Kurali China door News/ਹਰਮੀਤ ਸਿੰਘ:  ਪੰਜਾਬ ਵਿੱਤ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਲਗਾਤਾਰ ਹਾਦਸੇ ਵਧਣ ਦੀ ਖ਼ਬਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਸ਼ਹਿਰਕੁਰਾਲੀ ਤੋਂ ਸਾਹਮਣੇ ਆਇਆ ਹੈ।  ਅੱਜ ਸ਼ਹਿਰ ਕੁਰਾਲੀ ਦੇ ਵਿੱਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਇੱਕ ਵਿਅਕਤੀ ਸਖ਼ਤ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪਪਰਾਲੀ ਦਾ ਲਖਵੀਰ ਸਿੰਘ ਨਾਮਕ ਵਿਅਕਤੀ ਜਦੋਂ ਰੇਲਵੇ ਪੁੱਲ ਦੇ ਉੱਤੋਂ ਜਾ ਰਿਹਾ ਸੀ ਤਾਂ ਅਚਾਨਕ ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਡਿੱਗ ਗਿਆ।


COMMERCIAL BREAK
SCROLL TO CONTINUE READING

ਇਸ ਹਾਦਸੇ (Kurali China door News) ਵਿੱਚ ਉਸਦੀ ਬੁੱਲ ਅਤੇ ਜੀਵ ਕੱਟੇ ਗਏ। ਜਖ਼ਮੀ ਹੋਏ ਲਖਵੀਰ ਸਿੰਘ ਨੂੰ ਨੇੜੇਓ ਲੰਘ ਰਹੇ ਕੁਝ ਵਿਅਕਤੀਆਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 


ਇਹ ਵੀ ਪੜ੍ਹੋ: Punjabi Youth Death News: ਪੰਜਾਬ ਦੇ 2 ਨੌਜਵਾਨਾਂ ਦੀ ਵਿਦੇਸ਼ ਵਿੱਚ ਹੋਈ ਮੌਤ, ਪਰਿਵਾਰ ਦਾ ਰੋ- ਰੋ ਬੁਰਾ ਹਾਲ


ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਖੰਨਾ 'ਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ 58 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਬਜ਼ੁਰਗ ਦੀ ਗਰਦਨ 'ਤੇ ਕੱਟ ਸੀ, ਜਿਸ ਦੇ ਡਾਕਟਰਾਂ ਨੇ 16 ਟਾਂਕੇ ਲਗਾ ਕੇ ਉਸ ਦੀ ਜਾਨ ਬਚਾਈ ਗਈ ਸੀ। 


 


 


ਇਹ ਵੀ ਪੜ੍ਹੋ:  ਚਾਈਨਾ ਡੋਰ ਦੀ ਲਪੇਟ 'ਚ ਆਇਆ 58 ਸਾਲਾ ਵਿਅਕਤੀ; ਗਰਦਨ 'ਤੇ ਲੱਗੇ 16 ਟਾਂਕੇ


ਬੀਤੇ ਦਿਨੀ ਖੰਨਾ 'ਚ ਵਾਪਰੇ ਦਰਦਨਾਕ ਹਾਦਸੇ 'ਚ ਚਾਈਨਾ ਡੋਰ ਦੀ (China Dor In Khanna) ਲਪੇਟ 'ਚ ਆਉਣ ਨਾਲ ਚਾਰ ਸਾਲਾ ਬੱਚੇ ਦਾ ਮੂੰਹ ਵੱਢ ਗਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰ ਸਾਲਾ ਜੁਝਾਰ ਸਿੰਘ ਆਪਣੇ ਪਰਿਵਾਰ ਸਮੇਤ ਸਮਰਾਲਾ ਇਲਾਕੇ ਦੇ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕਾਰ ਵਿੱਚ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਚਾਈਨਾ ਡੋਰ ਦੀ ਲਪੇਟ 'ਚ ਆਉਣ ਤੋਂ ਬਾਅਦ ਬੱਚੇ ਦੇ ਚਿਹਰੇ 'ਤੇ ਇੰਨੇ ਡੂੰਘੇ ਕੱਟ ਲੱਗ ਗਏ ਹਨ। ਡਾਕਟਰਾਂ ਨੂੰ ਉਸ ਦੇ ਮੂੰਹ 'ਤੇ 120 ਟਾਂਕੇ ਲਗਾਉਣੇ ਪਏ। ਫਿਰ ਵੀ ਬੱਚੇ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਅਤੇ ਉਸ ਦਾ ਆਪਰੇਸ਼ਨ ਕਰਨਾ ਪਿਆ।