Punjab Inderjit Singh Nikku on Justice for Sidhu Moosewala news : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆਂ 'ਚ ਹੁਣ ਨਹੀਂ ਹੀ ਪਰ ਉਸਦੀ ਆਵਾਜ਼ ਅੱਜ ਵੀ ਲੋਕਾਂ ਦੇ ਦਿਲਾਂ 'ਚ ਗੂੰਜ ਰਹੀ ਹੈ।  ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਰਿਲੀਜ਼ ਹੋਇਆ ਸੀ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਨ੍ਹਾਂ ਹੀ ਨਹੀਂ ਇਸ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਸਿੱਧੂ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਇਸ ਦੌਰਾਨ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵੱਲੋਂ ਵੀ ਸਿੱਧੂ ਮੂਸੇਵਾਲਾ ਨੂੰ ਲੈਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ।  


COMMERCIAL BREAK
SCROLL TO CONTINUE READING

ਇੰਦਰਜੀਤ ਸਿੰਘ ਨਿੱਕੂ ਵੀ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ ਅਤੇ ਉਨ੍ਹਾਂ ਨੇ ਵੀ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਕਈ ਵਾਰ ਪੇਸ਼ ਕੀਤਾ ਹੈ। ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਨਿੱਕੂ ਨੇ ਲਿਖਿਆ "ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇੰਨਸਾਫ਼ ਮਿਲੂ, ਮਿਲੂ ਵੀ ਜਾਂ ਸਿੱਧੂ ਦੇ ਮਾਪੇ ਤੇ ਓਹਨੂੰ ਚਾਹੁੰਣ ਵਾਲੇ ਐਦਾਂ ਈ ਤੜਫ਼ਦੇ ਰਹਿਣਗੇ…?????"


ਉਨ੍ਹਾਂ ਅੱਗੇ ਕਿਹਾ "ਮੈਂ 25 ਸਾਲਾਂ ਤੋ ਆਪਣੇ ਪੰਜਾਬ ਵਿੱਚ ਰਹਿਕੇ, ਪੰਜਾਬੀ ਮਾਂ ਬੋਲੀ ਰਾਂਹੀਂ, ਗੁਰੂਆਂ ਦੀ ਬਖ਼ਸ਼ੀ ਦਸਤਾਰ ਕਰ ਕੇ, ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੀ ਸੇਵਾ ਕਰ ਰਿਹਾਂ, ਸਿੱਧੂ ਵਾਂਗੂੰ ਕਦੇ ਆਪਣਾਂ ਪਿੰਡ ਨੀ ਛੱਡਿਆ, ਪਰ ਹੁਣ ਜੀਅ ਨੀ ਲੱਗਦਾ. ਸ਼ਗੋਂ ਬੱਚਿਆਂ ਦੇ ਫ਼ਿਊਚਰ ਨੂੰ ਲੈਕੇ ਫ਼ਿਕਰ ਹੋ ਰਹੀ ਆ।"


ਨਿੱਕੂ ਨੇ ਅੱਗੇ ਕਿਹਾ "ਜਿਹੜੇ ਸਿੱਧੂ ਨੇ ਕਾਲੇ ਗੋਰਿਆਂ ਨੂੰ ਪੰਜਾਬੀ ਸੁਣਨ ਤੇ ਗਾਉਣ ਲਾ ਦਿੱਤਾ, ਮਰਨ ਤੋਂ ਬਾਅਦ ਵੀ ਕਰੋੜਾਂ ਰੁਪਏ ਟੈਕਸ ਪੇ ਕਰਦਾ ਸਰਕਾਰ ਨੂੰ, ਜੇ ਸਰਕਾਰਾਂ ਓਹਨੂੰ ਇੰਨਸਾਫ਼ ਨਹੀਂ ਦਵਾ ਸਕਦੀਆਂ, ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ….."


ਇਹ ਵੀ ਪੜ੍ਹੋ: Ludhiana News: ਜੁੱਤੀਆਂ ਦੇ ਵਪਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਕਤਲ


"ਮੈਂ ਖ਼ੁਦ ਹਰ ਸਰਕਾਰ ਲਈ ਪਤਾ ਨਹੀਂ ਕਿੰਨੀ ਕ ਫ਼ਰੀ ਸੇਵਾ ਕੀਤੀ, ਹੁਣ ਵਾਲੀ ਸਰਕਾਰ ਲਈ ਤਾਂ ਦਿਨ ਰਾਤ ਇੱਕ ਕਰਤੇ ਸੀ, ਪਰ ਬੁਰੇ ਵਕਤ ਚ’ ਹੈਲਪ ਤਾਂ ਦੂਰ ਦੀ ਗੱਲ, ਹਲੇ ਤੱਕ ਹਾਲ ਵੀ ਨਹੀਂ ਪੁਛਿਆ, ਲੱਗਦੈ ਹੁਣ ਮਜਬੂਰੀ ਚ’ ਆਪਣਾਂ ਵਤਨ ਛੱਡਣਾਂ ਪੈਣਾ ਜੋ ਮੈਂ ਤੇ ਮੇਰਾ ਪਰੀਵਾਰ ਕਦੇ ਨਹੀਂ ਚਾਉਦੇ ਸੀ। ਲ਼ੋਕਾਂ ਲਈ ਗਾਉਣ ਵਾਲੇ ਨਾਲ, ਲ਼ੋਕ ਤਾਂ ਪੂਰੀ ਦੁਨੀਆਂ ਲੈਕੇ ਖੜ ਗਏ, ਇੰਨਸਾਫ਼ ਦਿਵਾਉਣ ਵਾਲੇ ਪਤਾ ਨਹੀਂ ਕਿਉਂ ਸੁਤੇ ਪਏ ਨੇ," ਇੰਦਰਜੀਤ ਸਿੰਘ ਨਿੱਕੂ ਨੇ ਕਿਹਾ। 
ਜੀਹਦੇ ਇੰਨਸਾਫ਼ ਲਈ ਪੂਰੀ ਦੁਨੀਆਂ ਗੁਹਾਰ ਲਾ ਰਹੀ ਆ, ਜੇ ਪੰਜਾਬ ਦੇ ਇਸ ਪੁੱਤ ਨੂੰ ਇੰਨਸਾਫ਼ ਨਹੀ ਦਿਵਾ ਸਕਦੀ ਸਰਕਾਰ ਤਾਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ ….


ਇਹ ਵੀ ਪੜ੍ਹੋ: Papalpreet Singh arrested: ਅੰਮ੍ਰਿਤਪਾਲ ਸਿੰਘ ਬਾਰੇ ਪਪਲਪ੍ਰੀਤ ਨੇ ਕੀ ਬੋਲਿਆ ? ਜਾਣੋ ਇਸ ਬਾਰੇ ਹੁਣ ਕੀ ਹੋਇਆ ਨਵਾਂ ਖੁਲਾਸਾ


(For more news apart from Punjab Inderjit Singh Nikku on Justice for Sidhu Moosewala news, stay tuned to Zee PHH)