Punjab Floods 2023: ਇਨਸਾਨੀਅਤ ਅੱਗੇ ਹੌਲੀ ਹੋਇਆ ਹੜ੍ਹ ਦਾ ਬਹਾਅ, ਪੰਜਾਬ ਦੀ ਮਦਦ ਲਈ ਅੱਗੇ ਆਇਆ ਮੁਸਲਿਮ ਭਾਈਚਾਰਾ
Muslim Community helping Punjab Flood Victims: `ਦੇਖ ਕੇ ਹੈਰਾਨ ਹਾਂ ਕਿ ਹੜ੍ਹਾਂ ਦੌਰਾਨ ਕਿਵੇਂ ਮਨੁੱਖਤਾ ਦੀ ਜਿੱਤ ਹੋਈ ਹੈ`
Punjab Floods 2023: ਪੰਜਾਬ 'ਚ ਹੜ੍ਹ ਨੇ ਕਈ ਇਲਾਕਿਆਂ 'ਚ ਤਬਾਹੀ ਮਚਾਈ ਹੋਈ ਹੈ ਅਤੇ ਲੋਕਾਂ ਵੱਲੋਂ ਲਗਾਤਾਰ ਕੀਤੇ ਸੁਰੱਖਿਅਤ ਜਗ੍ਹਾ 'ਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਅਧਿਕਤਰ ਲੋਕ ਇਸ ਕੁਦਰਤ ਦੀ ਮਾਰ ਤੋਂ ਨਿਜਾਤ ਪਾਉਣ ਲਈ ਦੁਆਵਾਂ ਮੰਗ ਰਹੇ ਹਨ ਉੱਥੇ ਜਲੰਧਰ ਜ਼ਿਲ੍ਹੇ ਵਿੱਚ ਹੜ੍ਹਾਂ ਕਰਕੇ ਵਿੱਚ ਭਾਈਚਾਰਕ ਸਾਂਝ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੁਸਲਿਮ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਤੱਕ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੀ ਹਰ ਤਰੀਕੇ ਤੋਂ ਮਦਦ ਕਰ ਰਹੇ ਹਨ।
ਭਾਵੇਂ ਭੋਜਨ ਹੋਵੇ ਜਾਂ ਰਾਸ਼ਨ, ਹਰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਾਰਵਾਈਆਂ ਜਾ ਰਹੀਆਂ ਹਨ ਅਤੇ ਮੁਸਲਿਮ ਭਾਈਚਾਰੇ ਵੱਲੋਂ ਵੀ ਵੱਧ ਚੜ੍ਹ ਕੇ ਮਦਦ ਲਈ ਹੱਥ ਵਧਾਇਆ ਜਾ ਰਿਹਾ ਹੈ। ਅਜਿਹਾ ਸਿਰਫ ਪੰਜਾਬ ਤੋਂ ਹੀ ਨਹੀਂ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਪਿਛਲੇ ਹਫ਼ਤੇ ਤੋਂ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਵੀ ਲੋਹੀਆਂ ਵਿਖੇ ਮੁਸਲਮਾਨ ਭਾਈਚਾਰੇ ਦੇ ਲੋਕ ਆ ਰਹੇ ਹਨ ਅਤੇ ਜੋ ਮੰਡਾਲਾ, ਗਿੱਦੜਪਿੰਡੀ ਅਤੇ ਨੱਲ ਪਿੰਡਾਂ ਦੇ ਲੋਕਾਂ ਨਾਲ ਭਾਈਚਾਰਕ ਸਾਂਝ ਦਾ ਵਧੀਆ ਸੁਨੇਹਾ ਦੇ ਰਹੇ ਹਨ।
ਮੁਸਲਮਾਨ ਭਾਈਚਾਰੇ ਵੱਲੋਂ ਇਸ ਮੁਸ਼ਕਿਲ ਸਮੇਂ ਵਿੱਚ ਹੱਥਾਂ ਨਾਲ ਹੱਥ ਮਿਲਾ ਕੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਸਣੇ ਔਰਤਾਂ ਨੂੰ ਰਾਸ਼ਨ, ਪਾਣੀ ਅਤੇ ਕੱਪੜੇ ਵੰਡ ਰਹੇ ਹਨ। ਦ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਮੁਤਾਬਕ ਹਨੂੰਮਾਨਗੜ੍ਹ ਦੇ ਫੇਫਨ ਪਿੰਡ ਦੇ ਸ਼ਾਹਰੁਖ, ਜੋ ਮੁਸਲਿਮ ਯੁਵਾ ਸਮਿਤੀ ਨਾਲ ਜੁੜੇ ਹੋਏ ਹਨ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਮੁਸੀਬਤ ਬਾਰੇ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਅਤੇ ਉਹ ਸਿੱਖ ਭਾਈਚਾਰੇ ਨੂੰ ਹਰ ਕਿਸੇ ਦੀ ਮਦਦ ਲਈ ਬਾਹਰ ਆਉਂਦੇ ਦੇਖਦੇ ਹਨ ਅਤੇ ਹੁਣ ਉਹ ਵੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਾ ਚਾਹੁੰਦੇ ਸਨ।
ਸ਼ਾਹਰੁਖ ਨੇ ਅੱਗੇ ਦੱਸਿਆ ਕਿ ਇੱਕ ਹੋਰ ਸਮੂਹ ਮਦਦ ਲਈ ਇੱਥੇ ਆਵੇਗਾ। ਰਿਪੋਰਟ ਦੇ ਮੁਤਾਬਲ ਲੋਹੀਆਂ ਦੇ ਮੰਡਾਲਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਉਹ ਦੇਖ ਕੇ ਹੈਰਾਨ ਹਨ ਕਿ ਹੜ੍ਹਾਂ ਦੌਰਾਨ ਕਿਵੇਂ ਮਨੁੱਖਤਾ ਦੀ ਜਿੱਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਆਪ ਦੇਖਿਆ ਕਿ ਉਹ ਆਪਣੇ ਵਾਹਨਾਂ ਨੂੰ ਪਿੰਡ ਦੇ ਹਰ ਪੁਆਇੰਟ 'ਤੇ ਰੋਕਦੇ ਅਤੇ ਲੋਕਾਂ ਨੂੰ ਪੁੱਛਦੇ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ?
ਇਹ ਵੀ ਪੜ੍ਹੇ: Nangal news: ਦੇਖੋ ਕਿਵੇਂ ਪੁਲਿਸ ਦੀ ਮੌਜੂਦਗੀ ਵਿੱਚ ਨੌਜਵਾਨਾਂ ਨੇ ਨਹਿਰ ਵਿੱਚ ਲਗਾਈ ਛਲਾਂਗ
(For more news apart from Muslim Community helping Punjab Flood 2023 victims, stay tuned to Zee PHH)