Punjab Heat Wave/ਤਰਸੇਮ ਭਾਰਦਵਾਜ: ਲੁਧਿਆਣਾ ਵਿੱਚ ਚੋਣਾਂ ਖਤਮ ਹੁੰਦੇ ਹੀ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ਼ ਲੋਕਾ ਦਾ ਗੁੱਸਾ ਫੁਟਿਆ ਹੈ। ਦਰਅਸਲ ਬਿਜਲੀ ਪਾਣੀ ਨਾ ਆਉਣੇ ਉੱਤੇ ਪ੍ਰਦਰਸ਼ਨ ਕੀਤਾ ਗਿਆ। ਟਿੱਬਾ ਰੋਡ ਉੱਤੇ ਬਣੀ ਕਾਲੋਨੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਆਉਣ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਨਿਗਮ ਅਤੇ ਸਰਕਾਰ ਖਿਲਾਫ਼ ਟਿੱਬਾ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। 


COMMERCIAL BREAK
SCROLL TO CONTINUE READING

ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਮਿਲਣ ਉੱਤੇ ਮੁਹੱਲਾ ਵਾਸੀ ਬੇਹਾਲ ਹੋ ਗਏ।  ਪੰਜਾਬ ਵਿੱਚ ਤਾਪਮਾਨ 46 ਡਿਗਰੀ ਪਾਰ ਕਰ ਗਿਆ ਹੈ, ਅਜਿਹੇ ਵਿੱਚ ਜੇਕਰ ਬਿਜਲੀ ਪਾਣੀ ਨਾ ਮਿਲੇ ਤਾਂ ਸੋਚਕੇ ਦੇਖੋ ਕਿ ਕੀ ਹਾਲ ਹੋ ਸਕਦਾ ਹੈ। ਚੋਣਾਂ ਖਤਮ ਹੁੰਦੇ ਹੀ ਸਰਕਾਰ ਦੇ ਖਿਲਾਫ਼ ਲੋਕਾ ਦਾ ਗੁੱਸਾ ਫੁਟਿਆ।


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਹੀਟਵੇਵ ਦੀ ਚੇਤਾਵਨੀ, ਇਸ ਦਿਨ ਮੀਂਹ ਪੈਣ ਦੀ ਸੰਭਾਵਨਾ
 


ਲੁਧਿਆਣਾ ਦੇ ਟਿੱਬਾ ਰੋਡ ਤੇ ਸਥਿਤ ਜੀ ਕੇ ਅਸਟੇਟ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਮਿਲਣ ਤੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ, ਜਿਸ ਤੋਂ ਪ੍ਰੇਸ਼ਾਨ ਲੋਕਾਂ ਨੇ ਟਿੱਬਾ ਰੋਡ ਜਾਮ ਕਰਕੇ ਪੁਤਲਾ ਫੂਕ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਆਪਣੀ ਭੜਾਸ ਕੱਢੀ ਹੈ।


ਲੋਕਾਂ ਨੇ ਕਿਹਾ ਕਈ ਦਿਨਾਂ ਤੋਂ ਅਸੀਂ ਹਲਕਾ ਵਿਧਾਇਕ ਦੇ ਦਫ਼ਤਰ ਦੇ ਚੱਕਰ ਕੱਟ ਰਹੇ ਹਾਂ ਪਰ ਉਨ੍ਹਾਂ ਵਲੋਂ ਸਿਵਾਏ ਲਾਰੇ ਦੇ ਹੋਰ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਏਨੀ ਜ਼ਿਆਦਾ ਗਰਮੀ ਦੇ ਬਾਵਜੂਦ ਬਿਨ੍ਹਾਂ ਪਾਣੀ ਅਤੇ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਦੁਪਹਿਰ ਬਾਅਦ ਤੱਕ ਬਿਜਲੀ ਨਾ ਆਉਣ ਕਾਰਨ ਪੀਣ ਵਾਲਾ ਪਾਣੀ ਤੱਕ ਨਹੀਂ ਹੈ, ਜਿਸ ਕਾਰਨ ਛੋਟੇ ਬੱਚੇ ਭੁੱਖੇ-ਪਿਆਸੇ ਵਿਲਕ ਰਹੇ ਹਨ।

ਇਹ ਵੀ ਪੜ੍ਹੋ: Lok Sabha Elections 2024: ਚੋਣ ਕਮਿਸ਼ਨ ਅੱਜ ਕਰੇਗਾ ਪ੍ਰੈੱਸ ਕਾਨਫਰੰਸ, 4 ਜੂਨ ਨੂੰ ਆਉਣਗੇ ਚੋਣ ਨਤੀਜੇ 


ਪੰਜਾਬ ਵਿਚ ਗਰਮੀ ਕਾਰਨ ਇਕ ਪਾਸੇ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ ਅਤੇ ਉੱਪਰੋਂ ਪਾਵਰਕਾਮ ਵੱਲੋਂ ਬਿਜਲੀ ਬੰਦ ਕਰ ਕੇ ਲੋਕਾਂ ਦੇ ਸੜੇ ’ਤੇ ਨਮਕ ਛਿੜਕਣ ਦਾ ਕੰਮ ਕੀਤਾ ਜਾ ਰਿਹਾ ਹੈ।