Gangster Raju Seth murder news: ਮੁੜ ਚਲੀਆਂ ਗੋਲੀਆਂ ਪਰ ਇਸ ਵਾਰ ਪੰਜਾਬ 'ਚ ਨਹੀਂ ਸਗੋਂ ਰਾਜਸਥਾਨ ਵਿੱਚ ਚੱਲੀ ਹੈ। ਰਾਜਸਥਾਨ ਦੇ ਸੀਕਰ ਵਿੱਚ ਹੋਈ ਗੈਂਗਵਾਰ ਦੌਰਾਨ ਗੈਂਗਸਟਰ ਰਾਜੂ ਠੇਠ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਕਤਲ ਦੇ ਤਾਰ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਦੇ ਦਿਖਾਈ ਦੇ ਰਹੇ ਹਨ।  


COMMERCIAL BREAK
SCROLL TO CONTINUE READING

ਸੂਤਰਾਂ ਮੁਤਾਬਕ ਗੈਂਗਸਟਰ ਰਾਜੂ ਠੇਠ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਹ ਘਟਨਾ ਸੀਕਰ ਦੇ ਉਦਯੋਗ ਨਗਰ ਵਿੱਚ ਵਾਪਰੀ ਜਦੋਂ ਰਾਜੂ ਨੂੰ ਅਣਪਛਾਤੇ ਲੋਕਾਂ ਨੇ ਉਸ ਦੇ ਘਰ ਨੇੜੇ ਗੋਲੀਆਂ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।  


ਮਿਲੀ ਜਾਣਕਾਰੀ ਮੁਤਾਬਕ ਸਮੇਂ ਆਨੰਦਪਾਲ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਇਕੱਠੇ ਕੰਮ ਕਰ ਰਹੇ ਸਨ। ਇਸ ਦੌਰਾਨ ਲਾਰੈਂਸ ਗੈਂਗ ਦੇ ਰੋਹਿਤ ਗੋਦਾਰਾ ਵੱਲੋਂ ਰਾਜੂ ਠੇਠ ਦੀ ਮੌਤ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਕਿਹਾ ਹੈ ਕਿ ਇਹ ਆਨੰਦਪਾਲ ਅਤੇ ਬਲਵੀਰ ਦੇ ਕਤਲ ਦਾ ਬਦਲਾ ਸੀ। 


ਹੋਰ ਪੜ੍ਹੋ: Zika Virus Case: ਪੁਣੇ 'ਚ ਮਿਲਿਆ ਜ਼ੀਕਾ ਵਾਇਰਸ ਦਾ ਮਰੀਜ਼, ਲੋਕਾਂ 'ਚ ਡਰ ਦਾ ਮਾਹੌਲ


ਇਸ ਕਤਲ ਦੀ ਜ਼ਿੰਮੇਵਾਰੀ ਲੈਂਦੀਆਂ ਰੋਹਿਤ ਗੋਦਾਰਾ ਦੇ ਨਾਮ ਦੀ ਫੇਸਬੁੱਕ ਆਈਡੀ ਤੋਂ ਇੱਕ ਪੋਸਟ ਪਾਈ ਗਈ ਜਿਸ ਵਿੱਚ ਆਨੰਦਪਾਲ ਅਤੇ ਬਲਬੀਰ ਬਨੂੜ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ। ਰੋਹਿਤ ਨੇ ਲਿਖਿਆ ਹੈ ਕਿ ਉਹ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਸ ਦੇ ਨਾਲ ਬਦਲਾ ਪੂਰਾ ਹੋ ਗਿਆ ਹੈ। 


ਹੋਰ ਪੜ੍ਹੋ: ਪਾਕਿਸਤਾਨ ਦੀ ਨਾਪਾਕ ਹਰਕਤ; ਫਿਰ ਦਿਖਿਆ ਡਰੋਨ, 7.5 ਕਿਲੋ ਹੈਰੋਇਨ, ਪਿਸਤੌਲ-ਕਾਰਤੂਸ ਬਰਾਮਦ