ਕਿਸਾਨਾਂ ਲਈ ਖੁਸ਼ਖ਼ਬਰੀ- ਤਿਉਹਾਰਾਂ ਵਿਚ ਵਧੇਗੀ ਗੰਨੇ ਦੀ ਮਿਠਾਸ, ਸਰਕਾਰ ਨੇ ਗੰਨੇ ਦੀਆਂ ਕੀਮਤਾਂ `ਚ ਕੀਤਾ ਵਾਧਾ
ਪੰਜਾਬ ਸਰਕਾਰ ਨੇ ਗੰਨੇ ਦੀ ਐਮ. ਐਸ. ਪੀ. ਵਿਚ 20 ਰੁਪਏ ਵਾਧਾ ਕਰਨ ਦਾ ਐਲਾਨ ਕੀਤਾ ਹੈ।ਜਿਸਤੋਂ ਬਾਅਦ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਨਾਲ ਹੀ ਪ੍ਰਾਈਵੇਟ ਮਿਲਾਂ ਨੂੰ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ।
ਚੰਡੀਗੜ: ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਲਈ ਗੰਨੇ ਦੇ ਰੇਟ ਵਿਚ ਪ੍ਰਤੀ ਕੁਇੰਟਲ 20 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜਿਸਤੋਂ ਬਾਅਦ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 380 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ। ਇਹ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ। ਵਿਧਾਨ ਸਭਾ ਇਜਲਾਸ ਦੇ ਅਖੀਰਲੇ ਦਿਨ ਉਹਨਾਂ ਨੇ ਕਿਸਾਨਾਂ ਲਈ ਇਸ ਰਾਹਤ ਦਾ ਐਲਾਨ ਕੀਤਾ।
ਜਿਸਤੋਂ ਬਾਅਦ ਹੁਣ ਗੰਨੇ ਦੇ ਸੀਜ਼ਨ ਦੌਰਾਨ ਸਟੇਟ ਐਗਰੀਗੇਟ ਪ੍ਰਾਈਸ ਦੇ ਹਿਸਾਬ ਨਾਲ ਗੰਨੇ ਦਾ ਭਾਅ 20 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਮਿਲੇਗਾ।ਕਿਸਾਨਾਂ ਨੂੰ ਇਕ ਕੁਇੰਟਲ ਦੇ ਪਿੱਛੇ 20 ਰੁਪਏ ਦਾ ਲਾਭ ਮਿਲੇਗਾ। ਜਦਕਿ ਸਰਕਾਰ ਦੇ ਖਜ਼ਾਨੇ 'ਤੇ ਇਸਦਾ ਬੋਝ ਵਧੇਗਾ। ਜਿਸ ਨਾਲ ਸਰਕਾਰ ਨੂੰ ਸਲਾਨਾ 200 ਕਰੋੜ ਰੁਪਏ ਦਾ ਸੰਕਟ ਝੱਲਣਾ ਪੈ ਸਕਦਾ ਹੈ।
ਇਸਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੀਤਾ ਸੀ ਵਾਧਾ
ਪਿਛਲੀ ਵਾਰ ਸਾਲ 2021 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਸਮੇਂ ਗੰਨੇ ਦੇ ਰੇਟਾਂ ਵਿਚ ਵਾਧਾ ਕੀਤਾ ਗਿਆ ਸੀ।ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੰਨੇ ਦੀ ਐਮ. ਐਸ. ਪੀ. 50 ਰੁਪਏ ਵਧਾਈ ਸੀ। ਜਿਸਦੀ ਪਹਿਲਾਂ ਕੀਮਤ 310 ਰੁਪਏ ਸੀ ਪਰ 50 ਰੁਪਏ ਵਧਾਉਣ ਤੋਂ ਬਾਅਦ ਗੰਨੇ ਦੀ ਐਮ. ਐਸ. ਪੀ. 360 ਰੁਪਏ ਤੈਅ ਕੀਤੀ ਗਈ ਸੀ। ਹੁਣ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ 20 ਰੁਪਏ ਦਾ ਵਾਧਾ ਕਰਕੇ ਗੰਨੇ ਦੀ ਕੀਮਤ 380 ਰੁਪਏ ਪ੍ਰਤੀ ਕੁਇੰਟਲ ਕੀਤੀ ਹੈ। ਜਿਸਦੇ ਨਾਲ ਹੀ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਦੀ ਭਲਾਈ ਲਈ ੳਪਰਾਲੇ ਕੀਤੇ ਜਾਣਗੇ। ਸਰਕਾਰ ਦੇ ਦਾਅਵਾ ਹੈ ਕਿ ਕਿਸਾਨਾਂ ਨੂੰ ਹੁਣ ਫ਼ਸਲੀ ਵਿਿਭੰਨਤਾ ਲਈ ਉਤਸ਼ਾਹਿਤ ਕਰਨਾ ਹੈ। ਜੇਕਰ ਕਿਸਾਨਾਂ ਨੂੰ ਸਮੇਂ ਸਮੇਂ 'ਤੇ ਅਜਿਹੇ ਲਾਭ ਮਿਲਦੇ ਰਹਿਣਗੇ ਤਾਂ ਉਹਨਾਂ ਦਾ ਨਵੀਆਂ ਤਕਨੀਕਾਂ ਪ੍ਰਤੀ ਉਤਸ਼ਾਹ ਵਧੇਗਾ।
ਪੰਜਾਬ ਵਿਚ ਗੰਨੇ ਦੀ ਕਾਸ਼ਤ ਦਾ ਕਿੰਨਾ ਰਕਬਾ ਹੈ ?
ਪੰਜਾਬ ਦੇ ਕੁਝ ਖੇਤਰਾਂ ਵਿਚ ਹੀ ਗੰਨੇ ਦੀ ਪੈਦਾਵਾਰ ਕੀਤੀ ਜਾਂਦੀ ਹੈ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲੇ ਦਾ ਕੁਝ ਹਿੱਸਾ, ਮੋਹਾਲੀ ਅਤੇ ਰੋਪੜ। ਜਿਸ ਕਾਰਨ ਪੰਜਾਬ ਵਿਚ ਗੰਨੇ ਦਾ ਰਕਬਾ ਕੁਝ ਜ਼ਿਆਦਾ ਨਹੀਂ ਹੈ। ਪੰਜਾਬ ਦੇ 23 ਜ਼ਿਲ਼੍ਹੇ ਹਨ ਅਤੇ ਇਹਨਾਂ ਵਿਚੋਂ ਸਿਰਫ਼ 14 ਵਿਚ ਹੀ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿਚ ਸਿਰਫ਼ 1.25 ਲੱਖ ਹੈਕਟੇਅਰ ਰਕਬਾ ਹੀ ਗੰਨੇ ਦੀ ਕਾਸ਼ਤ ਕਰਦਾ ਹੈ। ਜੇਕਰ ਮਿਲਾਂ ਦੀ ਗੱਲ ਕਰੀਏ ਤਾਂ ਉਹਨਾਂ ਕੋਲ 2.50 ਲੱਖ ਹੈਕਟੇਅਰ ਦੀ ਸਮਰੱਥਾ ਹੈ।
ਪ੍ਰਾਈਵੇਟ ਖੰਡ ਮਿਲਾਂ ਨੂੰ ਸਰਕਾਰ ਦੀ ਚੇਤਾਵਨੀ
ਪੰਜਾਬ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਦੋ ਪ੍ਰਾਈਵੇਟ ਖੰਡ ਮਿਲਾਂ ਨੇ ਅਜੇ ਤੱਕ ਕਿਸਾਨਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ। ਬਲਕਿ ਉਹਨਾਂ ਮਿਲਾਂ ਦੇ ਮਾਲਕ ਵਿਦੇਸ਼ਾਂ ਵਿਚ ਭੱਜ ਗਏ ਹਨ। ਸਰਕਾਰ ਉਹਨਾਂ ਪ੍ਰਾਈਵੇਟ ਮਿਲਾਂ 'ਤੇ ਐਕਸ਼ਨ ਲੈਣ ਜਾ ਰਹੀ ਹੈ। ਉਹਨਾਂ ਮਿਲਾਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਦੇ ਬਜ਼ਦੇ ਬਣਦੇ ਬਕਾਏ ਦਾ ਭੁਗਤਾਨ ਕੀਤਾ ਜਾਵੇਗਾ।
WATCH LIVE TV