Jalandhar ASI News: ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ, ਘਟਨਾ CCTV ਵਿੱਚ ਕੈਦ
Jalandhar ASI News: ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ ਅਤੇ ਇਸ ਘਟਨਾ ਦਾ CCTV ਵੀ ਸਾਹਮਣੇ ਆ ਰਿਹਾ ਹੈ।
Jalandhar ASI News/ਸੁਨੀਲ ਮਹੇਂਦਰੂ: ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲ ਦਿੱਤਾ ਹੈ। ਇਸ ਪੂਰੀ ਘਟਨਾ ਦਾ CCTV ਵੀ ਸਾਹਮਣੇ ਆਇਆ ਹੈ। ਦਰਅਸਲ ਏਐਸਆਈ ਸੁਰਜੀਤ ਸਿੰਘ ਜਲੰਧਰ ਦੇਹਾਤ ਪੁਲਿਸ ਵਿੱਚ ਤਾਇਨਾਤ ਹਨ। ਵੀਰਵਾਰ ਨੂੰ ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾਂ ਪੱਤਣ 'ਚ ਹਾਈਟੈਕ ਚੌਕੀ 'ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ।
ਦੁਪਹਿਰ ਵੇਲੇ ਉਸ ਨੇ ਚਿੱਟੇ ਰੰਗ ਦੀ ਜੇਨ ਕਾਰ ਨੂੰ ਚੌਕੀ ’ਤੇ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਰੋਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ। ਕਾਰ ਨੂੰ ਤੇਜ਼ ਰਫਤਾਰ ਨਾਲ ਆਪਣੇ ਵੱਲ ਆਉਂਦਾ ਦੇਖ ਕੇ ਏਐਸਆਈ ਸੁਰਜੀਤ ਨੇ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਏਐਸਆਈ ’ਤੇ ਕਾਰ ਚੜ੍ਹਾ ਦਿੱਤੀ ਅਤੇ ਉਸ ਨੂੰ ਘਸੀਟ ਕੇ ਕੁਝ ਦੂਰੀ ’ਤੇ ਡਿਵਾਈਡਰ ’ਤੇ ਸੁੱਟ ਦਿੱਤਾ।
ਇਹ ਵੀ ਪੜ੍ਹੋ: Punjab Police News: ਕੀ ਪੰਜਾਬ ਪੁਲਿਸ ਚੱਲ ਰਹੀ ਹੈ ਟੈਨਸ਼ਨ ਵਿੱਚ ? ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ ਇਹ ਵਾਰਦਾਤ ਜਲੰਧਰ ਦੇ ਸ਼ਾਹਕੋਟ ਕਸਬੇ 'ਚ ਜ਼ਿਲ੍ਹੇ ਦੇ ਐਂਟਰੀ ਪੁਆਇੰਟ 'ਤੇ ਹਾਈਟੈਕ ਚੌਕੀ 'ਤੇ ਵਾਪਰੀ ਹੈ। ਦਰਅਸਲ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ASI ਨੂੰ ਟੱਕਰ ਮਾਰ ਦਿੱਤੀ। ਸ਼ਾਹਕੋਟ ਕੋਲ ਕਾਰ ਨੇ ਉਸ ਨੂੰ ਘਸੀਟ ਲਿਆ ਅਤੇ ਕੁਝ ਦੂਰੀ 'ਤੇ ਏ.ਐੱਸ.ਆਈ ਸੁਰਜੀਤ ਡਿਵਾਈਡਰ 'ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ ਕਾਰ ਦੁਬਾਰਾ ਹਾਈਵੇਅ 'ਤੇ ਆ ਗਈ ਅਤੇ ਰੇਲਿੰਗ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੁਰੰਤ ਕਾਰ ਤੋਂ ਹੇਠਾਂ ਉਤਰ ਕੇ ਭੱਜ ਗਿਆ, ਜਿਸ ਤੋਂ ਬਾਅਦ ਚੌਕੀ ’ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮ ਏਐਸਆਈ ਸੁਰਜੀਤ ਵੱਲ ਭੱਜੇ। ਉਹ ਤੁਰੰਤ ਏ.ਐਸ.ਆਈ ਨੂੰ ਸ਼ਾਹਕੋਟ ਸਿਵਲ ਹਸਪਤਾਲ ਲੈ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਏਐਸਆਈ ਸੁਰਜੀਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ: Jalandhar ASI Video: ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ, ਵੇਖੋ CCTV