Punjab News: ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ `ਚ ਜੰਗਲੀ ਸੂਰਾ ਨੇ ਮਚਾਇਆ ਆਤਕ, ਫਸਲਾਂ ਦਾ ਕੀਤਾ ਨੁਕਸਾਨ
Punjab News: ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ `ਚ ਜੰਗਲੀ ਸੂਰਾ ਨੇ ਆਤਕ ਮਚਾਇਆ ਹੋਇਆ ਹੈ ਅਤੇ ਇਸ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਫਸਲਾਂ ਨੂੰ ਨੁਕਸਾਨ ਹੋ ਰਿਹੈ ਹੈ।
Punjab News/ ਅਨਮੋਲ ਸਿੰਘ ਵੜਿੰਗ : ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ਵਿੱਚ ਜੰਗਲੀ ਸੂਰਾ ਨੇ ਮਚਾਇਆ ਆਤਕ ਖੜੀਆਂ ਫਸਲਾਂ ਦਾ ਕੀਤਾ ਨੁਕਸਾਨ ਕਿਸਾਨਾਂ ਵਿੱਚ ਡਰ ਦਾ ਮਾਹੌਲ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹੁਸਨਰ ਦੇ ਕਿਸਾਨ ਬੱਬੂ ਸਿੰਘ ਅਤੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਜੰਗਲੀ ਸੂਰਾਂ ਕਾਰਨ ਬਹੁਤ ਜਿਆਦਾ ਪਰੇਸ਼ਾਨ ਹਾਂ ਉਹਨਾਂ ਕਿਹਾ ਕਿ ਕਿਸਾਨ ਦੀ ਜੂਨ ਹੁਣ ਬਹੁਤ ਜਿਆਦਾ ਮਾੜੀ ਹੋ ਚੁੱਕੀ ਹੈ ਕਿਉਂਕਿ ਕਈ ਕਿਸਾਨ ਠੇਕੇ ਤੇ ਵਾਹਨ ਲੈ ਕੇ ਖੇਤੀਬਾੜੀ ਕਰਦੇ ਹਨ ਉਹ ਵੀ ਹੁਣ ਠੇਕਾ ਮਹਿੰਗਾ ਹੋ ਗਿਆ ਹੈ।
ਉਹਨਾਂ ਕਿਹਾ ਕਿ ਪਹਿਲਾਂ ਤਾਂ ਅਸੀਂ ਅਵਾਰਾ ਪਸ਼ੂਆਂ ਕਾਰਨ ਪਰੇਸ਼ਾਨ ਸਾਂ ਉਸ ਤੋਂ ਬਾਅਦ ਸੂੰਡੀ ਨੇ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੁਣ ਸਾਡੇ ਉੱਤੇ ਨਵੀਂ ਸਮੱਸਿਆ ਆ ਖੜੀ ਹੋਈ ਹੈ ਉਹਨਾਂ ਕਿਹਾ ਕਿ ਜੰਗਲੀ ਸੂਰ ਰਾਤ ਦੇ ਸਮੇਂ ਟੋਲੀਆਂ ਬਣਾ ਕੇ ਆਉਂਦੇ ਹਨ ਅਤੇ ਸਾਡੀਆਂ ਫਸਲਾਂ ਦਾ ਨੁਕਸਾਨ ਕਰ ਜਾਂਦੇ ਹਨ ਉਹਨਾਂ ਕਿਹਾ ਕਿ ਇਹ ਜੰਗਲੀ ਸੂਰ ਇੰਨੇ ਭਿਆਨਕ ਹਨ ਜੇਕਰ ਕੋਈ ਵਿਅਕਤੀ ਇਹਨਾਂ ਦੇ ਰਾਹ ਵਿੱਚ ਆ ਜਾਵੇ ਤਾਂ ਉਸ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ।
ਇਹ ਕੁੱਤਿਆਂ ਤੋਂ ਵੀ ਨਹੀਂ ਡਰਦੇ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਦਾ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮੱਸਿਆ ਕੱਲੀ ਸਾਡੇ ਪਿੰਡ ਦੀ ਨਹੀਂ ਹੈ ਇਹ ਸਾਡੇ ਪਿੰਡ ਦੇ ਨਾਲ ਨਾਲ ਹੋਰ ਕਈ ਪਿੰਡਾਂ ਵਿੱਚ ਵੀ ਫਸਲਾਂ ਦਾ ਨੁਕਸਾਨ ਕਰ ਚੁੱਕੇ ਹਨ ਇਹ ਰਾਤ ਸਮੇਂ ਨੁਕਸਾਨ ਕਰਦੇ ਹਨ ਅਤੇ ਦਿਨ ਸਮੇਂ ਇਹ ਕਿਸੇ ਗੁਪਤ ਜਗ੍ਹਾ ਤੇ ਲੁੱਕ ਜਾਂਦੇ ਹਨ।
ਇਹ ਵੀ ਪੜ੍ਹੋ: Punjab Jail News: ਮੁੜ ਐਕਸ਼ਨ 'ਚ ਪੰਜਾਬ ਪੁਲਿਸ! ਜੇਲ੍ਹ ਚੋਂ 43 ਹਜ਼ਾਰ ਫੋਨ ਕਾਲਾਂ ਦੇ ਘੁਟਾਲੇ ਸਬੰਧੀ ਹੋਵੇਗੀ ਜਾਂਚ
ਉਹਨਾਂ ਮੰਗ ਕੀਤੀ ਕਿ ਕੋਈ ਅਜਿਹਾ ਹੱਲ ਕੀਤਾ ਜਾਵੇ ਜਿਸ ਨਾਲ ਸਾਡਾ ਇਨਾ ਜੰਗਲੀ ਸੂਰਾਂ ਤੋਂ ਛੁਟਕਾਰਾ ਹੋ ਜਾਵੇ ਨਹੀਂ ਤਾਂ ਸਾਡੀਆਂ ਫਸਲਾਂ ਦਾ ਇਹ ਵੱਡੇ ਪੱਧਰ ਤੇ ਇਸੇ ਤਰ੍ਹਾਂ ਨੁਕਸਾਨ ਕਰਦੇ ਰਹਿਣਗੇ ਤੇ ਕਿਸਾਨੀ ਲਾਹੇਬੰਦ ਧੰਦਾ ਬਣਨ ਦੀ ਬਜਾਏ ਨੁਕਸਾਨ ਦੇ ਧੰਦਾ ਬਣ ਜਾਵੇਗਾ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ: Ferozepur News: STF ਨੂੰ ਵੱਡੀ ਕਾਮਯਾਬੀ, 7 ਕਿੱਲੋ ਹੈਰੋਇਨ ਸਮੇਤ ਇੱਕ ਤਸਕਰ ਕਾਬੂ, ਪਾਕਿਸਤਾਨੀ ਸਮੱਗਲਰਾਂ ਨਾਲ ਡੂੰਘੇ ਸਬੰਧ