Punjab Flood News: ਸ੍ਰੀ ਅਨੰਦਪੁਰ ਤੇ ਨੰਗਲ ਦੇ ਪਿੰਡਾਂ `ਚ ਸਤਲੁਜ ਦਾ ਕਹਿਰ; ਐਨਡੀਆਰਐਫ ਦੀਆਂ ਟੀਮਾਂ ਰੈਸੇਕਿਊ `ਚ ਜੁਟੀਆਂ
Punjab Flood News: ਸਤਲੁਜ ਦਰਿਆ ਦਾ ਪਾਣੀ ਕਈ ਪਿੰਡਾਂ ਵਿੱਚ ਵੜ੍ਹਨ ਕਾਰਨ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਸੜਕਾਂ ਵੀ ਟੁੱਟ ਗਈਆਂ ਹਨ।
Punjab Flood News: ਸਤਲੁਜ ਦਰਿਆ ਤੋਂ ਛੱਡੇ ਗਏ ਪਾਣੀ ਨੇ ਨੰਗਲ ਤੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਅੱਜ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਵਿੱਚ ਪਾਣੀ ਦੀ ਆਮਦ ਨੂੰ ਘਟਾਇਆ ਗਿਆ ਹੈ।
ਇਸ ਕਰਕੇ ਨੰਗਲ ਦੇ ਨਾਲ ਲੱਗਦੇ ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਹਾਲੇ ਤੱਕ ਪਿੰਡਾਂ ਵਿੱਚ ਤਬਾਹੀ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ। ਪਿੰਡਾਂ ਵਿੱਚ ਵਗ ਰਹੇ ਤੇਜ਼ ਪਾਣੀ ਦੇ ਵਹਾਅ ਕਾਰਨ ਪਿੰਡਾਂ ਤੱਕ ਨਹੀਂ ਪੁੱਜਿਆ ਜਾ ਸਕਦਾ ਸੀ ਪਰ ਜਿਵੇਂ ਹੀ ਅੱਜ ਸਤਲੁਜ ਦਰਿਆ ਵਿੱਚ ਪਾਣੀ ਦੀ ਆਮਦ ਘਟੀ ਹੈ ਉਸ ਤੋਂ ਬਾਅਦ ਐਨਡੀਆਰਐਫ ਦੀਆਂ ਟੀਮਾਂ ਤੇ ਪ੍ਰਸ਼ਾਸਨ ਪਿੰਡਾਂ ਵਿੱਚ ਘੁੰਮਣ ਲੱਗ ਪਿਆ।
ਸਤਲੁਜ ਦਰਿਆ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਨੰਗਲ ਦੇ ਨਾਲ ਲੱਗਦੇ ਪਿੰਡਾਂ ਹਰਸਾ ਬੇਲਾ, ਪਿੰਡ ਬੇਲਾ ਧਿਆਨ, ਪਿੰਡ ਦੌਲਾ ਬਸਤੀ, ਪਿੰਡ ਪੱਸਿਵਾਲ, ਪਿੰਡ ਭਣਾਮ, ਸੰਸੋਵਾਲ ਸੋਹਰਾ, ਪਿੰਡ ਜਿੰਦਬੜੀ, ਪਿੰਡ ਦਸ ਗਰਾਈ, ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਬੁਰਜ, ਪਿੰਡ ਲੋਦੀਪੁਰ, ਪਿੰਡ ਹਰੀਵਾਲ,ਪਿੰਡ ਗੱਜਪੁਰ, ਪਿੰਡ ਚੰਦਪੁਰ ਵੇਲਾ ਤੇ ਹੋਰ ਕਈ ਪਿੰਡ ਹਨ ਜਿਨ੍ਹਾਂ ਉਪਰ ਪਾਣੀ ਦੀ ਮਾਰ ਪਈ ਹੈ।
ਇਹ ਵੀ ਪੜ੍ਹੋ : Bhakra Dam Alert: ਪੰਜਾਬ 'ਚ ਫਿਰ ਹੜ੍ਹ ਦੇ ਹਾਲਾਤ! ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਖੁੱਲ੍ਹੇ ਗਏ ਫਲੱਡ ਗੇਟ
ਦਰਿਆ ਦੇ ਪਾਣੀ ਨੇ ਜਿਥੇ ਕਈ ਪਿੰਡਾਂ ਦਾ ਨੁਕਸਾਨ ਪਹੁੰਚਾਇਆ ਹੈ ਉਥੇ ਹੀ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਪਿੰਡ ਵਾਸੀਆਂ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸਤਲੁਜ ਦਰਿਆ ਦੇ ਪਾਣੀ ਨਾਲ ਜਿਹੜਾ ਪਿੰਡਾਂ ਦੇ ਘਰਾਂ ਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਸਰਕਾਰ ਜਲਦੀ ਭਰਪਾਈ ਕਰੇ।
ਪ੍ਰਸ਼ਾਸਨ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਸਤਲੁਜ ਦਰਿਆ ਵਿੱਚ ਪਾਣੀ ਬਹੁਤ ਆ ਰਿਹਾ ਹੈ ਇਸੇ ਕਰਕੇ ਲੋਕ ਕਿਸੀ ਸੁਰੱਖਿਅਤ ਜਗ੍ਹਾ ਉਤੇ ਚਲੇ ਜਾਣ ਤਾਂ ਜੋ ਕਿਸੇ ਕਿਸਮ ਦੀ ਕੋਈ ਜਾਨੀ ਨੁਕਸਾਨ ਨਾ ਹੋ ਸਕੇ।
ਇਹ ਵੀ ਪੜ੍ਹੋ : American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ