Jalandhar News: ਜਲੰਧਰ `ਚ ਪਤੀ ਤੇ ਸੱਸ ਨੇ ਔਰਤ ਦੀ ਕੀਤੀ ਕੁੱਟਮਾਰ, ਪੀੜਤਾ ਨੇ ਕਿਹਾ- ਧੀ ਦੇ ਜਨਮ `ਤੇ ਹੈ ਗੁੱਸਾ
Jalandhar News: ਜਲੰਧਰ `ਚ ਪਤੀ ਤੇ ਸੱਸ ਨੇ ਔਰਤ ਦੀ ਕੀਤੀ ਕੁੱਟਮਾਰ ਹੈ ਅਤੇ ਇਸ ਤੋਂ ਬਾਅਦ ਪੀੜਤਾ ਨੇ ਕਿਹਾ- ਧੀ ਦੇ ਜਨਮ `ਤੇ ਹੈ ਗੁੱਸਾ ਹੈ।
Jalandhar News: ਪੰਜਾਬ ਵਿੱਚ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਜਲੰਧਰ ਵਿੱਚ ਅੱਜਕੱਲ੍ਹ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ ਜਿਸ ਕਰਕੇ ਘਰ ਤੋਂ ਬਾਹਤ ਨਿਕਲਣਾ ਵੀ ਔਖਾ ਹੋ ਗਿਆ ਹੈ। ਦਰਅਸਲ ਹਾਲ ਹੀ ਵਿੱਚ ਪੰਜਾਬ ਦੇ ਜਲੰਧਰ 'ਚ ਦੇਰ ਰਾਤ ਪਤੀ ਅਤੇ ਸੱਸ ਨੇ ਔਰਤ ਦੀ ਕੁੱਟਮਾਰ ਕੀਤੀ। ਇਸ ਸਬੰਧੀ ਔਰਤ ਸ਼ੁੱਕਰਵਾਰ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 5 ਵਿਖੇ ਪੁੱਜੀ ਅਤੇ ਆਪਣੇ ਪਤੀ ਅਤੇ ਸੱਸ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ। ਔਰਤ ਨੇ ਦੋਸ਼ ਲਾਇਆ ਕਿ ਉਸ ਨੇ ਬੇਟੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਤੀ ਅਤੇ ਸੱਸ ਨੇ ਇਹ ਅਜਿਹਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।
ਨਿਜ਼ਾਮਤ ਨਗਰ ਦੀ ਰਹਿਣ ਵਾਲੀ ਨਿਸ਼ਠਾ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਉਸ ਦੀ ਸੱਸ ਅਤੇ ਪਤੀ ਨੇ ਇਕ ਨਕਲੀ ਸਮਾਜ ਸੇਵਕ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਉਥੋਂ ਬਚਾਇਆ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪਹੁੰਚੀ। ਇਸ ਦੌਰਾਨ ਥਾਣੇ 'ਚ ਭਾਰੀ ਹੰਗਾਮਾ ਹੋਇਆ। ਕਿਸੇ ਤਰ੍ਹਾਂ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ ਅਤੇ ਔਰਤ ਦੀ ਸ਼ਿਕਾਇਤ ਲੈ ਲਈ।
ਇਹ ਵੀ ਪੜ੍ਹੋ: Faridkot News: ਫ਼ਰੀਦਕੋਟ ਵਿਖੇ ਲਗਭਗ 45 ਲੱਖ ਦੀ ਲਾਗਤ ਨਾਲ ਬਣੀ ਡਿਜੀਟਲ ਲਾਇਬ੍ਰੇਰੀ
ਨਿਸ਼ਠਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਅਤੇ ਸਮਾਜ ਸੇਵਕ ਉਸ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਲੈ ਗਏ। ਨਿਸ਼ਠਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਸਰਕਾਰੀ ਨੌਕਰੀ ਕਰਦਾ ਹੈ, ਉਸ ਦੀ ਸੱਸ ਕਹਿੰਦੀ ਹੈ ਕਿ ਉਹ ਉਸ ਦੇ ਲੜਕੇ ਦਾ ਦੁਬਾਰਾ ਵਿਆਹ ਕਰਵਾ ਦੇਵੇਗੀ। ਮਹਿਲਾ ਪਿਛਲੇ 8 ਮਹੀਨਿਆਂ ਤੋਂ ਆਪਣੀ ਬੇਟੀ ਨਾਲ ਵੱਖ ਰਹਿ ਰਹੀ ਸੀ।
ਔਰਤ ਦਾ ਦੋਸ਼ ਹੈ ਕਿ ਸਾਲ 2022 'ਚ ਉਸ ਦਾ ਪਤੀ ਨਾਲ ਝਗੜਾ ਹੋਇਆ ਸੀ ਅਤੇ ਥਾਣਾ ਪੱਧਰ 'ਤੇ ਸਮਝੌਤਾ ਹੋ ਗਿਆ ਸੀ ਪਰ ਪਤੀ ਨੇ ਉਸ ਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਨਿਸ਼ਠਾ ਨੇ ਕਿਹਾ ਕਿ ਇਹ ਮੇਰਾ ਅਤੇ ਪਤੀ ਦਾ ਦੂਜਾ ਵਿਆਹ ਹੈ। ਉਨ੍ਹਾਂ ਦੇ ਵਿਆਹ ਦੇ ਕਰੀਬ 3 ਸਾਲ ਬਾਅਦ ਉਨ੍ਹਾਂ ਦੀ ਇੱਕ ਬੇਟੀ ਹੋਈ। ਬੇਟੀ ਹੋਣ ਤੋਂ ਬਾਅਦ ਸਾਰੇ ਪਰਿਵਾਰ ਦਾ ਰੰਗ-ਰੂਪ ਹੀ ਬਦਲ ਗਿਆ। ਪਤੀ ਅਤੇ ਸੱਸ ਕਹਿਣ ਲੱਗੇ ਕਿ ਸਾਨੂੰ ਤੇਰੇ ਤੋਂ ਪੁੱਤਰ ਚਾਹੀਦਾ ਸੀ, ਧੀ ਨਹੀਂ। ਇਸ ਗੱਲ ਨੂੰ ਲੈ ਕੇ ਘਰ 'ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਦੇ ਤਿੰਨ ਸਾਲ ਤੱਕ ਕੋਈ ਬੱਚਾ ਨਹੀਂ ਹੋਇਆ। ਨਿਸ਼ਠਾ ਨੇ ਕਿਹਾ ਮੇਰਾ ਕੀ ਕਸੂਰ ਹੈ, ਰੱਬ ਨੇ ਮੈਨੂੰ ਧੀ ਦਿੱਤੀ ਹੈ।
ਇਹ ਵੀ ਪੜ੍ਹੋ: Indian students Report: 5 ਸਾਲਾਂ 'ਚ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ ਸਭ ਤੋਂ ਅਸੁਰੱਖਿਅਤ