Punjab News: ਪੰਜਾਬ ਵਿੱਚ ਚੋਰੀ, ਕਤਲ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਕੀਰਤਪੁਰ ਸਾਹਿਬ  ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕੀਰਤਪੁਰ ਦੇ ਪਿੰਡ ਦੇਹਣੀ ਵਿਖੇ ਇੱਕੋ ਰਾਤ ਦੌਰਾਨ ਦੋ ਘਰਾਂ ਵਿੱਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰ ਲੱਖਾਂ ਰੁਪਏ ਦਾ ਗਹਿਣਾ ਅਤੇ ਨਗਦ ਰੁਪਈਏ ਚੋਰੀ ਕਰਕੇ ਫਰਾਰ ਹੋ ਗਏ ਹਨ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਹਣੀ ਵਿਖੇ ਇੱਕੋ ਰਾਤ ਵਿੱਚ ਦੋ ਘਰਾਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ਦੇ ਪਿੱਛੇ ਬਣੀਆਂ ਤੱਕੀਆਂ ਦੀਆਂ ਗਰਿੱਲਾਂ ਤੋੜ ਕੇ ਤਿੰਨ ਤੋਲੇ ਸੋਨਾ ਤੇ ਇੱਕ ਲੱਖ ਨਗਦੀ ਲੈ ਕੇ ਫ਼ਰਾਰ ਹੋ ਗਏ।  ਦੂਸਰੀ ਚੋਰੀ ਵੀ ਇਸੇ ਪਿੰਡ ਵਿੱਚ ਹੋਈ ਜਿਸ ਵਿੱਚ ਚੋਰ ਘਰ ਵਿਚੋਂ ਲਗਭਗ ਇੱਕ ਕਿਲੋ ਚਾਂਦੀ ਦੇ ਗਹਿਣੇ ਅਤੇ ਦੋ ਸੋਨੇ ਦੀਆਂ ਅੰਗੂਠੀਆਂ ਜਿਸ ਦਾ ਵਜਨ ਲਗਭਗ ਇੱਕ ਤੋਲਾ ਸੀ ਤੋਂ ਇਲਾਵਾ 8800 ਰੁਪਇਆ ਨਗਦ ਚੋਰੀ ਕਰਕੇ ਲੈ ਗਏ। 


ਇਹ ਵੀ ਪੜ੍ਹੋ: Himachal Pradesh Cloud Burst News: ਕੁੱਲੂ 'ਚ ਫਟਿਆ ਬੱਦਲ! ਇੱਕ ਦਰਜਨ ਵਹਿ ਗਏ ਘਰ

ਜਾਣਕਾਰੀ ਦਿੰਦਿਆ ਉਜਾਗਰ ਸਿੰਘ ਨੇ ਦੱਸਿਆ ਕਿ ਸਾਨੂੰ ਸਾਡੇ ਗਵਾਂਢੀਆਂ ਨੇ ਦੱਸਿਆ ਤੁਹਾਡੀਆਂ ਪਿਛਲੀਆਂ ਗਰਿੱਲਾ ਟੁੱਟੀਆਂ ਹੋਈਆਂ ਹਨ ਇਸ ਤੋਂ ਬਾਅਦ ਜਦੋਂ ਅਸੀਂ ਆਪਣੇ ਕਮਰਿਆਂ ਅੰਦਰ ਦੇਖਿਆ ਤਾਂ ਅੰਦਰ ਤੋਂ ਕੁੰਡੀਆਂ ਲੱਗੀਆਂ ਹੋਈਆਂ ਸਨ ਅਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ।  ਉਹਨਾਂ ਦੱਸਿਆ ਕਿ ਫਿਰ ਅਸੀਂ ਆਪਣੇ ਘਰ ਦੇ ਪਿੱਛੇ ਜਾ ਕੇ ਟੁੱਟੀਆਂ ਗਰੇਲਾ ਦੇਖੀਆਂ ਤਾਂ ਸਾਡੇ ਹੋਸ਼ ਉੱਡ ਗਏ ਕਿਉਂਕਿ ਉਨ੍ਹਾਂ ਦੇ ਘਰ ਦੀਆਂ ਪਿਛਲੀਆਂ ਤਿੰਨ ਤਾਕੀਆਂ ਦੀਆਂ ਗਰਿੱਲ ਨੂੰ ਕੱਟ ਕੇ ਲਗਭਗ ਤਿੰਨ ਤੋਲੇ ਸੋਨਾ ਅਤੇ ਇੱਕ ਲੱਖ ਰੁਪਏ ਨਗਦ ਚੋਰੀ ਹੋ ਚੁੱਕੇ ਸਨ ਉਨ੍ਹਾਂ ਦੱਸਿਆ ਕਿ ਉਸਦੇ ਭਰਾ ਜਗਤਾਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਘਰ ਚੋਰ ਦਾਖ਼ਲ ਜ਼ਰੂਰ ਹੋਏ ਅਤੇ ਉਸਦੇ ਘਰ ਇੱਕ ਪੇਟੀ ਦੀ ਫਰੋਲਾ ਫਰੋਲੀ ਜਰੂਰ ਕੀਤੀ ਪਰ ਉਸ ਦਾ ਬਚਾਅ ਹੋ ਗਿਆ ਕਿਉਂਕਿ ਉਸ ਦੀ ਨੂੰਹ ਛੇੜਾ ਹੋਣ ਤੇ ਉੱਠ ਗਈ ਅਤੇ ਉਸ ਨੇ ਰੌਲਾ ਪਾ ਦਿੱਤਾ ਤੇ ਚੋਰ ਮੌਕੇ ਤੋਂ ਫਰਾਰ ਹੋ ਗਏ। 


ਇਸ ਤੋਂ ਇਲਾਵਾ ਦੂਜੀ ਚੋਰੀ ਪਿੰਡ ਦੇਹਣੀ ਵਾਸੀ ਗਿਆਨ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਹੋਈ ਜਿਸ ਸਬੰਧੀ ਜਾਣਕਾਰੀ ਦਿੰਦਿਆ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕੋਠੇ ਤੇ ਸੁੱਤੇ ਹੋਏ ਸਨ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੇ ਪੇਟੀਆਂ ਦੇ ਕੁੰਡੇ ਟੁੱਟੇ ਹੋਏ ਸਨ ਅਤੇ ਸਮਾਨ ਖਿੱਲਰਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਚੋਂ ਲਗਭਗ ਇੱਕ ਕਿਲੋ ਚਾਂਦੀ ਦੇ ਗਹਿਣੇ ਅਤੇ ਦੋ ਸੋਨੇ ਦੀਆਂ ਅੰਗੂਠੀਆਂ ਜਿਸ ਦਾ ਵਜਨ ਲਗਭਗ ਇੱਕ ਤੋਲਾ ਸੀ ਤੋਂ ਇਲਾਵਾ 8800 ਰੁਪਇਆ ਨਗਦ ਚੋਰੀ ਹੋ ਗਿਆ ਹੈ।


ਇਹ ਵੀ ਪੜ੍ਹੋPakistan News: ਲਹਿੰਦਾ ਪੰਜਾਬ 'ਚ ਅਣਗਹਿਲੀ ਕਾਰਨ ਢਹਿ-ਢੇਰੀ ਹੋ ਰਿਹਾ ਹੈ ਗੁਰਦੁਆਰਾ ਸਾਹਿਬ


ਦੋ ਘਰਾਂ ਵਿੱਚ ਹੋਈ ਚੋਰੀ ਦੀ ਵਾਰਦਾਤ ਤੋਂ ਬਾਅਦ ਪੁਲਿਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਰਾਤ ਸਮੇਂ ਡਿਉਟੀ ਅਫਸਰ ਸਬ ਇੰਸਪੈਕਟਰ ਜੀਤ ਰਾਮ ਮੌਕੇ ਉੱਤੇ ਪਹੁੰਚ ਕੇ ਅਤੇ ਉਨ੍ਹਾਂ ਵੱਲੋਂ ਦੋਵੇਂ ਘਰਾਂ ਵਿੱਚ ਹੋਈ ਚੋਰੀ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਉਜਾਗਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਦੱਸਣ ਅਨੁਸਾਰ ਉਸ ਦੇ ਘਰ ਵਿਚੋਂ ਲਗਭਗ ਤਿੰਨ ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਲੱਖ ਰੁਪਈਆ ਨਕਦ ਚੋਰੀ ਹੋਇਆ ਹੈ ਜਦੋਂ ਕਿ ਗਿਆਨ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਪ੍ਰੀਤਮ ਸਿੰਘ ਦੇ ਦੱਸਣ ਅਨੁਸਾਰ 1 ਕਿਲੋ ਚਾਂਦੀ ਦੇ ਗਹਿਣੇ ਅਤੇ ਦੋ ਸੋਨੇ ਦੀਆਂ ਅੰਗੂਠੀਆਂ ਤੋਂ ਇਲਾਵਾ 8800 ਰੁਪਇਆ ਨਗਦ ਚੋਰੀ ਹੋਇਆ ਹੈ  ਜਿਸ ਸੰਬੰਧ ਵਿੱਚ ਉਹਨਾਂ ਵੱਲੋਂ ਮੌਕਾ ਦੇਖਣ ਤੋਂ ਬਾਅਦ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਚੋਰੀ ਕਰਨ ਵਾਲੇ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।