Punjab Flood News: ਪੰਜਾਬ ਵਿੱਚ ਹੜ੍ਹ ਕਰਕੇ ਹਾਲਾਤ ਬਹੁਤ ਹੀ ਖ਼ਰਾਬ ਹੁੰਦੇ ਜਾ ਰਹੇ ਹਨ। ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।  ਇਸ ਕੁਦਰਤੀ ਕਹਿਰ ਕਾਰਨ ਲੋਕਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਚੰਦ ਹੀ ਮਿੰਟਾਂ ਵਿੱਚ ਢਹਿ-ਢੇਰੀ ਹੋ ਗਏ। ਇਸ ਪ੍ਰਲਯ ਮਗਰੋਂ ਲੋਕਾਂ ਦਾ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ। ਹਿਮਾਚਲ 'ਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਫਿਰੋਜ਼ਪੁਰ ਦੇ ਪਿੰਡ ਹਬੀਬਕੇ ਨੇੜੇ ਬੰਨ੍ਹ 'ਚ ਲੀਕੇਜ ਹੋਣ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਹੈ। 


COMMERCIAL BREAK
SCROLL TO CONTINUE READING

ਇਹਨਾਂ ਹੀ ਨਹੀਂ ਬੰਨ੍ਹ ਟੁੱਟਣ ਦੀ ਅਫਵਾਹ ਕਾਰਨ ਪਿੰਡ ਹਬੀਬਕੇ ਦੇ ਕਰੀਬ 20 ਘਰਾਂ ਦੇ ਲੋਕ ਟਰੈਕਟਰ-ਟਰਾਲੀਆਂ 'ਚ ਸਾਮਾਨ ਲੱਦ ਕੇ ਬਾਹਰ ਆ ਗਏ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਫਿਰੋਜ਼ਪੁਰ ਦਾ ਸਰਹੱਦੀ ਪਿੰਡ ਕਾਲੂ ਵਾਲਾ ਜੋ ਕਿ ਤਿੰਨ ਪਾਸਿਆਂ ਤੋਂ ਸਤਲੁਜ ਨਾਲ ਘਿਰਿਆ ਹੋਇਆ ਹੈ ਅਤੇ ਇੱਕ ਪਾਸੇ ਤੋਂ ਕੰਡਿਆਲੀ ਤਾਰ ਨਾਲ। ਇਹ ਪਿੰਡ ਇੱਕ ਵਾਰ ਫਿਰ ਤੋਂ ਸਤਲੁਜ ਦੇ ਪਾਣੀ ਦੀ ਮਾਰ ਹੇਠ ਆ ਗਿਆ ਹੈ, ਜਿੱਥੇ ਪਹੁੰਚਣਾ ਮੁਸ਼ਕਿਲ ਹੈ।


ਇਹ ਵੀ ਪੜ੍ਹੋ:  Punjab News: ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ 'ਚ ਹੋਈਆਂ 2 ਚੋਰੀਆਂ; ਚੋਰ ਲੱਖਾਂ ਰੁਪਏ ਤੇ ਗਹਿਣੇ ਲੈ ਕੇ ਹੋਏ ਫ਼ਰਾਰ

ਦਰਅਸਲ ਸਰਹੱਦੀ ਪਿੰਡ ਕਾਲੂਵਾਲਾ ਵਿੱਚ ਦੋ ਘਰ ਢਹਿ ਗਏ। ਲੋਕਾਂ ਨੇ ਆਪਣੇ ਘਰਾਂ ਵਿੱਚੋਂ ਸਮਾਨ ਕੱਢ ਕੇ ਸਕੂਲ ਵਿੱਚ ਡੇਰੇ ਲਾਏ ਹੋਏ ਹਨ। ਸਤਲੁਜ ਵਿੱਚ ਪਿਛਲੇ 13 ਘੰਟਿਆਂ ਵਿੱਚ ਪਾਣੀ ਦਾ ਪੱਧਰ 6900 ਕਿਊਸਿਕ ਵਧਿਆ ਹੈ। ਫਾਜ਼ਿਲਕਾ ਦੇ 12 ਪਿੰਡਾਂ ਵਿੱਚ ਸਤਲੁਜ ਦਾ ਪਾਣੀ ਫਿਰ ਭਰਨਾ ਸ਼ੁਰੂ ਹੋ ਗਿਆ ਹੈ। ਕਈ ਥਾਵਾਂ 'ਤੇ ਪਾਣੀ ਇਕ ਫੁੱਟ ਤੋਂ ਵੀ ਵਧ ਗਿਆ। ਜਦੋਂਕਿ ਡੀਸੀ ਅਨੁਸਾਰ ਸਥਿਤੀ ਕਾਬੂ ਹੇਠ ਹੈ। ਜੇਸੀਬੀ ਮਸ਼ੀਨਾਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।


ਇਹ ਵੀ ਪੜ੍ਹੋ: Chandigarh Suicide News: 17 ਸਾਲਾ ਲੜਕੀ ਨੇ ਆਪਣੇ ਘਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ 'ਚ ਲਿਖੀ ਇਹ ਗੱਲ

ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਅੱਜ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਅੰਮ੍ਰਿਤਸਰ ਵਿੱਚ ਮੀਂਹ ਪੈ ਸਕਦਾ ਹੈ। ਕੁਝ ਇਲਾਕਿਆਂ 'ਚ ਸਵੇਰੇ ਹੋਈ ਬਾਰਿਸ਼ ਨੇ ਘੱਟੋ-ਘੱਟ ਤਾਪਮਾਨ ਨੂੰ ਹੇਠਾਂ ਲਿਆਂਦਾ ਪਰ ਹਿਮਾਚਲ 'ਚ ਮੀਂਹ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।