Jalandhar School Holiday News in Punjabi Today: ਸੂਬੇ 'ਚ ਆਈ ਕੁਦਰਤੀ ਆਫ਼ਤ ਨੂੰ ਦੇਖਦਿਆਂ ਜਲੰਧਰ ਡੀਸੀ ਨੇ ਸਕੂਲਾਂ ਬਾਰੇ ਅਹਿਮ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ  ਜਲੰਧਰ ਸਬ-ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ (Jalandhar School Holiday News) ਸਕੂਲ ਅੱਜ ਵੀ ਬੰਦ ਰਹਿਣਗੇ। ਡੀਸੀ ਜਲੰਧਰ ਨੇ ਸ਼ਾਹਕੋਟ ਦੇ ਬਲਾਕ ਲੋਹੀਆਂ ਦੇ 15 ਸਕੂਲ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੈਂਪ ਲਗਾਏ ਗਏ ਹਨ, ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਲੋਹੀਆਂ ਬਲਾਕ ਵਿੱਚ ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹੜ੍ਹ ਕਾਰਨ ਉਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ ਹਨ।


COMMERCIAL BREAK
SCROLL TO CONTINUE READING

ਸਕੂਲਾਂ ਵਿੱਚ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਵੈਸੇ ਵੀ ਬੇਸ਼ੱਕ ਸਤਲੁਜ ਵਿੱਚ ਪਾਣੀ ਦਾ ਪੱਧਰ ਹੇਠਾਂ ਆਇਆ ਹੈ ਪਰ ਹੜ੍ਹਾਂ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਪੰਜਾਬ ਸਮੇਤ ਗੁਆਂਢੀ ਰਾਜ ਹਿਮਾਚਲ ਵਿੱਚ ਹਾਲੇ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਕੂਲਾਂ ਨੂੰ (Jalandhar School Holiday News) ਫਿਲਹਾਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ।


ਇਹ ਵੀ ਪੜ੍ਹੋ: School Holiday News: ਪੰਜਾਬ ਦੇ ਇਸ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ, ਪੜ੍ਹੋ ਸੂਚੀ

ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਸੂਬੇ ਦੇ ਕੁਝ ਸਕੂਲ ਹੋਰ ਦਿਨਾਂ ਲਈ ਬੰਦ ਰਹਿਣਗੇ। ਇਹਨਾਂ ਹੀ ਨਹੀਂ ਹਰਜੋਤ ਸਿੰਘ ਬੈਂਸ (Harjot Singh Bains news) ਨੇ ਟਵੀਟ ਕੀਤਾ, "ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਮੀਂਹ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਛੁੱਟੀਆਂ 16 ਜੁਲਾਈ 2023 ਤੱਕ ਵਧਾ ਦਿੱਤੀਆਂ ਹਨ। ਸਕੂਲ 17 ਜੁਲਾਈ ਤੋਂ ਆਮ ਵਾਂਗ ਖੁੱਲ੍ਹਣਗੇ।" 


ਇਹ ਵੀ ਪੜ੍ਹੋ: CM Bhagwant Mann: ਚੰਦਰਯਾਨ-3 ਲਾਂਚਿੰਗ ਦੇਖ ਕੇ ਪਰਤੇ ਬੱਚਿਆਂ ਨੇ ਸੀਐਮ ਮਾਨ ਨਾਲ ਤਜਰਬੇ ਕੀਤੇ ਸਾਂਝੇ

ਗੌਰਤਲਬ ਹੈ ਕਿ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਵੀ ਯੈਲੋ ਅਲਰਟ ਜਾਰੀ ਕੀਤਾ ਹੈ। ਪੂਰੇ ਸੂਬੇ 'ਚ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।