Punjab News: ਹੁਣ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਵੀ ਪ੍ਰਾਈਵੇਟ ਵਾਲਿਆਂ ਵਾਂਗ ਸਕੂਲੀ ਬੱਸਾਂ `ਤੇ ਕਰਨਗੀਆਂ ਸਫਰ
Punjab News: ਬਠਿੰਡਾ ਜ਼ਿਲ੍ਹੇ ਦਾ ਇਹ ਪਹਿਲਾ ਸਕੂਲ ਹੋਵੇਗਾ ਜਿਸ ਵਿੱਚ ਬੱਚਿਆਂ ਲਈ ਬੱਸਾਂ ਦਾ ਪ੍ਰਬੰਧ ਹੋਇਆ।
Punjab News: ਪੰਜਾਬ ਸਰਕਾਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਬੱਸਾਂ ਦਾ ਸਫਰ ਸ਼ੁਰੂ ਕਰਨ ਦੀ ਗੱਲ ਆਖੀ ਸੀ ਜਿਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ। ਬਠਿੰਡਾ ਦੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹੁਣ ਸਕੂਲੀ ਵਿਦਿਆਰਥਣਾਂ ਨੂੰ ਦੂਰ ਦੁਰਾਡੇ ਤੋਂ ਸਕੂਲ ਲਿਆਉਣ ਅਤੇ ਛੱਡਣ ਲਈ ਬੱਸਾਂ ਦਾ ਪ੍ਰਬੰਧ ਕਰ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਬੱਚੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਵੱਲੋਂ ਇਹ ਵੀ ਇੱਕ ਵਾਅਦਾ ਕੀਤਾ ਗਿਆ ਸੀ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਵਾਂਗ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵੀ ਸਰਕਾਰ ਬੱਸਾਂ ਦਾ ਪ੍ਰਬੰਧ ਕਰੇਗੀ ਜੋ ਹੁਣ ਪੂਰਾ ਹੋਣਾ ਸ਼ੁਰੂ ਹੋ ਗਿਆ।
ਇਸ ਸਕੂਲ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਗਰੀਬ ਅਤੇ ਆਮ ਘਰਾਂ ਦੀਆਂ ਬੱਚੀਆਂ ਆਸ ਪਾਸ ਦੇ ਖੇਤਰਾਂ ਤੋਂ ਬਠਿੰਡਾ ਪੜਨ ਲਈ ਆਉਂਦੀਆਂ ਹਨ ਹੁਣ ਉਹਨਾਂ ਨੂੰ ਇਨਾ ਬੱਸਾਂ ਰਾਹੀਂ ਲਿਆਉਣ ਅਤੇ ਛੱਡਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਇੱਕ ਬੱਚੇ ਨੂੰ 250 ਪ੍ਰਤੀ ਮਹੀਨਾ ਰੁਪਏ ਦੇਣੇ ਹੋਣਗੇ ਹਰ ਰੋਜ਼ ਕਰੀਬ 8 ਰੁਪਏ ਸਫਰ ਪਵੇਗਾ। ਇਸ ਦੀ ਸ਼ੁਰੂਆਤ ਬਠਿੰਡਾ ਸ਼ਹਿਰੀ ਤੋਂ ਐਮਐਲਏ ਜਗਰੂਪ ਸਿੰਘ ਗਿੱਲ ਵੱਲੋਂ ਸ਼ੁਰੂ ਕੀਤੀ ਗਈ ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ ਅੱਜ ਮੇਰੇ ਹਲਕੇ ਦੇ ਇਸ ਸਕੂਲ ਦੇ ਬੱਚੇ ਹੁਣ ਬੱਸਾਂ ਵਿੱਚ ਸਫਰ ਕਰਿਆ ਕਰਨਗੇ
ਇਹ ਵੀ ਪੜ੍ਹੋ: Ferozepur News: ਫ਼ਿਰੋਜ਼ਪੁਰ 'ਚ ਸ਼ਰੇਅਮ ਸੂਟਰ ਲਾਡੀ ਸ਼ੇਰ ਖਾਂ ਦਾ ਗੋਲੀਆਂ ਮਾਰ ਕੇ ਕਤਲ
ਦੂਜੇ ਪਾਸੇ ਅਡੀਸ਼ਨਲ ਡਿਪਟੀ ਕਮਿਸ਼ਨਰ ਪੂਨਮ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਬੱਚੀਆਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਅਤੇ ਬੱਚਿਆਂ ਦੀ ਸਕਿਉਰਟੀ ਲਈ ਇੱਕ ਐਪ ਵੀ ਲਾਂਚ ਕੀਤੀ ਗਈ ਹੈ ਅਤੇ ਲੜਕੀਆਂ ਦੀ ਸੇਫਟੀ ਲਈ ਮਹਿਲਾ ਸਹਾਇਕ ਦਾ ਵੀ ਬੱਸ ਵਿੱਚ ਪ੍ਰਬੰਧ ਕੀਤਾ ਗਿਆ ਹੈ ਬੱਸ ਵਿੱਚ ਸਫਰ ਕਰਨ ਵਾਲੇ ਵਿਦਿਆਰਥੀਆਂ ਦਾ ਐਪ ਸਹਾਰੇ ਪ੍ਰਿੰਸੀਪਲ ਨਾਲ ਜੁੜੇ ਰਹਿਣਗੇ
ਇਹ ਵੀ ਪੜ੍ਹੋ: PGI 36th Convocation: ਭਲਕੇ PGI ਦੀ 36ਵੀਂ ਕਨਵੋਕੇਸ਼ਨ, 1775 ਵਿਦਿਆਰਥੀਆਂ ਨੂੰ ਵੰਡੀਆਂ ਜਾਣਗੀਆਂ ਡਿਗਰੀਆਂ
(ਰਿਪੋਰਟ ਕੁਲਬੀਰ ਬੀਰਾ)