ਵੀ ਸਿਹਤ ਵਿਭਾਗ ਵੱਲੋਂ ਕਾਨੂੰਨ ਬਣਾਇਆ ਗਿਆ ਉਸੇ ਦੇ ਮੁਤਾਬਕ ਉਹਨਾਂ ਵੱਲੋਂ ਮਿਠਿਆਈ ਦਾ ਕਾਰੋਬਾਰ ਕੀਤਾ ਜਾਂਦਾ ਪਰ ਫਿਰ ਵੀ ਜਿਹੜੇ ਦੁਕਾਨਦਾਰ ਬਾਹਰਲੀ ਸੂਬਿਆਂ ਤੋਂ ਮਿਲਾਪ ਵੀ ਖੋਆ ਮੰਗਾਉਂਦੇ ਨੇ ਜਾਂ ਹਲਕੇ ਰੰਗਾਂ ਦੀ ਵਰਤੋਂ ਕਰਦੇ ਨੇ ਜਾਂ ਫਿਰ ਹਲਕੇ ਕਿਸਮ ਦੇ ਸਿਲਵਰ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਐਸੋਸੀਏਸ਼ਨ ਵੱਲੋਂ ਵੀ ਤਾੜਨਾ ਕੀਤੀ ਗਈ ਹੈ ਜੇਕਰ ਕੋਈ ਇਸ ਤਰ੍ਹਾਂ ਮਿਠਿਆਈਆਂ ਵੇਚਦਾ ਹੈ ਤਾਂ ਉਹਨਾਂ ਵੱਲੋਂ ਵੀ ਕਾਰਵਾਈ ਕਰਵਾਈ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਪੂਰੀ ਯੂਨੀਅਨ ਵੱਲੋਂ ਪਹਿਲਾਂ ਹੀ ਆਪਣੇ ਸਾਰੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਫ ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ ਤੇ ਲੋਕਾਂ ਨੂੰ ਵੇਚਣ।