Punjab News: ਖੇਤੀਬਾੜੀ ਮੰਤਰੀ ਖੁੱਡੀਆਂ ਦਾ ਵੱਡਾ ਬਿਆਨ; ਸਰਕਾਰ ਨੇ ਸੁਪਰੀਮ ਕੋਰਟ `ਚ ਐਮਐਸਪੀ ਖ਼ਤਮ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ
Punjab News: ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ਉਤੇ ਸਿਆਸਤ ਆਪਣੇ ਸਿਖਰ ਉਪਰ ਹੈ। ਜਿਥੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਵਾਲ ਖੜ੍ਹੇ ਕੀਤੇ ਉਥੇ ਹੀ ਪੰਜਾਬ ਕਾਂਗਰਸ ਭਾਜਪਾ ਪ੍ਰਧਾਨ ਨੇ ਵੀ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਦੇ ਸੁਝਾਅ ਉਪਰ ਸਵਾਲੀਆਂ ਚਿੰਨ੍ਹ ਲਗਾਇਆ।
Punjab News: ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ਉਤੇ ਸਿਆਸਤ ਆਪਣੇ ਸਿਖਰ ਉਪਰ ਹੈ। ਜਿਥੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਖੜ੍ਹੇ ਕੀਤੇ ਉਥੇ ਹੀ ਪੰਜਾਬ ਕਾਂਗਰਸ ਭਾਜਪਾ ਪ੍ਰਧਾਨ ਨੇ ਵੀ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਦੇ ਸੁਝਾਅ ਉਪਰ ਸਵਾਲੀਆਂ ਚਿੰਨ੍ਹ ਲਗਾਇਆ। ਇਸ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੱਡਾ ਬਿਆਨ ਸਾਹਮਣਾ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ 2021 ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ 50 ਫੀਸਦੀ ਰਹਿ ਗਏ ਹਨ ਤੇ 2022 ਦੇ ਮੁਕਾਬਲੇ 40 ਫੀਸਦੀ ਘੱਟ ਹੋਏ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2021 'ਚ 42000, 2022 'ਚ 33000 ਅਤੇ ਇਸ ਸਾਲ 22000 ਦੇ ਕਰੀਬ ਮਾਮਲੇ ਆਏ ਹਨ।। ਪੰਜਾਬ ਵਿੱਚ ਪਰਾਲੀ ਨੂੰ ਲੈ ਕੇ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਕਮੀ ਆਵੇਗੀ ਕਿਉਂਕ ਇਸ ਨਾਲ ਅਸੀਂ ਇੱਕ ਉਤਪਾਦ ਤਿਆਰ ਕਰ ਰਹੇ ਹਾਂ।
ਸੁਪਰੀਮ ਕੋਰਟ ਦੇ ਜੱਜ ਨੇ ਜੋ ਟਿੱਪਣੀ ਕੀਤੀ ਹੈ ਉਹ ਅੰਮ੍ਰਿਤਸਰ ਆਏ ਸਨ। ਅੰਮ੍ਰਿਤਸਰ ਦੇ ਇਲਾਕੇ ਵਿੱਚ ਪਰਾਲੀ ਕਾਫਈ ਸਾੜੀ ਜਾਂਦੀ ਹੈ ਕਿਉਂਕ ਮਟਰ ਦੀ ਫ਼ਸਲ ਬੀਜਣੀ ਹੁੰਦੀ ਹੈ। ਇਸ ਲਈ ਸ਼ਾਇਦ ਹੋ ਸਕਦਾ ਹੈ ਕਿ ਉਹ ਇਸ ਇਲਾਕੇ ਵਿੱਚ ਗਏ ਹੋਣ ਜਿਥੇ ਜ਼ਿਆਦਾ ਅੱਗ ਲੱਗੀ ਹੋਵੇ ਪਰ ਜੇਕਰ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਅਜਿਹੇ ਨਹੀਂ ਹਨ। ਦੂਜੀ ਗੱਲ ਦਿੱਲੀ ਪੰਜਾਬ ਤੋਂ 300 ਕਿਲੋਮੀਟਰ ਹੈ ਅਤੇ ਪੰਜਾਬ ਦਾ ਧੂੰਆਂ ਇੰਨੀ ਦੂਰ ਨਹੀਂ ਜਾ ਸਕਦਾ ਹੈ। ਦਿੱਲੀ ਵਿੱਚ ਧੂੰਏਂ ਦੀ ਜੋ ਸਮੱਸਿਆ ਹੈ ਉਸ ਦਾ ਕਾਰਨ ਰਾਜਸਥਾਨ ਅਤੇ ਹਰਿਆਣਾ ਤੇ ਯੂਪੀ ਦਾ ਏਰੀਆ ਹੈ। ਪ੍ਰਦੂਸ਼ਣ ਸਿਰਫ਼ ਪਰਾਲੀ ਨਾਲ ਨਹੀਂ ਹੁੰਦੀ ਜੋ ਵਾਹਨ ਚੱਲਦੇ ਹਨ ਅਤੇ ਇਸ ਤੋਂ ਇਲਾਵਾ ਜੋ ਕੰਸਟ੍ਰਕਸ਼ਨ ਦਾ ਕੰਮ ਚਲਦਾ ਹੈ ਅਤੇ ਬਾਕੀ ਇੰਡਸਟਰੀ ਚੱਲ ਹੈ ਉਹ ਜ਼ਿੰਮੇਵਾਰ ਹੈ।
ਜਿਨ੍ਹਾਂ ਨੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੈ, ਉਨ੍ਹਾਂ ਨੇ ਵੱਖ-ਵੱਖ ਹਿੱਸਿਆਂ ਵਿੱਚ ਕਰੀਬ 8 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਕਈ ਕਿਸਾਨਾਂ ਉਪਰ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਅਲੱਗ-ਅਲੱਗ ਮਸ਼ੀਨਰੀ ਇਸ ਦੇ ਨਿਬੇੜੇ ਲਈ ਦਿੱਤੀ ਗਈ ਹੈ।
ਪਿਛਲੀ ਸਰਕਾਰ ਦੇ ਸਮੇਂ ਮਸ਼ੀਨਾਂ ਦੀ ਵੰਡ 'ਚ ਹੋਏ ਘਪਲੇ ਦੀ ਜਾਂਚ ਚੱਲ ਰਹੀ ਹੈ, ਇਸ ਲਈ ਜ਼ਿੰਮੇਵਾਰ ਭਾਵੇਂ ਕੋਈ ਅਧਿਕਾਰੀ ਹੋਵੇ, ਫੈਕਟਰੀ ਮਾਲਕ ਜਾਂ ਕੋਈ ਹੋਰ ਅਧਿਕਾਰੀ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸੁਨੀਲ ਜਾਖੜ ਜਿਸ ਚੀਜ਼ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਸਿਰਫ਼ ਇੱਕ ਮੰਡੀ ਹੀ ਨਹੀਂ ਹੈ, ਇਸ ਤੋਂ ਇਲਾਵਾ ਬਹੁਤ ਸਾਰੀਆਂ ਦਾਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਜੋ ਕਿ ਬਹੁਤ ਮਹਿੰਗੀਆਂ ਹਨ ਅਤੇ ਵਿਦੇਸ਼ਾਂ ਤੋਂ ਮੰਗਵਾਈਆਂ ਜਾਂਦੀਆਂ ਹਨ, ਜੇਕਰ ਸਰਕਾਰ ਚਾਹੇ ਤਾਂ ਅਜਿਹਾ ਹੋ ਸਕਦਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਵੀ ਕਹਿ ਰਹੇ ਹਨ, ਉਹ ਸਿਰਫ ਵਿਰੋਧ ਕਰਨ ਲਈ ਕਰ ਰਹੇ ਹਨ ਕਿਉਂਕਿ ਇਹ ਵਿਰੋਧੀ ਧਿਰ ਦੇ ਲੋਕ ਹਨ। ਪੰਜਾਬ ਸਰਕਾਰ ਕਦੇ ਵੀ ਸੁਪਰੀਮ ਕੋਰਟ ਨੂੰ ਝੋਨੇ ਉਪਰ ਐਮਐਸਪੀ ਨੂੰ ਖਤਮ ਕਰਨ ਲਈ ਨਹੀਂ ਕਹਿ ਸਕਦੀ ਤੇ 2022 ਦੇ ਅੰਦਰ ਲੋਕਾਂ ਨੇ ਸਾਨੂੰ ਵੱਡੇ ਪੱਧਰ 'ਤੇ ਜਿਤਾਇਆ। ਜੇਕਰ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਜ਼ਰੂਰ ਦੇਣਗੇ ਪਰ ਵਿਰੋਧੀ ਧਿਰ ਸਿਰਫ਼ ਵਿਰੋਧ ਕਰ ਰਿਹਾ ਹੈ।
ਇਹ ਵੀ ਪੜ੍ਹੋ : School Bus Accident: ਪਠਾਨਕੋਟ 'ਚ ਸਕੂਲ ਬੱਸ ਹੋਈ ਹਾਦਸਾਗ੍ਰਸਤ; ਸ਼ੀਸ਼ੇ ਤੋੜ ਕੇ ਬੱਚੇ ਕੱਢੇ ਬਾਹਰ