Punjab News: ਦੋਰਾਹਾ `ਚ ਕੁਆਰਟਰ ਦੀ ਛੱਤ ਡਿੱਗਣ ਨਾਲ ਪਿਓ-ਧੀ ਦੀ ਮੌਤ
Doraha Roof Collapse news: ਛੱਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਗਈ ਅਤੇ 3 ਲੋਕ ਗੰਭੀਰ ਰੂਪ `ਚ ਜ਼ਖਮੀ ਹਨ।
Khanna's Doraha Roof Collapse news: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਦੋਰਾਹਾ 'ਚ ਇੱਕ ਖਸਤਾਹਾਲ ਕੁਆਰਟਰ ਦੀ ਛੱਤ ਡਿੱਗਣ ਨਾਲ ਪਿਓ ਤੇ ਧੀ ਦੀ ਮੌਤ ਹੋ ਗਈ ਹੈ। ਇਸ ਘਟਨਾ 'ਚ ਤਿੰਨ ਲੋਕ ਜ਼ਖਮੀ ਹੋ ਗਏ ਹਨ।
ਮਿਲੀ ਜਾਣਕਾਰੀ ਦੇ ਮੁਤਾਬਕ ਦੋਰਾਹਾ ਦੇ ਵਾਰਡ ਨੰ: 12 'ਚ ਛੱਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਗਈ ਅਤੇ 3 ਲੋਕ ਗੰਭੀਰ ਰੂਪ 'ਚ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਪਛਾਣ ਨਰੇਸ਼ (35 ਸਾਲ) ਅਤੇ ਉਸਦੀ ਧੀ ਰਾਧਿਕਾ (12 ਸਾਲ) ਵਜੋਂ ਹੋਈ ਹੈ।
ਇਸ ਦੌਰਾਨ ਜ਼ਖਮੀ ਲੋਕਾਂ ਦੀ ਪਛਾਣ ਵਿੱਕੀ (5), ਗੋਲੂ (10) ਅਤੇ ਮਾਤਾ ਜਿਪਸੀ (33) ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab News: ਨਸ਼ੇ ਦੇ ਮਾਮਲੇ ਨੂੰ ਲੈਕੇ ਹਾਈ ਕੋਰਟ ਸਖ਼ਤ! ਪੰਜਾਬ ਦੇ ਡੀਜੀਪੀ ਨੂੰ ਕੀਤਾ ਤਲਬ