Punjab Flood News: ਸਤਲੁਜ ਤੇ ਬਿਆਸ ਦਰਿਆ ਨੇ ਉਜਾੜੇ ਲੋਕਾਂ ਦੇ ਆਸ਼ਿਆਨੇ, ਫਸਲਾਂ ਨੂੰ ਕੀਤਾ ਬਰਬਾਦ
Punjab Flood News: ਉਧਰ ਦੂਜੇ ਪਾਸੇ ਪੋਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਦਰਿਆ ਆਪਣੇ ਪੂਰੇ ਉਫਾਨ ਤੇ ਨਜਰ ਆਇਆ। ਜਿਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਉੱਪਰ ਬੜਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ।
Punjab Flood News: ਜਲੰਧਰ ਦੇ ਕਸਬਾ ਲੋਹੀਆਂ ਦੇ ਪਿੰਡ ਮੰਡਾਲਾ ਵਿਖੇ ਸਥਿਤ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਤੋਂ ਬਾਅਦ ਸਤਲੁਜ ਦਰਿਆ ਨੇ ਹਰ ਪਾਸੇ ਤਬਾਹੀ ਭਰਿਆ ਮਾਹੌਲ ਬਣਾ ਦਿੱਤਾ ਜਿਸਦਾ ਵੱਡਾ ਅਸਰ ਸੁਲਤਾਨਪੁਰ ਲੋਧੀ ਇਲਾਕੇ ਵਿਚ ਵੇਖਣ ਨੂੰ ਮਿਲਿਆ। ਸੁਲਤਾਨਪੁਰ ਲੋਧੀ ਇਲਾਕੇ ਦੇ ਕਰੀਬ 25 ਪਿੰਡ ਇਸ ਹੜ੍ਹ ਦੀ ਚਪੇਟ ਵਿੱਚ ਆਏ।ਜਿਸ ਨਾਲ ਆਮ ਜਨ ਜੀਵਨ ਤਾਂ ਪ੍ਰਭਾਵਿਤ ਹੋਇਆ ਹੀ ਪਰ ਨਾਲ ਹੀ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਰਕਬਾ ਫਸਲਾਂ ਵੀ ਨੁਕਸਾਨੀਆਂ ਗਈਆਂ।
ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਨੂੰ ਮੁੱਖ ਰੱਖਦੇ ਹੋਏ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਭਰੋਆਣਾ ਦੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਤੇ ਸਤਲੁਜ ਦਰਿਆ ਦਾ ਸਾਰਾ ਪਾਣੀ ਨਾਲ ਲਗਦੇ ਬਿਆਸ ਦਰਿਆ ਵਿੱਚ ਜਾ ਪਿਆ।ਹਾਲਾਂਕਿ ਵਿਰੋਧੀਆਂ ਦੇ ਸਵਾਲਾਂ ਤੋਂ ਬਾਅਦ ਵਿਧਾਇਕ ਨੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਇਲਾਕੇ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਸੀ। ਅਗਰ ਉਸ ਵੱਲੋਂ ਬੰਨ੍ਹ ਨੂੰ ਨਾ ਤੋੜਿਆ ਜਾਂਦਾ ਤਾਂ ਇਹ ਪਾਣੀ ਦੋ-ਤਿੰਨ ਮਹੀਨੇ ਇਹ ਇਲਾਕੇ ਵਿਚੋਂ ਨਹੀਂ ਜਾਣਾ ਸੀ ਜਿਸ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਸੀ।
ਇਹ ਵੀ ਪੜ੍ਹੋ: Moonak Flood News: ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡਿਊਟੀ ਦੌਰਾਨ ਏਐਨਐਮ ਨੇ ਸਟਾਫ ਨਾਲ ਮਨਾਇਆ ਬੇਟੀ ਦਾ ਜਨਮ
ਉਧਰ ਦੂਜੇ ਪਾਸੇ ਪੋਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਦਰਿਆ ਆਪਣੇ ਪੂਰੇ ਉਫਾਨ ਤੇ ਨਜਰ ਆਇਆ। ਜਿਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਉੱਪਰ ਬੜਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਤੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਹਜਾਰਾਂ ਏਕੜ ਫਸਲਾਂ ਨੁਕਸਾਨੀਆਂ ਗਈਆਂ ਸਿਰਫ ਇਹੀ ਨਹੀਂ ਕੁਝ ਕਿਸਾਨਾਂ ਦੇ ਪਸ਼ੂ ਇਸ ਗੰਧਲੇ ਪਾਣੀ ਦੀ ਚਪੇਟ ਵਿਚ ਆਉਣ ਤੇ ਗੰਭੀਰ ਬਿਮਾਰੀਆਂ ਲੱਗਣ ਕਾਰਨ ਮਾਰੇ ਗਏ।
ਜਿਸ ਤਰ੍ਹਾਂ ਸਮਾਂ ਬੀਤਦਾ ਗਿਆ ਬਿਆਸ ਦਰਿਆ ਦਾ ਪੱਧਰ ਹੋਰ ਵਧਦਾ ਗਿਆ ਜਿਸ ਨਾਲ ਕਿਸਾਨਾਂ ਵੱਲੋਂ ਲਗਾਏ ਆਰਜੀ ਬੰਨ ਵੀ ਟੁੱਟਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਇਸ ਗੱਲ ਉੱਪਰ ਪ੍ਰਸ਼ਾਸਨ ਤੇ ਸਰਕਾਰ ਤੇ ਅਰੋਪ ਲਗਾਉਂਦਿਆਂ ਰੋਸ ਜਾਹਿਰ ਕੀਤਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਰਕਾਰ ਕਿਸੇ ਵੀ ਨੁਮਾਇੰਦੇ ਵੱਲੋਂ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ।
ਓਧਰ ਦੂਜੇ ਪਾਸੇ ਸਤਲੁਜ ਦਰਿਆ ਦੇ ਕਹਿਰ ਨਾਲ ਨੁਕਸਾਨੇ ਪਿੰਡਾਂ ਵਿੱਚ ਹੁਣ ਪਾਣੀ ਘਟਨਾ ਸ਼ੁਰੂ ਹੋ ਗਿਆ ਤੇ ਜ਼ਿੰਦਗੀ ਮੁੜ ਲੀਹਾਂ ਤੇ ਆਉਣੀ ਸ਼ੁਰੂ ਹੋਈ।ਇਸ ਦੌਰਾਨ ਉਹਨਾਂ ਪਿੰਡਾਂ ਵਿਚ ਜ਼ੀ ਮੀਡੀਆ ਦੀ ਟੀਮ ਵੱਲੋਂ ਜਾ ਕੇ ਹੜ੍ਹ ਤੋਂ ਬਾਅਦ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ। ਸਥਾਨਕ ਲੋਕਾਂ ਦਾ ਕਹਿਣਾ ਸੀ ਇਸ ਹੜ੍ਹ ਨੇ ਉਹਨਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ। ਕਿਉਂਕਿ ਇਸ ਵਾਰ ਜਿੰਨਾਂ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਇਸਦੀ ਭਰਪਾਈ ਬੇਹੱਦ ਹੀ ਮੁਸ਼ਕਲ ਹੈ ਅਤੇ ਉਹ ਕਈ ਲੱਖਾਂ ਰੁਪਇਆ ਦੇ ਕਰਜੇ ਹੇਠ ਆ ਚੁੱਕੇ ਹਨ। ਉਹਨਾਂ ਨੇ ਸਰਕਾਰ ਨੂੰ ਬੰਨ੍ਹਾਂ ਦੀ ਮਜ਼ਬੂਤੀ ਅਤੇ ਫਸਲਾਂ ਦੇ ਨੁਕਸਾਨ ਗਏ ਮੁਆਵਜ਼ੇ ਦੀ ਮੰਗ ਕੀਤੀ ਹੈ। ਤਾਂ ਜੋ ਅਜਿਹੀਆਂ ਆਪਦਾ ਦੁਬਾਰਾ ਫਿਰ ਕਦੇ ਸੂਬੇ ਦੇ ਲੋਕਾਂ ਨਾਲ ਨਾ ਵਾਪਰ ਸਕੇ ਅਤੇ ਪੰਜਾਬ ਦਾ ਕਿਸਾਨ ਸੁੱਖ ਦੀ ਜਿੰਦਗੀ ਬਤੀਤ ਕਰ ਸਕੇ।
ਇਹ ਵੀ ਪੜ੍ਹੋ: Kartarpur Corridor News: ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੋ ਦਿਨ ਲਈ ਕੀਤੀ ਮੁਲਤਵੀ, ਭਾਰੀ ਮੀਂਹ ਕਾਰਨ ਲਿਆ ਫ਼ੈਸਲਾ
(ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ)