Punjab News: ਡੌਂਕੀ ਰਸਤੇ ਅਮਰੀਕਾ ਜਾਂਦੇ ਸਮੇਂ ਵਾਪਰਿਆ ਹਾਦਸਾ, 25 ਦਿਨਾਂ ਬਾਅਦ ਪਿੰਡ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ
Punjab News: ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਬਾਗੜੀ ਦੇ ਰਹਿਣ ਵਾਲੇ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ 25 ਦਿਨਾਂ ਬਾਅਦ ਅੱਜ ਅਮਰੀਕਾ ਤੋਂ ਉਸਦੇ ਜੱਦੀ ਪਿੰਡ ਪਹੁੰਚੀ।
Punjab News: ਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ।
ਦਰਅਸਲ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਬਾਗੜੀ ਦੇ ਰਹਿਣ ਵਾਲੇ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ 25 ਦਿਨਾਂ ਬਾਅਦ ਅੱਜ ਅਮਰੀਕਾ ਤੋਂ ਉਸਦੇ ਜੱਦੀ ਪਿੰਡ ਪਹੁੰਚੀ। ਜਿੱਥੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। 5 ਅਗਸਤ ਨੂੰ ਬਲਵਿੰਦਰ ਸਿੰਘ ਢੌਂਕੀ ਰਾਹੀਂ ਅਮਰੀਕਾ ਜਾਂਦੇ ਸਮੇਂ ਮੈਕਸੀਕੋ ਹਾਈਵੇਅ 'ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਇਹ ਵੀ ਪੜ੍ਹੋ: Punjabi Youth Death In Canada: 3 ਅਗਸਤ ਨੂੰ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ
ਗੁਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੇਰੁਜ਼ਗਾਰ ਸੀ। ਉਹ ਇਕ ਏਜੰਟ ਰਾਹੀਂ ਅਮਰੀਕਾ ਲਈ ਰਵਾਨਾ ਹੋਇਆ ਪਰ ਬਦਕਿਸਮਤੀ ਨਾਲ ਜਿਸ ਬੱਸ ਵਿਚ ਉਹ ਅਮਰੀਕਾ ਜਾ ਰਿਹਾ ਸੀ, ਮੈਕਸੀਕੋ ਦੇ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਗੁਰਪਾਲ ਸਿੰਘ ਤੋਂ ਇਲਾਵਾ 6 ਭਾਰਤੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Punjabi Youth Death In Canada: 4 ਸਾਲਾਂ ਤੋਂ ਵਿਦੇਸ਼ੀ ਧਰਤੀ 'ਤੇ ਰਹਿ ਰਹੇ ਪੰਜਾਬੀ ਨੌਜਵਾਨ ਦੀ ਹੋਈ ਮੌਤ
ਬੀਤੇ ਦਿਨੀ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦਾ ਹੈ ਜਿੱਥੇ 24 ਦਿਨ ਪਹਿਲਾਂ (ਸਰੀ) ਕੈਨੇਡਾ ਵਿੱਚ ਗਏ ਨੌਜਵਾਨ 32 ਸਾਲਾ ਪ੍ਰਿੰਸ ਅਰੋੜਾ ਪੁੱਤਰ ਸਤੀਸ਼ ਅਰੋੜਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਲੀ ਦੋਧੀਆਂ ਵਾਲੀ ਜੀਰਾ ਦੇ ਸਤੀਸ਼ ਕੁਮਾਰ ਅਰੋੜਾ ਦਾ ਬੇਟਾ ਪ੍ਰਿੰਸ ਅਰੋੜਾ ਬੀਤੀ ਤਿੰਨ ਅਗਸਤ ਨੂੰ ਹੀ ਕੈਨੇਡਾ ਗਿਆ ਸੀ ਕਿ ਬੀਤੇ ਕੱਲ ਐਤਵਾਰ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਇਸ ਤੋਂ ਪਹਿਲਾਂ ਹੁਸ਼ਿਆਰਪੁਰ ਤਲਵਾੜਾ ਬਲਾਕ ਦੇ ਪਿੰਡ ਕੋਠੀ 'ਚ ਪਿਛਲੇ 4 ਸਾਲਾਂ ਤੋਂ ਕੈਨੇਡਾ ਰਹਿ ਰਹੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਨੂੰ ਕੈਨੇਡਾ ਤੋਂ ਫੋਨ ਆਇਆ ਕਿ ਤੇਜ਼ ਬੁਖਾਰ ਕਾਰਨ ਬੇਟੇ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਚਿਨ ਭਾਟੀਆ ਉਮਰ 26 ਸਾਲ ਹੈ। ਨੌਜਵਾਨ ਦੇ ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਪੁੱਤਰ ਸਚਿਨ ਦੀਆਂ ਦੋ ਭੈਣਾਂ, ਇਕ ਛੋਟਾ ਭਰਾ ਅਤੇ ਇਕ ਸਾਡਾ ਵਾਪਸ ਪਰਤਿਆ ਪੁੱਤਰ ਹੈ।