Kapurthala News: ਸਮਾਜ ਵਿੱਚ ਰਹਿੰਦਿਆਂ ਅਕਸਰ ਅਸੀਂ ਵੇਖਦੇ ਹਾਂ ਕਿ ਧੀਆਂ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਹਨ ਕਿ ਧੀਆਂ ਇੱਕ ਬੋਝ ਤੋਂ ਵੱਧ ਕੇ ਹੋਰ ਕੁਝ ਨਹੀਂ ਹੁੰਦੀਆਂ ਪਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਅਜਿਹੀਆਂ ਧਾਰਨਾਵਾਂ ਤੇ ਗ਼ਲਤ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਹੁਣ ਬਹੁਤ ਹੀ ਘੱਟ ਹੈ। ਹੁਣ 'ਤੇ ਬਹੁਤ ਸਾਰੇ ਲੋਕ ਧੀਆਂ ਨੂੰ ਹੀ ਆਪਣੇ ਪੁੱਤਾਂ ਦੇ ਬਰਾਬਰ ਦਾ ਦਰਜਾ ਦੇ ਰਹੇ ਹਨ ਤੇ ਕੁਝ ਪਰਿਵਾਰ ਅਜਿਹੇ ਨੇ ਜਿੰਨਾ ਘਰ ਅਗਰ ਧੀ ਜੰਮੇ ਤਾਂ ਉਹਨਾਂ ਦੇ ਚਾਅ ਵੀ ਸਾਂਭੇ ਨਹੀਂ ਜਾਂਦੇ।


COMMERCIAL BREAK
SCROLL TO CONTINUE READING

ਅਜਿਹਾ ਹੀ ਮਾਮਲਾ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਦੇ ਨਾਲ ਜੁੜਿਆ ਹੋਇਆ ਹੈ। ਜਿਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਵਿੱਚ 2 ਪੀੜ੍ਹੀਆਂ ਤੋਂ ਬਾਅਦ ਇੱਕ ਲੜਕੀ ਨੇ ਜਨਮ ਲਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿੱਚ ਸ਼ੁਰੂ ਤੋਂ ਹੀ ਲੜਕੇ ਨੇ ਤੇ ਘਰ ਵਿੱਚ ਕੋਈ ਵੀ ਲੜਕੀ ਨਹੀਂ ਸੀ ਤੇ ਇਸ ਵਾਰ ਉਹਨਾਂ ਨੇ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਅਗਰ ਉਹਨਾਂ ਦੇ ਘਰ ਵਿੱਚ ਜੀਅ ਆਵੇ ਤਾਂ ਉਹ ਲੜਕੀ ਹੋਵੇ।


ਇਹ ਵੀ ਪੜ੍ਹੋ: Muktsar News: ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ, ਚਮਕਾਇਆ ਪੰਜਾਬ ਦਾ ਨਾਮ

ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਢੋਲ ਵਜਾ ਕੇ ਤੇ ਭੰਗੜੇ ਪਾ ਕੇ ਨਵਜੰਮੀ ਧੀ ਰਾਣੀ ਦਾ ਘਰ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ ਤੇ ਸਮਾਜ ਵਿੱਚ ਰਹਿੰਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਧੀਆਂ ਨੂੰ ਕੁੱਖ ਵਿੱਚ ਨਾ ਮਾਰੋ ਤੇ ਉਹਨਾਂ ਨੂੰ ਪੁੱਤਾਂ ਦੇ ਬਰਾਬਰ ਦਾ ਹੀ ਦਰਜਾ ਦਿੱਤਾ ਜਾਵੇ, ਕਿਉਂਕਿ ਧੀਆਂ ਕਿਸੇ ਵੀ ਚੀਜ਼ ਵਿੱਚ ਪੁੱਤਾਂ ਨਾਲੋਂ ਘੱਟ ਨਹੀਂ ਹਨ ਸਗੋਂ ਪੁੱਤਾਂ ਨਾਲੋਂ ਵੱਧ ਧੀਆਂ ਆਪਣੇ ਮਾਪਿਆਂ ਨੂੰ ਮਾਨ ਤੇ ਸਤਿਕਾਰ ਬਖਸ਼ਦੀਆਂ ਹਨ।


(ਚੰਦਰ ਮੜੀਆ ਦੀ ਰਿਪੋਰਟ)