Punjab Goverment: ਲੁਧਿਆਣਾ `ਚ ਸਕੂਲ ਦੀ ਛੱਤ ਡਿੱਗਣ ਤੋਂ ਬਾਅਦ ਐਕਸ਼ਨ `ਚ ਪੰਜਾਬ ਸਰਕਾਰ
Punjab Goverment: ਮੁੱਲਾਂਪੁਰ ਦੇ ਨਜ਼ਦੀਕੀ ਪਿੰਡ ਬੱਦੋਵਾਲ ਵਿੱਚ ਸਕੂਲ ਦੀ ਛੱਤ ਡਿੱਗਣ ਮਗਰੋਂ ਪੰਜਾਬ ਸਰਕਾਰ ਐਕਸ਼ਨ ਵਿੱਚ ਵਿਖਾਈ ਦੇ ਰਹੀ ਹੈ।
Punjab Goverment: ਲੁਧਿਆਣਾ ਵਿੱਚ ਮੁੱਲਾਂਪੁਰ ਦੇ ਨਜ਼ਦੀਕੀ ਪਿੰਡ ਵਿੱਚ ਸਕੂਲ ਦੀ ਛੱਤ ਡਿੱਗਣ ਕਾਰਨ ਇੱਕ ਅਧਿਆਪਕਾ ਦੀ ਜਾਨ ਚਲੀ ਗਈ ਸੀ। ਇਸ ਮਗਰੋਂ ਪੰਜਾਬ ਸਰਕਾਰ ਐਕਸ਼ਨ ਵਿੱਚ ਵਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਸਾਰੇ ਸਕੂਲ ਆਫ ਐਮੀਨੈਂਸ ਦੀ ਚੈਕਿੰਗ ਹੋਵੇਗੀ। ਸਾਰੇ ਸਕੂਲਾਂ ਲਈ ਅਲੱਗ-ਅਲੱਗ ਜਗ੍ਹਾ ਉਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ। ਏਰੀਏ ਦੇ ਐਸਡੀਐਮ ਇਸ ਕਮੇਟੀ ਦੇ ਚੇਅਰਮੈਨ ਹੋਣਗੇ।
ਲੁਧਿਆਣਾ ਦੇ ਬੱਦੋਵਾਲ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ। ਦੱਸਿਆ ਜਾ ਰਿਹਾ ਸੀ ਕਿ ਚਾਰ ਅਧਿਆਪਕ ਮਲਬੇ ਹੇਠਾਂ ਦਬੇ ਹੋਏ ਹਨ, ਜਿਨ੍ਹਾਂ ‘ਚੋਂ 2 ਅਧਿਆਪਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ।
ਮਲਵੇ ਹੇਠੋਂ ਬਾਹਰ ਕੱਢੇ ਅਧਿਆਪਕਾ ਵਿਚੋਂ ਐੱਸ.ਐੱਸ. ਅਧਿਆਪਕਾ ਰਵਿੰਦਰ ਕੌਰ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਦਰੂਨੀ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅੱਜ ਦੁਪਹਿਰ ਸਕੂਲ ਦੇ ਸਟਾਫ ਰੂਮ 'ਚ ਚਾਰ ਅਧਿਆਪਕਾਵਾਂ ਬੈਠੀਆਂ ਸਨ।
ਮੁਰੰਮਤ ਦੌਰਾਨ ਕਲਾਸ ਰੂਮ ਦੀ ਅਚਾਨਕ ਛੱਤ ਡਿੱਗ ਪਈ, ਜਿਸ ਕਾਰਨ ਅਧਿਆਪਕਾਵਾਂ ਮਲਬੇ ਹੇਠ ਦੱਬੀਆਂ ਗਈਆਂ ਸਨ। ਇਸ ਦੌਰਾਨ ਬੱਚੇ ਤਾਂ ਵਾਲ-ਵਾਲ ਬਚ ਗਏ ਪਰ ਨਵੇਂ ਆਏ 4 ਅਧਿਆਪਕਾਵਾਂ ਲੈਂਟਰ ਥੱਲੇ ਦੱਬ ਗਈਆਂ ਸਨ। ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਤੇ ਵਿਦਿਆਰਥੀਆਂ 'ਚ ਹਫੜਾ-ਦਫ਼ੜੀ ਮੱਚ ਗਈ ਸੀ। ਐੱਨ.ਡੀ.ਆਰ.ਐੱਫ. ਦੀ ਮਦਦ ਨਾਲ ਜ਼ਖਮੀ ਅਧਿਆਪਕਾਂ ਨੂੰ ਮਾਲਵੇ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਐਂਬੂਲੈਂਸ 108 ਦੀ ਮਦਦ ਨਾਲ ਨਜ਼ਦੀਕੀ ਹਸਪਤਾਲ ਭੇਜਿਆ ਗਿਆ।
ਇਹ ਵੀ ਪੜ੍ਹੋ : Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ
ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਐਕਸ਼ਨ ਲੈਂਦੇ ਹੋਏ ਪੰਜ ਮੈਂਬਰ ਕਮੇਟੀ ਦਾ ਗਠਨ ਕੀਤਾ ਹੈ। ਜੋ ਕਿ ਸਕੂਲ ਆਫ ਐਮੀਨੈਂਸ ਦੀ ਚੈਕਿੰਗ ਕਰੇਗੀ। ਇਸ ਕਮੇਟੀ ਦਾ ਚੇਅਰਮੈਨ ਏਰੀਆ ਐਸਡੀਐਮ ਹੋਣਗੇ ਜੋ ਕਿ ਪੂਰੀ ਟੀਮ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ : Punjab News: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ! ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਲਈ ਰਾਹ ਪੱਧਰਾ!