Punjab holiday News: ਪੰਜਾਬ `ਚ 1 ਮਈ ਨੂੰ ਰਹੇਗੀ ਛੁੱਟੀ; ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
Punjab holiday News: 1 ਮਈ 2024 ਨੂੰ ਪੰਜਾਬ ਵਿੱਚ ਛੁੱਟੀ ਦਾ ਐਲਾਨ। 1 ਮਈ ਨੂੰ ਦੇਸ਼ ਭਰ ਵਿੱਚ ਸਕੂਲਾਂ, ਕਾਲਜਾਂ ਅਤੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ।
Punjab holiday News: 1 ਮਈ 2024 ਨੂੰ ਪੰਜਾਬ ਵਿੱਚ ਛੁੱਟੀ ਦਾ ਐਲਾਨ। 1 ਮਈ ਨੂੰ ਦੇਸ਼ ਭਰ ਵਿੱਚ ਸਕੂਲਾਂ, ਕਾਲਜਾਂ ਅਤੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਣਾ ਹੈ। ਪੰਜਾਬ ਸਰਕਾਰ ਨੇ ਇਸ ਸਾਲ 2024 ਦੀਆਂ ਛੁੱਟੀਆਂ ਦੀ ਸੂਚੀ ਵਿੱਚ 1 ਮਈ ਦੀ ਛੁੱਟੀ ਦਾ ਐਲਾਨ ਵੀ ਕੀਤਾ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਦੇਸ਼ ਭਰ 'ਚ ਮਜ਼ਦੂਰ ਦਿਵਸ ਮਨਾਇਆ ਜਾਣਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਆਪਣੀ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਉਪਰੋਕਤ ਐਲਾਨ ਕੀਤਾ ਹੈ। ਸਾਲ 2024 ਦੀਆਂ ਛੁੱਟੀਆਂ ਦੀ ਸੂਚੀ ਵਿੱਚ 1 ਮਈ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ 1889 ਵਿੱਚ ਲਿਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦੀ ਯੋਜਨਾ ਅਮਰੀਕਾ ਦੇ ਸ਼ਿਕਾਗੋ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਮਜ਼ਦੂਰ ਇੱਕ ਹੋ ਕੇ ਸੜਕਾਂ 'ਤੇ ਨਿਕਲ ਆਏ।
ਇਹ ਵੀ ਪੜ੍ਹੋ : Guru Tegh Bahadur Jayanti: 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਸੰਗਤ ਗੁਰੂ ਘਰ ਹੋ ਰਹੀ ਨਤਮਸਤਕ
ਮਜ਼ਦੂਰ ਦਿਵਸ ਕਿਉਂ ਮਨਾਉਂਦੇ ਹਾਂ?
1886 ਤੋਂ ਪਹਿਲਾਂ ਅਮਰੀਕਾ ਵਿੱਚ ਇਹ ਲਹਿਰ ਸ਼ੁਰੂ ਹੋਈ ਸੀ। ਇਸ ਅੰਦੋਲਨ ਵਿਚ ਅਮਰੀਕੀ ਕਾਮੇ ਸੜਕਾਂ 'ਤੇ ਆ ਗਏ। ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਹੜਤਾਲ ਕੀਤੀ। ਇਸ ਅੰਦੋਲਨ ਦਾ ਕਾਰਨ ਮਜ਼ਦੂਰਾਂ ਦੇ ਕੰਮ ਦੇ ਘੰਟੇ ਸਨ। ਉਸ ਸਮੇਂ ਦੌਰਾਨ ਮਜ਼ਦੂਰ 15-15 ਘੰਟੇ ਕੰਮ ਕਰਦੇ ਸਨ। ਅੰਦੋਲਨ ਦੌਰਾਨ ਪੁਲਿਸ ਨੇ ਮਜ਼ਦੂਰਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਕਈ ਮਜ਼ਦੂਰਾਂ ਦੀ ਜਾਨ ਚਲੀ ਗਈ। ਸੈਂਕੜੇ ਵਰਕਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : Dog Attack News: ਲੁਧਿਆਣਾ 'ਚ ਕੁੱਤਿਆਂ ਦਾ ਕਹਿਰ; ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਦਰਦਨਾਕ ਮੌਤ