Punjab Kabaddi Players News: ਪੰਜਾਬ ਵਿੱਚ ਨਸ਼ੇ ਨੇ ਅਨੇਕਾਂ ਨੌਜਵਾਨਾਂ ਦੀਆਂ ਜਾਨਾਂ ਲਈਆਂ ਹਨ, ਹੁਣ ਇਸ ਨਸ਼ੇ ਨੇ ਕੁੱਝ ਕਬੱਡੀ ਖਿਡਾਰੀਆਂ ਨੂੰ ਵੀ ਆਪਣੀ ਚਪੇਟ ਵਿੱਚ ਲਿਆ ਹੈ। ਕਬੱਡੀ ਪਲੇਅਰਾਂ ਵਲੋਂ ਆਪਣੇ ਖੇਡ ਨੂੰ ਵਧੀਆ ਅਤੇ ਜਲਦੀ ਮਸ਼ਹੂਰ ਹੋਣ ਲਈ ਨਸ਼ੇ ਤੇ ਸਟੀਰੌਇਡ ਦੀ ਵਰਤੋਂ ਕੀਤੀ ਜਾਂਦੀ ਹੈ। ਨਸ਼ੇ ਤੇ ਸਟੀਰੌਇਡ ਕਾਰਨ ਕਈ ਕਬੱਡੀ ਖਿਡਾਰੀ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ। ਪੰਜਾਬ ਦੇ ਕਬੱਡੀ ਕੋਚਾਂ ਨੇ ਖਿਡਾਰੀਆਂ ਨੂੰ ਬਚਾਉਣ ਲਈ 'ਪਲੇਅਰ ਬਚਾਓ' ਮੁਹਿੰਮ ਨੂੰ ਆਰੰਭ ਕੀਤੀ ਹੈ। ਜਿਸ ਦੇ ਤਹਿਤ ਕਬੱਡੀ ਖਿਡਾਰੀਆਂ ਨੂੰ ਵਧੀਆ ਖੁਰਾਕ ਬਾਰੇ ਅਤੇ ਸਟੀਰੌਇਡ ਦੇ ਮਾੜੇ ਅਸਰ ਜਾਣੂ ਕਰਵਾਇਆ ਜਾਵੇਗਾ। 


COMMERCIAL BREAK
SCROLL TO CONTINUE READING

ਕਬੱਡੀ ਕੋਚਾਂ ਨੇ ਕਿਹਾ ਕਿ ਕੁਝ ਪ੍ਰਮੋਟਰ ਆਪਣੀ ਟੀਮ ਨੂੰ ਵਧੀਆ ਦਿਖਾਉਣ ਲਈ ਖਿਡਾਰੀਆਂ ਦੇ ਜੀਵਨ ਨਾਲ ਖਿਲਵਾੜ ਕੀਤੀ ਜਾਂਦੀ ਹੈ। ਕਬੱਡੀ ਸਾਡੀ ਮਾਂ ਬੋਲੀ ਖੇਡ ਹੈ ਜਿਸ ਨੂੰ ਬਚਾਉਣ ਲਈ ਸਾਨੂੰ ਇਕ ਹੋ ਕੇ ਅੱਗੇ ਆਉਣਾ ਪਵੇਗਾ। ਮੱਖਣ ਸਿੰਘ ਡੀ ਪੀ ਨੇ ਦੱਸਿਆ ਕਿ ਪੰਜਾਬ ਦੇ ਕੁੱਝ ਕਬੱਡੀ ਖਿਡਾਰੀ ਵੀ ਵੱਡੇ ਪੱਧਰ ਤੇ ਨਸ਼ੇ ਦੇ ਆਦੀ ਹੋ ਚੁੱਕੇ ਹਨ। ਕਬੱਡੀ ਖਿਡਾਰੀ ਵੱਲੋਂ ਖੁਰਾਕ ਨਾਲੋਂ ਵੱਧ ਪ੍ਰੋਟੀਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪ੍ਰੋਟੀਨ ਦੇ ਵੱਧ ਸੇਵਨ ਨਾਲ ਕਈ ਕਬੱਡੀ ਖਿਡਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ।


ਇਹ ਵੀ ਪੜ੍ਹੋ:  Punjab Dengue Cases: 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ

ਅੱਜ ਜਿਆਦਾਤਰ ਕਬੱਡੀ ਖਿਡਾਰੀ ਜਲਦੀ ਤੋਂ ਜਲਦੀ ਮਸ਼ਹੂਰ ਹੋਣ ਲਈ ਪ੍ਰੋਟੀਨ ਦਾ ਇਸਤੇਮਾਲ ਕਰ ਰਹੇ ਹਨ ਜਿਸ ਨੂੰ ਦੇਖਦੇ ਹੋਏ ਖਿਡਾਰੀ ਬਚਾਓ ਮੁਹਿੰਮ ਅਧੀਨ ਇੱਕ ਕਾਲ ਦਿੱਤੀ ਗਈ ਹੈ ਜਿਸ ਵਿੱਚ ਮੱਖਣ ਸਿੰਘ ਨੇ ਕੱਬਡੀ ਖਿਡਾਰੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਉੱਤੇ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਕੁੱਝ ਕਬੱਡੀ ਖਿਡਾਰੀਆਂ ਦੀ ਮੌਤਾਂ ਦਾ ਕਾਰਨ ਨਸ਼ਾ ਅਤੇ ਸਟੀਰੌਇਡ ਹੈ । ਕੁਝ ਕਬੱਡੀ ਖਿਡਾਰੀ ਜਲਦੀ ਤੋਂ ਜਲਦੀ ਮਸ਼ਹੂਰ ਹੋਣ ਲਈ ਜਾਂ ਵਿਦੇਸ਼ਾਂ ਵਿੱਚ ਪਹੁੰਚਣ ਲਈ ਇਸ ਦਾ ਸੇਵਨ ਕਰ ਰਹੇ ਹਨ ਪ੍ਰੰਤੂ ਉਹਨਾਂ ਨੂੰ ਇਸ ਨਸ਼ਾ ਅਤੇ ਸਟੀਰੌਇਡ ਤੋਂ ਹੋਣ ਵਾਲੇ ਨੁਕਸਾਨ ਦਾ ਗਿਆਨ ਨਹੀਂ ਹੈ। ਇਸ ਦਾ ਮੁੱਖ ਕਾਰਨ ਕਬੱਡੀ ਖਿਡਾਰੀਆਂ ਵਿੱਚ ਅਗਿਆਨਤਾ ਦਾ ਹੋਣਾ ਹੈ। ਮੱਖਣ ਸਿੰਘ ਨੇ ਕਿਹਾ ਕਿ ਕਬੱਡੀ ਦੇ ਪ੍ਰੋਮੋਟਰਾਂ ਨੂੰ ਵੀ ਚਾਹੀਦਾ ਹੈ। ਕਿ ਉਹ ਖਿਡਾਰੀਆਂ ਨੂੰ ਸਟੀਰੌਇਡ ਤੇ ਨਸ਼ੇ ਤੋਂ ਦੂਰ ਰੱਖਣ। 


ਖਿਡਾਰੀਆਂ ਨੂੰ ਵਧੀਆ ਖੁਰਾਕ ਲੈਣ ਲਈ ਪ੍ਰੇਰਿਤ ਕਰਨ। ਤਾਂ ਜੋ ਕਬੱਡੀ ਖਿਡਾਰੀਆਂ ਦੀਆਂ ਸਟੀਰੌਇਡ ਜਾਂ ਪ੍ਰੋਟੀਨ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਇੱਥੇ ਮੱਖਣ ਸਿੰਘ ਨੇ ਇਹ ਵੀ ਕਿਹਾ ਕਿ ਕਬੱਡੀ ਪੂਰੇ ਵਿਸ਼ਵ ਵਿੱਚ ਪ੍ਰਚਲਿਤ ਹੈ। ਪੰਜਾਬ ਅਤੇ ਵਿਦੇਸ਼ਾਂ ਦੀ ਕਬੱਡੀ ਫੈਡਰੇਸ਼ਨਾਂ ਨੂੰ ਇੱਕ ਹੋ ਕੇ ਪਲੇਅਰ ਬਚਾਓ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਤਾਂ ਜੋ ਕਬੱਡੀ ਨੂੰ ਵਧੀਆ ਤੇ ਸਾਫ਼ ਸੁਥਰੇ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।


ਇਹ ਵੀ ਪੜ੍ਹੋ: Khanna News: ਸੇਵਾਮੁਕਤ ASI ਦਾ ਕਾਰਨਾਮਾ! ਪਹਿਲਾਂ ਪਿਆਰ ਫਿਰ ਹਮਲਾ ਕਰਕੇ ਹੋਇਆ ਫਰਾਰ, ਜਾਣੋ ਪੂਰਾ ਮਾਮਲਾ

(ਵਰੁਣ ਕੌਸ਼ਲ ਦੀ ਰਿਪੋਰਟ)