Punjab Flood News: ਸਤਲੁਜ ਦਰਿਆ ਦੇ ਉਫਾਨ 'ਤੇ ਆਉਣ ਨਾਲ ਨੰਗਲ ਅਤੇ ਸ਼੍ਰੀ ਅਨੰਦਪੁਰ ਸਹਿਬ ਦੇ ਕਈ ਪਿੰਡਾਂ ਦਾ ਨੁਕਸਾਨ ਹੋਇਆ ਹੈ। ਬਲਾਕ ਸ਼੍ਰੀ ਆਨੰਦਪੁਰ ਸਹਿਬ ਦੇ ਪਿੰਡ ਪੱਤੀ ਦੁਲਚੀ ਦੇ ਕਿਸਾਨਾਂ ਦੀ 200 ਏਕੜ ਜ਼ਮੀਨ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਜਾਣ ਕਾਰਨ ਪਿੰਡ ਦੀ ਜ਼ਮੀਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਤਲੁਜ ਦਰਿਆ ਦੀ ਤਬਾਹੀ ਦਾ ਕਾਰਨ ਸਤਲੁਜ ਦਰਿਆ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੱਸਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਅਪੀਲ ਕੀਤੀ ਗਈ ਹੈ। (Sutlej River Water Level)


COMMERCIAL BREAK
SCROLL TO CONTINUE READING

ਬਲਾਕ ਸ਼੍ਰੀ ਅਨੰਦਪੁਰ ਸਹਿਬ ਦੇ ਪਿੰਡ ਪੱਤੀ ਦੁਲਚੀ ਤੋਂ ਸਤਲੁਜ ਦਰਿਆ ਦਾ ਪਾਣੀ ਭਾਵੇਂ ਥੋੜਾ ਉਤਰ ਗਿਆ ਹੋਵੇ ਪਰ ਇਸ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ 200 ਏਕੜ ਜ਼ਮੀਨ ਅਤੇ ਫਸਲ ਵੀ ਆਪਣੇ ਨਾਲ ਵਹਾ ਲੈ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਹੁਣ ਵੀ ਕਿਸਾਨਾਂ ਦੀ ਉਪਜਾਊ ਜ਼ਮੀਨ ਪਾਣੀ ਵਿੱਚ ਰੁੜ੍ਹ ਰਹੀ ਹੈ। ਪਹਿਲਾਂ ਤਾਂ ਇਸ ਪਿੰਡ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੋ ਗਿਆ ਹੈ। 


ਇਸ ਦੌਰਾਨ ਜ਼ੀ ਮੀਡਿਆ ਦੀ ਟੀਮ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਪਹੁੰਚੀ। ਪਿੰਡ ਤੋਂ ਬਾਅਦ ਫਿਰ ਟਰੈਕਟਰ 'ਤੇ ਬੈਠ ਕੇ ਸਤਲੁਜ ਦਰਿਆ ਦੇ ਤੇਜ਼ ਵਹਾਅ ਅਤੇ ਝਾੜੀਆਂ 'ਚੋਂ ਲੰਘਦਾ ਹੋਇਆ ਸਾਡਾ ਟਰੈਕਟਰ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਸਤਲੁਜ ਦਰਿਆ ਪੂਰੇ ਜ਼ੋਰਾਂ 'ਤੇ ਸੀ। ਇੱਥੇ ਸਤਲੁਜ ਦਰਿਆ ਉਪਜਾਊ ਜ਼ਮੀਨਾਂ ਨੂੰ ਹਾਲੇ ਵੀ ਆਪਣੇ ਨਾਲ ਵਹਾ ਰਿਹਾ ਹੈ। 


ਪਿੰਡ ਦੇ ਇੱਕ ਕਿਸਾਨ ਨੇ ਨਿੰਬੂ, ਬਦਾਮ ਅਤੇ ਮਸੰਮੀ ਦੀ ਖੇਤੀ ਕੀਤੀ ਸੀ ਅਤੇ ਚਾਰੇ ਪਾਸੇ ਲੋਹੇ ਦੀ ਜਾਲੀ ਅਤੇ ਟਿਊਬ 'ਤੇ 10 ਪਲੇਟਾਂ ਦਾ ਸੋਲਰ ਸਿਸਟਮ ਲਗਾਇਆ ਹੋਇਆ ਸੀ, ਉਹ ਵੀ ਸਤਲੁਜ ਦਰਿਆ ਨੇ ਆਪਣੇ ਵਿੱਚ ਸਮਾ ਲਿਆ। ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦੀ ਤਬਾਹੀ ਨਾਜਾਇਜ਼ ਮਾਈਨਿੰਗ ਕਾਰਨ ਹੋਈ ਹੈ। ਨਾਜਾਇਜ਼ ਮਾਈਨਿੰਗ ਕਾਰਨ ਸਾਡੇ ਪਿੰਡ ਦੇ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ, ਕਿਉਂਕਿ 88 'ਚ ਜਦੋਂ ਹੜ੍ਹ ਆਇਆ ਸੀ ਤਾਂ ਉਸ ਹੜ੍ਹ ਨੇ ਬਹੁਤ ਤਬਾਹੀ ਮਚਾਈ ਸੀ। 


ਇਸ ਵਾਰ ਸਤਲੁਜ ਦਰਿਆ ਨੇ ਜਿੰਨੀ ਤਬਾਹੀ ਮਚਾਈ ਹੈ, ਓਹ ਉਸ ਤੋਂ ਵੀ ਵੱਧ ਹੈ ਬਲਕਿ ਇਹ 88 ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ। (Punjab Flood News) ਇਸ ਕਰਕੇ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸਤਲੁਜ ਦਰਿਆ ਕਾਰਨ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ। (Sutlej River Water Level) 


- ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ  


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਤੜਕੇ ਸਵੇਰ ਤੋਂ ਹੀ ਕਈ ਥਾਵਾਂ 'ਤੇ ਭਾਰੀ ਮੀਂਹ