Punjab News: ਕੀਰਤਪੁਰ ਸਾਹਿਬ ਟਰੱਕ ਆਪਰੇਟਰ ਸੋਸਾਇਟੀ ਮਾਮਲੇ ਵਿੱਚ ਚੀਫ਼ ਸੈਕਟਰੀ ਪੰਜਾਬ ਨੂੰ ਮਾਈਨੋਰਿਟੀ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਬਨਟ ਮੰਤਰੀ ਹਰਜੋਤ ਬੈਂਸ, ਐਸਐਚ ਓ ਸ੍ਰੀ ਅਨੰਦਪੁਰ ਸਾਹਿਬ , ਐਸਐਚ ਓ ਸ੍ਰੀ ਕੀਰਤਪੁਰ ਸਾਹਿਬ ਤੇ ਵਿਰੁੱਧ  ਸ਼ਿਕਾਇਤ ਕੀਤੀ ਗਈ ਸੀ। ਕਮਿਸ਼ਨ ਵੱਲੋਂ 2 ਤਰੀਕ ਤੱਕ ਜਾਂਚ ਕਰ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਤੇ ਨਾ ਕਿਤੇ ਇਹ ਮਾਮਲਾ ਹੁਣ ਰਾਜਨੀਤਿਕ ਰੰਗਤ ਲੈਂਦਾ ਜਾ ਰਿਹਾ ਹੈ।
 


 

ਇਹ ਵੀ ਪੜ੍ਹੋ: Punjab News: ਟਰਾਂਸਪੋਟਰਾਂ ਨੇ ਚੰਡੀਗੜ੍ਹ- ਮਨਾਲੀ, ਊਨਾ ਹਾਈਵੇ ਕਰੀਬ 4 ਘੰਟੇ ਤੱਕ ਕੀਤਾ ਜਾਮ ਕਰ ਕੀਤਾ ਪ੍ਰਦਰਸ਼ਨ 

ਬੀਤੇ ਦਿਨੀਂ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਸੋਸਾਇਟੀ ਸ੍ਰੀ ਕੀਰਤਪੁਰ ਸਾਹਿਬ ਦੇ ਟਰੱਕ ਅਪਰੇਟਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਅਤੇ ਛੇ ਤੋਂ ਸੱਤ ਹੋਰ ਵਿਅਕਤੀਆਂ ਤੇ ਕਿਸੇ ਟਰੱਕ ਡਰਾਈਵਰ ਦੀ ਮਾਰ ਕੁਟਾਈ ਅਤੇ ਟਰੱਕ ਦੀ ਭੰਨ ਤੋੜ ਕਰਨ ਦੇ ਆਰੋਪ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਆਰੋਪੀਆਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਸੀ ਤੇ ਆਰੋਪੀਆਂ ਦੁਆਰਾ ਜ਼ਮਾਨਤ ਵੀ ਲੈ ਲਈ ਗਈ ਸੀ। 


COMMERCIAL BREAK
SCROLL TO CONTINUE READING

ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਵੱਲੋਂ ਆਰੋਪ ਲਗਾਏ ਗਏ ਸਨ ਕਿ ਉਹਨਾਂ ਦੇ ਘਰ ਦੇ ਵਿੱਚ 50 ਤੋਂ 60 ਪੁਲਿਸ ਮੁਲਾਜ਼ਮ ਵਰਦੀ ਅਤੇ ਸਿਵਲ ਵਰਦੀ ਵਿੱਚ ਐਸਐਚ ਓ ਸ੍ਰੀ ਕੀਰਤਪੁਰ ਸਾਹਿਬ ਅਤੇ ਐਸ ਐਚ ਓ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਪਹੁੰਚੇ। ਐਸ ਐਚ ਓ ਕੀਰਤਪੁਰ ਸਾਹਿਬ ਅਤੇ  ਸ੍ਰੀ ਅਨੰਦਪੁਰ ਸਾਹਿਬ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਜਿਸ ਦੀ ਸ਼ਿਕਾਇਤ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਅਤੇ ਉਹਨਾਂ ਦੇ ਭਰਾ ਨਾਜਰ ਸਿੰਘ ਵੱਲੋਂ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਵੀ ਕੀਤੀ ਗਈ ਸੀ। 


ਹੁਣ ਇਸ ਦੀ ਸ਼ਿਕਾਇਤ ਉਹਨਾਂ ਵੱਲੋਂ ਮਾਈਨੋਰਿਟੀ ਕਮਿਸ਼ਨ ਨੂੰ ਵੀ ਕੀਤੀ ਗਈ ਹੈ ਤੇ ਸ਼ਿਕਾਇਤ ਦੇ ਜਵਾਬ ਵਿੱਚ ਕਮਿਸ਼ਨ ਵੱਲੋਂ ਚੀਫ ਸੈਕਟਰੀ ਪੰਜਾਬ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਐਮਐਲਏ ਸ੍ਰੀ ਅਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ , ਐਸਐਚਓ ਸ਼੍ਰੀ ਅਨੰਦਪੁਰ ਸਾਹਿਬ ਹਰਕੀਰਤ ਸਿੰਘ ਅਤੇ ਐਸ ਐਚ ਓ ਸ੍ਰੀ ਕੀਰਤਪੁਰ ਸਾਹਿਬ ਗੁਰਪ੍ਰੀਤ ਸਿੰਘ , ਦੇ ਵਿਰੁੱਧ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸ ਦੀ ਡਿਟੇਲ ਵਿੱਚ ਜਾਂਚ ਕਰਕੇ ਦੋ ਨਵੰਬਰ ਤੱਕ ਕਮਿਸ਼ਨ ਨੂੰ ਭੇਜੀ ਜਾਵੇ।
       
ਇਹ ਮਾਮਲਾ ਇਸ ਕਦਰ ਕਿਉਂ ਵਧਿਆ ਅਗਰ ਇਸ ਬਾਰੇ ਦੇਖਿਆ ਜਾਵੇ ਤਾਂ ਟਰੱਕ ਅਪਰੇਟਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਟਰੱਕਾਂ ਲਈ ਕੰਮ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ । ਉਨ੍ਹਾਂ ਦੀ ਸੁਸਾਇਟੀ ਅਧੀਨ 56 ਪਿੰਡ ਆਉਂਦੇ ਹਨ ਅਤੇ ਇਨ੍ਹਾਂ 56 ਪਿੰਡਾਂ ਦੀਆਂ 826 ਗੱਡੀਆਂ ਸੁਸਾਇਟੀ ਅਧੀਨ ਕੰਮ ਕਰਦੀਆਂ ਹਨ। ਸੋਸਾਇਟੀ ਵੱਲੋਂ ਆਪਣੇ ਏਰੀਏ ਅੰਦਰ ਲੱਗਿਆ ਡੰਪ ਅਤੇ ਹੋਰ ਫ਼ੈਕਟਰੀਆਂ ਦੇ ਮਾਲ ਦੀ ਢੋਹ ਢੁਆਈ ਦਾ ਕੰਮ ਕੀਤਾ ਜਾਂਦਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸੁਸਾਇਟੀ ਅਧੀਨ ਬਾਹਰੋਂ ਆਏ ਲੋਕਾਂ ਵੱਲੋਂ ਲਗਾਏ ਗਏ ਡੰਪਾਂ ਦਾ ਕੰਮ ਉਨ੍ਹਾਂ ਦੀ ਸੁਸਾਇਟੀ ਨੂੰ ਦੇਣ ਦੀ ਬਜਾਏ ਹਿਮਾਚਲ ਦੇ ਟਰੱਕਾਂ ਨੂੰ ਦਿੱਤਾ ਜਾ ਰਿਹਾ ਹੈ।
    
ਕਿਤੇ ਨਾ ਕਿਤੇ ਇਸ ਮਾਮਲੇ ਵਿੱਚ ਹੁਣ ਰਾਜਨੀਤਿਕ ਰੰਗਤ ਵੀ ਆਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਟਰੱਕ ਆਪਰੇਟਰ ਸੋਸਾਇਟੀ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਅਤੇ ਨੁਮਾਇੰਦਿਆਂ ਵੱਲੋਂ ਸਮਰਥਨ ਵੀ ਦਿੱਤਾ ਜਾ ਰਿਹਾ ਹੈ । ਬੀਤੇ ਕੱਲ੍ਹ ਅਕਾਲੀ ਦਲ ਦੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵੀ ਟਰੱਕ ਸੁਸਾਇਟੀ ਦੇ ਧਰਨੇ ਵਿੱਚ ਪਹੁੰਚੇ ਸਨ। ਇਹ ਮਾਮਲੇ ਨੂੰ ਕਿਤੇ ਨਾ ਕਿਤੇ ਮਿਲ ਬੈਠ ਕੇ ਸੁਲਝਾਇਆ ਜਾ ਸਕਦਾ ਸੀ।