Punjab Governor Banwarilal Purohit speech ahead of Budget Session 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਤੇ ਰਾਜਪਾਲ ਬਨਵਾਰੀਲਾਲ ਪੁਰਪੋਹਿਤ (Punjab Governor Banwarilal Purohit) ਵਿਚਕਾਰ ਤਲਖ਼ੀ ਦੌਰਾਨ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ। ਇੱਕ ਪਾਸੇ ਜਿੱਥੇ ਰਾਜਪਾਲ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ ਗਈ ਉੱਥੇ ਕਾਂਗਰਸ ਪਾਰਟੀ ਵੱਲੋਂ ਸਦਨ 'ਚ ਹੰਗਾਮਾ ਕਰਦਿਆਂ ਵਾਕਆਉਟ ਕੀਤਾ ਗਿਆ।  


COMMERCIAL BREAK
SCROLL TO CONTINUE READING

ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰਪੋਹਿਤ (Punjab Governor Banwarilal Purohit) ਨੇ ਆਪਣੇ ਭਾਸ਼ਣ ਦੌਰਾਨ ਕਈ ਗੱਲਾਂ ਕੀਤੀਆਂ ਪਰ ਆਪਣੇ ਭਾਸ਼ਣ ਨੂੰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਸੰਸਦ ਮੈਂਬਰਾਂ ਨੂੰ ਚੰਗੀ ਸ਼ਬਦਾਵਲੀ ਵਰਤਣ ਦੀ ਅਪੀਲ ਕੀਤੀ। 


ਉਨ੍ਹਾਂ ਕਿਹਾ "ਮੈਂ ਕੁਝ ਕਹਿਣਾ ਚਾਹਾਂਗਾ। ਸਦਨਾਂ ਵਿੱਚ, ਖਾਸ ਕਰਕੇ ਅਸੈਂਬਲੀਆਂ ਵਿੱਚ, ਕੋਈ ਲੜਾਈ-ਝਗੜਾ ਨਹੀਂ ਹੋਣਾ ਚਾਹੀਦਾ, ਸਿਰਫ ਗੰਭੀਰ ਬਹਿਸ ਹੋਣੀ ਚਾਹੀਦੀ ਹੈ। ਝਗੜਾ ਕਰਨਾ, ਰੌਲਾ ਪਾਉਣਾ, ਇਨ੍ਹਾਂ ਤੋਂ ਜਿੱਥੋਂ ਤੱਕ ਹੋ ਸਕੇ ਬਚਣਾ ਚਾਹੀਦਾ ਹੈ।"


ਇਹ ਵੀ ਪੜ੍ਹੋ: Punjab Budget Session 2023: ਸ਼ੁਰੂ ਹੋਇਆ ਪੰਜਾਬ ਦਾ ਬਜਟ ਸੈਸ਼ਨ, ਰਾਜਪਾਲ ਦੇ ਸੰਬੋਧਨ ਦੌਰਾਨ ਕਾਂਗਰਸ ਨੇ ਕੀਤਾ ਵਾਕਆਉਟ


ਰਾਜਪਾਲ ਨੇ ਇਹ ਵੀ ਕਿਹਾ ਕਿ "ਗੈਰ-ਸੰਸਦੀ ਭਾਸ਼ਾਵਾਂ ਦੀ ਵਰਤੋਂ ਕਰਨਾ, ਗਲਤ ਸ਼ਬਦਾਂ ਦੀ ਵਰਤੋਂ ਕਰਨਾ, ਕਿਸੇ ਹੋਰ ਨੂੰ ਬਦਨਾਮ ਕਰਨਾ, ਅਤੇ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸੰਦੇਸ਼ ਹੈ ਜਿਹੜਾ ਮੈਂ ਇੱਕ ਸੀਨੀਅਰ ਹੋਣ ਦੇ ਨਾਤੇ ਦੇਣਾ ਚਾਹਾਂਗਾ। ਮੈਂ 3 ਵਾਰ ਸਾਂਸਦ, ਦੋ ਵਾਰ ਵਿਧਾਇਕ ਅਤੇ 4 ਵਾਰ ਰਾਜਪਾਲ ਰਿਹਾ ਹਾਂ ਅਤੇ ਇੱਕ ਸੀਨੀਅਰ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਗੱਲਾਂ ਦੱਸਣਾ ਚਾਹੁੰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਸਲਾਹ ਮੰਨੋਗੇ।"


"ਕਿਰਪਾ ਕਰਕੇ ਹਮੇਸ਼ਾ ਚੰਗੇ ਸ਼ਬਦਾਂ ਦੀ ਵਰਤੋਂ ਕਰੋ ਅਤੇ ਇੱਕ ਦੂਜੇ ਦਾ ਸਤਿਕਾਰ ਕਰੋ। ਇਹੀ ਸੱਭਿਆਚਾਰ ਹੋਣਾ ਚਾਹੀਦਾ ਹੈ, ਸਦਨ ਤੋਂ ਪੂਰੇ ਸੂਬੇ ਵਿੱਚ ਇੱਕ ਸੰਦੇਸ਼ ਜਾਣਾ ਚਾਹੀਦਾ ਹੈ ਕਿ ਇਹ ਇੱਕ ਆਦਰਸ਼ ਸੂਬਾ, ਇੱਕ ਆਦਰਸ਼ ਵਿਧਾਨ ਸਭਾ ਹੈ। ਇਹ ਮੇਰਾ ਤੁਹਾਡੇ ਸਾਰਿਆਂ ਨੂੰ ਨਿਮਰਤਾਪੂਰਵਕ ਸੁਝਾਅ ਹੈ," ਉਨ੍ਹਾਂ ਕਿਹਾ।  


 



ਇਹ ਵੀ ਪੜ੍ਹੋ: ਪੰਜਾਬ 'ਚ ਹੋਵੇਗੀ ਕੇਂਦਰੀ ਫੋਰਸ ਦੀ ਤਾਇਨਾਤੀ! ਕੇਂਦਰ ਨੇ ਭੇਜੀ CRPF ਅਤੇ RAF ਦੀਆਂ 18 ਕੰਪਨੀਆਂ


(For more news apart from Punjab Governor Banwarilal Purohit speech ahead of Budget Session 2023, stay tuned to Zee PHH)