ਚੰਡੀਗੜ: IPL 2022 ਨੂੰ ਖਤਮ ਹੋਏ ਕੁਝ ਹੀ ਮਹੀਨੇ ਹੋਏ ਹਨ ਤੇ ਹੁਣ 2023 ਦੀ ਤਿਆਰੀ ਸ਼ੁਰੂ ਹੋ ਗਈ ਹੈ. Punjab Kings, ਜਿਨ੍ਹਾਂ ਦਾ 2022 ਦਾ ਸਫ਼ਰ ਕੁਝ ਖਾਸ ਨਹੀਂ ਸੀ ਰਿਹਾ, ਉਨ੍ਹਾਂ ਨੇ IPL 2023 ਨੂੰ ਦੇਖਦਿਆਂ ਆਪਣੀ ਟੀਮ 'ਚ ਵੱਡਾ ਫੇਰ ਬਦਲ ਕੀਤਾ ਹੈ। ਦੱਸ ਦਈਏ ਕੀ ਪੰਜਾਬ ਕਿੰਗਜ਼ ਵੱਲੋਂ ਅਗਲੇ ਸਾਲ ਲਈ ਕਪਤਾਨ ਬਦਲ ਲਿਆ ਗਿਆ ਹੈ।  ਜੀ ਹਾਂ ਹੁਣ ਟੀਮ ਦੀ ਕਪਤਾਨੀ ਮਯੰਕ ਅਗਰਵਾਲ ਨਹੀਂ ਸਗੋਂ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਸੌਂਪੀ ਗਈ ਹੈ। 


COMMERCIAL BREAK
SCROLL TO CONTINUE READING

 


ਬੁੱਧਵਾਰ ਨੂੰ ਪੰਜਾਬ ਕਿੰਗਜ਼ ਦੀ ਬੋਰਡ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ । ਪੰਜਾਬ ਕਿੰਗਜ਼ ਨੇ ਟਵੀਟ ਕਰ ਇਹ ਜਾਣਕਾਰੀ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਤੇ ਐਲਾਨ ਕੀਤਾ ਕਿ 'ਗੱਬਰ ਪੰਜਾਬ ਕਿੰਗਜ਼ ਦੇ ਸਿਖਰ 'ਤੇ ਹੋਣਗੇ। ਨਵੇਂ ਕਪਤਾਨ ਦਾ ਸਵਾਗਤ ਹੈ।'  


 


ਗੌਰਤਲਬ ਹੈ ਕੀ ਆਈਪੀਐੱਲ 2023 ਦੀ ਨੀਲਾਮੀ ਲਈ ਖਿਡਾਰੀਆਂ ਦੇ ਨਾਮ ਭੇਜਣ ਦੀ ਆਖਰੀ ਮਿਤੀ 15 ਨਵੰਬਰ ਹੈ। IPL 2023 ਦੀ ਨੀਲਾਮੀ ਦਿਸੰਬਰ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਹੋਵੇਗੀ । ਹਾਲ ਹੀ ਵਿੱਚ ਸ਼ਿਖਰ ਧਵਨ ਨੂੰ ਨਿਊਜ਼ੀਲੈਂਡ ਵਿੱਚ ਵਨਡੇ ਸੀਰੀਜ਼ ਦੇ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ। 


 


ਇਸਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ Shikhar Dhawan ਅਤੇ Johnny Bairstow ਪੰਜਾਬ ਕਿੰਗਜ਼ ਵੱਲੋਂ IPL 2023 ਵਿੱਚ ਓਪਨਿੰਗ ਕਰ ਸਕਦੇ ਹਨ। ਪਿਛਲੇ ਸਾਲ ਵੀ ਪੰਜਾਬ ਕਿੰਗਜ਼ ਦੇ ਪ੍ਰਸ਼ੰਕਾ ਨੇ ਕਈ ਵਾਰ ਅਪੀਲ ਕੀਤੀ ਸੀ ਕਿ ਮਯੰਕ ਅਗਰਵਾਲ ਨੂੰ 3 ਨੰਬਰ 'ਤੇ ਖਿਡਾਇਆ ਜਾਵੇ ਪਰ ਮੈਨੇਜਮੇੰਟ ਵੱਲੋਂ ਉਨ੍ਹਾਂ ਨੂੰ ਬਤੌਰ ਸਲਾਮੀ ਬੱਲੇਬਾਜ ਕਈ ਮੌਕੇ ਦਿੱਤੇ ਗਏ।   


 


ਦੱਸ ਦਈਏ ਕਿ ਮਯੰਕ ਅਗਰਵਾਲ IPL 2022 ਵਿੱਚ Punjab Kings ਵੱਲੋਂ ਫ੍ਰੈਂਚਾਈਜੀ ਦੇ ਦੋ ਰਿਟੈਂਸ਼ਨ ਵਿੱਚੋਂ ਇੱਕ ਸੀ। ਮਯੰਕ ਨੂੰ 14 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਗਿਆ ਸੀ ਤੇ ਉਨ੍ਹਾਂ ਨੇ 12 ਪਾਰੀਆਂ ਵਿੱਚ 16.33 ਦੀ ਔਸਤ ਤੋਂ ਮਹਿਜ਼ 196 ਰਨ ਬਣਾਏ। ਦੂਜੇ ਪਾਸੇ ਬੇਅਰਸਟੋ ਨੇ 11 ਪਾਰੀਆਂ ਵਿੱਚ 23 ਦੀ ਔਸਤ ਨਾਲ 253 ਰਨ ਬਣਾਏ। ਉੱਥੇ ਸ਼ਿਖਰ ਧਵਨ ਨੇ 14 ਮੈਚਾਂ ਵਿੱਚ 38.33 ਦੀ ਔਸਤ ਨਾਲ 460 ਰਨ ਬਣਾਏ।


 


ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ Johnny Bairstow ​​ਦੀ IPL 2023 ਲਈ ਉਪਲਬਧਤਾ ਬਾਰੇ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਮਯੰਕ ਅਗਰਵਾਲ ਬਾਰੇ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਨੂੰ ਟੀਮ 'ਚ ਰੱਖਿਆ ਜਾਵੇਗਾ ਜਾਂ ਨਹੀਂ । ਦੱਸਿਆ ਜਾ ਰਿਹਾ ਹੈ ਕਿ ਬੇਅਰਸਟੋ ਨੂੰ ਲੱਗੀ ਸੱਟ ਬਹੁਤ ਗੰਭੀਰ ਹੈ। ਇਸੇ ਸੱਟ ਕਰਕੇ ਬੇਅਰਸਟੋ ਵਰਲਡ ਕੱਪ 2022 ਲਈ ਇੰਗਲੈਂਡ ਦੀ ਟੀਮ ਦਾ ਹਿੱਸਾ ਨਹੀਂ ਹਨ। ਇਸ ਮੌਕੇ ਭਾਰਤ ਤੇ ਇੰਗਲੈਂਡ ਦੀ ਟੀਮ ਵਰਲਡ ਕੱਪ ਵਿੱਚ ਲਗਭੱਗ ਕੁਆਲੀਫਾਈ ਕਰ ਚੁੱਕੀ ਹੈ।