Punjab Flood news: ਲਓ ਲੱਗ ਹੀ ਗਿਆ ਪਤਾ! ਆਹ ਕਾਰਨਾਂ ਕਰਕੇ ਹੋਈ ਮੁੜ ਹੜ੍ਹਾਂ ਤੋਂ ਬਰਬਾਦੀ
What causes flood in Punjab? ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਗ੍ਰਾਉਂਡ `ਤੇ ਜਾ ਕੇ ਘੋਖ ਕੀਤੀ ਤਾਂ ਬਹੁਤ ਖੁਲਾਸੇ ਅਜਿਹੇ ਹੋਏ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
Punjab Flood 2023 news: ਕੁਦਰਤੀ ਆਫਤ ਇਕੱਲੇ ਪੰਜਾਬ ਦੇ ਹਿੱਸੇ ਨਹੀਂ ਆਈ, ਇਹ ਵਿਸ਼ਵ ਦੀ ਸਮੱਸਿਆ ਹੈ। ਹੁਣ ਇਸਦੇ ਨਾਲ ਕਿਵੇਂ ਨਜਿੱਠਿਆ ਜਾਵੇ? ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਜਿਸ ’ਤੇ ਕਈ ਮਾਰਾਂ ਪਈਆਂ ਹਨ, ਜਿੰਨਾਂ 'ਚੋਂ ਇਹ ਹਮੇਸ਼ਾ ਉਭਰਦਾ ਆਇਆ ਹੈ। ਦਰਿਆਈ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਹਮੇਸ਼ਾ 2 ਜਾਂ 3 ਦਹਾਕਿਆਂ ਬਾਅਦ ਪਾਣੀ ਦਾ ਅਜਿਹਾ ਤਾਂਡਵ ਵੇਖਣ ਨੂੰ ਮਿਲਦਾ ਹੈ ਜਿੱਥੇ ਜਾਂ ਤਾਂ ਪਿੰਡ ਡੁੱਬਦੇ ਹਨ ਜਾਂ ਕਈ ਮੌਤਾਂ ਹੁੰਦੀਆਂ ਹਨ।
ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਗ੍ਰਾਉਂਡ 'ਤੇ ਜਾ ਕੇ ਘੋਖ ਕੀਤੀ ਤਾਂ ਬਹੁਤ ਖੁਲਾਸੇ ਅਜਿਹੇ ਹੋਏ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੀ ਇਸ ਕੁਦਰਤੀ ਆਫ਼ਤ ਤੋਂ ਬਚਿਆ ਜਾ ਸਕਦਾ ਸੀ? ਤਾਂ ਅੱਗਿਓਂ ਪਾਣੀਆਂ ਦੇ ਮਾਹਿਰਾਂ ਨੇ ਹਾਂ ਵਿੱਚ ਜੁਆਬ ਦਿੱਤਾ।
What causes flood in Punjab? ਕਿਉਂ ਆਉਂਦੇ ਹਨ ਹੜ੍ਹ?
ਦਰਿਆਈ ਕੰਢਿਆਂ ’ਤੇ ਲੰਬੇ ਸਮੇਂ ਤੋਂ ਰੇਤ ਦੀ ਖੁਦਾਈ
ਸਮੇਂ ਸਮੇਂ ’ਤੇ ਨਾਲੇ, ਦਰਿਆਵਾਂ ਦੀ ਸਫ਼ਾਈ ਨਾ ਕਰਵਾਉਣਾ
ਬਹੁ-ਗਿਣਤੀ ਵਿੱਚ ਦਰਖ਼ਤਾਂ ਦਾ ਕੱਟਿਆ ਜਾਣਾ
ਡਰੇਨ-ਦਰਿਆਵਾਂ ਕਿਨਾਰੇ ਬਹੁ-ਗਿਣਤੀ ਨਜਾਇਜ਼ ਕਬਜਿਆਂ ਦਾ ਹੋਣਾ
ਹਾਲਾਂਕਿ ਇਹਨਾਂ ਕਾਰਨਾਂ ਨੂੰ ਪੜਚੌਲ ਕਰਨ ਦੀ ਸਖ਼ਤ ਜ਼ਰੂਰਤ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਨੇ ZEE ਪੰਜਾਬ ਦੇ ਸਹਿਯੋਗੀ ਮਨੋਜ ਜੋਸ਼ੀ ਨਾਲ ਗੱਲਬਾਤ ਕਰਦਿਆਂ ਕੀਤਾ। ਜਿੰਨਾਂ ਤਫਸੀਲ ਨਾਲ ਦੱਸਿਆ ਕਿ ਪੰਜਾਬ ਵਿੱਚ ਆਉਂਦੇ 90 ਫੀਸਦ ਹੜ੍ਹ ਕੁਦਰਤੀ ਨਹੀਂ ਬਲਕਿ ਗੈਰ ਕੁਦਰਤੀ ਹਨ। ਪ੍ਰੋ. ਢਿੱਲੋਂ ਨੇ ਅੱਗੇ ਹੋਰ ਵੱਡਾ ਚਿੰਤਾ ਜਤਾਈ ਕਿ BBMB ’ਤੇ ਪੰਜਾਬ ਦਾ ਕੋਈ ਠੋਸ ਅਧਾਰ ਨਹੀਂ ਹੈ ਤੇ ਇਸ ਕਰਕੇ ਪੰਜਾਬ ਡਰ ਰਿਹਾ ਹੈ ਕਿ ਜੇਕਰ ਪਾਣੀ ਦੇ ਵਹਾਅ ਵੱਧਣ ਕਾਰਨ ਐਮਰਜੈਂਸੀ ਫਲ਼ੱਡ ਗੇਟ ਖੋਲ੍ਹ ਦਿੱਤੇ ਗਏ ਤਾਂ ਪੰਜਾਬ ਦੀ 1989 ਵਾਂਗ ਬਰਬਾਦੀ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: Punjab News: ਯੂਰਪ ਵਿੱਚ ਵਿਸ਼ੇ ਵਜੋਂ ਪੜ੍ਹੀਆਂ ਜਾਂਦੀਆਂ ਨੇ ਡਾਕਟਰ ਦਲਵਿੰਦਰ ਸਿੰਘ ਦੀਆਂ ਕਿਤਾਬਾਂ, ਜਾਣੋਂ ਇਨ੍ਹਾਂ ਦੀ ਕਹਾਣੀ
ਘੋਖ ਕਰਨ ’ਤੇ ਪਤਾ ਲੱਗਿਆ ਕਿ ਪੰਜਾਬ ਦੀਆਂ ਨਹਿਰਾਂ ਦਾ ਖੇਤਰਫਲ 14500 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਤਾਂ ਫਿਰ ਹੜ੍ਹਾਂ ਦੀ ਮਾਰ ਕਿਵੇਂ ਆਈ? ਸਮੇਂ ਸਮੇਂ 'ਤੇ ਪੰਜਾਬ 'ਤੇ ਪੈਂਦੀਆਂ ਆਰਥਕ ਤੇ ਪਾਣੀ ਦੀਆਂ ਮਾਰਾਂ ਨੇ ਕਿਸਾਨ ਦੀ ਫਸਲ ਤੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਪੰਜਾਬ ਦੇ ਵਿੱਚ ਹਾਲਾਂਕਿ ਹੜ੍ਹਾਂ ਨੂੰ ਲੈਕੇ ਰੈਸਕਿਉਂ ਅਪਰੇਸ਼ਨ ਚੱਲ ਰਹੇ ਹਨ। ਪੰਜਾਬ-ਕੇਂਦਰ ਦੋਹੇਂ ਇਸ ਮਾਰ 'ਚੋਂ ਨਿੱਕਲਣ ਲਈ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਨੂੰ ਸਥਾਈ ਤੋਰ ’ਤੇ ਕੀ ਇਸ ਮਾਰ ਚੋਂ ਕੱਢਿਆ ਜਾ ਸਕੇਗਾ?
ਇਹ ਵੀ ਪੜ੍ਹੋ: Punjab News: ਖ਼ਤਮ ਹੋਇਆ ਇੰਤਜ਼ਾਰ! ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਵਾਇਸ ਚਾਂਸਲਰ