Punjab News: 17 ਸਾਲਾਂ ਦਾ ਪਿਆਰ ਹੁਣ ਚੜਿਆ ਪ੍ਰਵਾਨ, ਲਾੜੀ ਨੂੰ ਲੈਣ ਹੈਲੀਕਾਪਟਰ `ਤੇ ਪਹੁੰਚਿਆ ਲਾੜਾ
Punjab News: ਇਲਾਕੇ `ਚ ਹੈਲੀਕਾਪਟਰ ਨੂੰ ਲੈਂਡ ਕਰਦੇ ਦੇਖ ਲੋਕ ਪਹਿਲਾਂ ਤਾਂ ਹੈਰਾਨ ਰਹਿ ਗਏ ਪਰ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
Punjab News: ਹਰ ਵਿਅਕਤੀ ਨੂੰ ਆਪਣੇ ਵਿਆਹ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਹੈ ਅਤੇ ਹਰ ਕੋਈ ਇਸ ਦਿਨ ਨੂੰ ਖਾਸ ਬਣਾਉਣ ਲਈ ਵਵੱਖ-ਵੱਖ ਤਰੀਕੇ ਸੋਚਦਾ ਹੈ। ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਤੁਸੀਂ ਕੁਝ ਵੱਖਰਾ ਪਲਾਨ ਕਰਦੇ ਹੋ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਦੇ ਢਿਲਵਾਂ ਵਿੱਚ ਸਾਹਮਣੇ ਆਇਆ ਹੈ, ਜਿੱਥੇ ਲਾੜਾ ਆਪਣੀ ਲਾੜੀ ਨੂੰ ਲੈਣ ਲਈ ਹੈਲੀਕਾਪਟਰ ਰਾਹੀਂ ਪਹੁੰਚਿਆ। ਦਰਅਸਲ ਜਲੰਧਰ ਦੇ ਢਿਲਵਾਂ 'ਚ ਇਕ ਵਿਆਹ ਸਮਾਗਮ ਦੌਰਾਨ ਲਾੜਾ ਹੈਲੀਕਾਪਟਰ 'ਚ ਦਾਖਲ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਕਹਿੰਦੇ ਹਨ ਕਿ ਜੇਕਰ ਪਿਆਰ ਸੱਚਾ ਹੈ ਤਾਂ ਕਿਸੇ ਦਾ ਪਿਆਰ ਪਾਉਣ ਲਈ ਕੁਝ ਵੱਖਰਾ ਹੀ ਕਰਨਾ ਪੈਂਦਾ ਹੈ, ਅਜਿਹਾ ਹੀ ਕੁਝ ਵੱਖਰਾ ਕਰਕੇ ਦਿਖਾਇਆ ਹੈ ਸੁਖਵਿੰਦਰ ਸਿੰਘ ਵਾਸੀ ਬਾਠ ਕਲਾਂ, ਨਕੋਦਰ ਨੇ। ਅੱਜ ਜਲੰਧਰ ਦੇ ਢਿਲਵਾ ਸਥਿਤ ਇਕ ਰਿਜ਼ੋਰਟ 'ਚ ਲਾੜੇ ਦੀ ਐਂਟਰੀ ਨੂੰ ਦੇਖ ਕੇ ਪੂਰੇ ਇਲਾਕੇ ਦੇ ਲੋਕ ਉਸ ਸਮੇਂ ਦੰਗ ਰਹਿ ਗਏ, ਜਦੋਂ ਲਾੜਾ ਹੈਲੀਕਾਪਟਰ ਰਾਹੀਂ ਦਾਖਲ ਹੋਇਆ।
ਇਹ ਵੀ ਪੜ੍ਹੋ: Punjab Farmers Protest: ਬਿਆਸ ਪੁੱਲ ਨੇੜੇ ਇਕੱਠਾ ਹੋਇਆ ਟਰੈਕਟਰ-ਟਰਾਲੀਆਂ ਦਾ ਕਾਫਲਾ, ਕਿਸਾਨੀ ਮੋਰਚੇ ਦੀ ਕਰਵਾ ਰਿਹਾ ਯਾਦ
ਹੈਲੀਕਾਪਟਰ ਦੇ ਉਤਰਦੇ ਹੀ ਲੋਕਾਂ ਵੱਲੋਂ ਲਾੜੇ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਬਣ ਗਿਆ। ਇਲਾਕੇ 'ਚ ਹੈਲੀਕਾਪਟਰ ਨੂੰ ਲੈਂਡ ਕਰਦੇ ਦੇਖ ਲੋਕ ਪਹਿਲਾਂ ਤਾਂ ਹੈਰਾਨ ਰਹਿ ਗਏ ਪਰ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਦਾ ਇਹ ਪਿਆਰ ਕਰੀਬ 17 ਸਾਲਾਂ ਤੋਂ ਚੱਲ ਰਿਹਾ ਸੀ, ਜੋ ਅੱਜ ਰੰਗ ਲਿਆ ਗਿਆ।
ਪੇਸ਼ੇ ਤੋਂ ਕਾਰੋਬਾਰੀ ਸੁਖਵਿੰਦਰ ਸਿੰਘ ਦਾ ਅੱਜ ਜਲੰਧਰ ਦੇ ਢਿਲਵਾ ਸਥਿਤ ਇੱਕ ਰਿਜ਼ੋਰਟ ਵਿੱਚ ਵਿਆਹ ਸੀ। ਹੈਲੀਕਾਪਟਰ 'ਚ ਲਾੜੇ ਦੀ ਐਂਟਰੀ ਦੇਖ ਕੇ ਪੂਰੇ ਇਲਾਕੇ ਦੇ ਲੋਕ ਹੈਰਾਨ ਰਹਿ ਗਏ। ਲਾੜੀ ਵੀ ਆਪਣੇ ਲਾੜੇ ਰਾਜੇ ਦੀ ਇਸ ਤਰ੍ਹਾਂ ਐਂਟਰੀ ਦੇਖ ਕੇ ਬਹੁਤ ਖੁਸ਼ ਹੋ ਗਈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੀ ਡੂੰਘੀ ਇੱਛਾ ਸੀ ਕਿ ਉਨ੍ਹਾਂ ਦਾ ਲੜਕਾ ਆਪਣੀ ਦੁਲਹਨ ਨੂੰ ਲੈਣ ਲਈ ਹੈਲੀਕਾਪਟਰ ਵਿੱਚ ਜਾਵੇ, ਜਿਸ ਨੂੰ ਅੱਜ ਉਨ੍ਹਾਂ ਨੇ ਪੂਰਾ ਕਰ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੀ ਇੱਛਾ ਵੀ ਪੂਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Nangal News: ਨੰਗਲ ਤੋਂ ਅਯੋਧਿਆ ਵਿਖੇ ਰਾਮ ਲੱਲਾ ਦੇ ਦਰਸ਼ਨਾਂ ਲਈ ਰਾਮ ਭਗਤਾਂ ਨੂੰ ਲੈ ਕੇ ਸਪੈਸ਼ਲ ਰੇਲ ਰਵਾਨਾ