Anandpur Sahib and Nangal Flood News: ਬੇਸ਼ਕ ਬਰਸਾਤ ਖ਼ਤਮ ਹੋ ਗਈ ਤੇ ਬਰਸਾਤੀ ਪਾਣੀ ਸੁੱਕ ਗਿਆ ਹੋਵੇ ਪਰ ਬਰਸਾਤ ਤੋਂ ਬਾਅਦ ਦੀਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਆਮ ਇਨਸਾਨ ਤੇ ਪਿੰਡਾਂ ਵਾਲਿਆਂ ਲਈ ਇਹ ਪਾਣੀ ਜਾਂਦੇ ਜਾਂਦੇ ਵੱਡੀਆਂ ਮੁਸੀਬਤਾਂ ਛੱਡ ਗਿਆ। ਪਾਣੀ ਦੀ ਮਾਰ ਸਭ ਤੋਂ ਜ਼ਿਆਦਾ ਸਤਲੁਜ ਤੇ ਸਵਾਂ ਨਦੀ ਦੇ ਕੰਢੇ ਦੇ ਪਿੰਡਾਂ ਵਿੱਚ ਪਈ ਹੈ, ਕਿਸੇ ਦਾ ਮਕਾਨ ਢਹਿ ਗਿਆ, ਕਿਸੇ ਦੇ ਘਰ ਵਿੱਚ ਪਾਣੀ ਵੜ ਗਿਆ ਤੇ ਘਰ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ, ਜ਼ਿੰਮੀਦਾਰਾਂ ਦੀ ਖੇਤਾਂ ਵਿੱਚ ਖੜ੍ਹੀ ਫਸਲ ਬਰਬਾਦ ਹੋ ਗਈ, ਮੱਝਾਂ ਗਾਵਾਂ, ਪਸ਼ੂਆਂ ਦੇ ਲਈ ਬੀਜਿਆ ਹੋਇਆ ਚਾਰਾ ਵੀ ਇਸ ਬਰਸਾਤ ਦੇ ਪਾਣੀ ਦੀ ਭੇਂਟ ਚੜ੍ਹ ਗਿਆ। 


COMMERCIAL BREAK
SCROLL TO CONTINUE READING

ਚਾਰੋਂ ਪਾਸੇ ਬਰਸਾਤ ਦਾ ਪਾਣੀ ਸਭ ਕੁਝ ਬਰਬਾਦ ਕਰਕੇ ਅੱਗੇ ਚਲਾ ਗਿਆ ਤੇ ਪਿੱਛੇ ਮੁਸੀਬਤਾਂ ਦਾ ਪਹਾੜ ਉਨ੍ਹਾਂ ਲੋਕਾਂ ਤੇ ਪੈ ਗਿਆ ਜਿੰਨਾਂ ਦੀ ਜ਼ਮੀਨ ਵੀ ਗਈ ਫਸਲ ਵੀ ਬਰਬਾਦ ਹੋ ਗਈ ਤੇ ਪਸ਼ੂਆਂ ਦੇ ਲਈ ਹੁਣ ਹਰਾ ਚਾਰਾ ਵੀ ਨਹੀਂ ਰਿਹਾ ਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਸਭ ਕੁਝ ਇਸ ਬਰਸਾਤ ਨੇ ਬਰਬਾਦ ਕਰਕੇ ਰੱਖ ਦਿੱਤਾ।
       
ਪਿਛਲੇ ਦਿਨੀ ਹੋਈ ਬਰਸਾਤ ਨੇ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਸ੍ਰੀ ਕੀਰਤਪੁਰ ਸਾਹਿਬ ਦੇ ਸਤਲੁਜ ਦਰਿਆ ਅਤੇ ਸਵਾਂ ਨਦੀ ਦੇ ਕੰਢੇ ਵਸੇ ਦੋ ਦਰਜ਼ਨ ਤੋਂ ਵੱਧ ਪਿੰਡਾਂ ਵਿੱਚ ਤਬਾਹੀ ਮਚਾਈ ਤੇ ਚਾਰੋਂ ਪਾਸੇ ਪਾਣੀ ਹੀ ਪਾਣੀ ਘੁੰਮ ਰਿਹਾ ਸੀ ਬੇਸ਼ਕ ਹੁਣ ਇਹਨਾਂ ਪਿੰਡਾਂ ਦੇ ਵਿੱਚ ਬਰਸਾਤ ਦਾ ਪਾਣੀ ਸਭ ਕੁੱਝ ਤਬਾਹ ਕਰਕੇ ਅੱਗੇ ਚਲਾ ਗਿਆ ਪਰ ਪਿੱਛੇ ਦੀਆਂ ਤਸਵੀਰਾਂ ਦੇਖ ਕੇ ਪਤਾ ਚੱਲਦਾ ਹੈ ਕਿ ਇੱਕ ਆਮ ਇਨਸਾਨ ਲਈ ਤੇ ਇਹਨਾਂ ਪਿੰਡਾਂ ਦੇ ਲੋਕਾਂ ਲਈ ਇਸ ਤੋਂ ਉਭਰਨਾ ਕਿੰਨਾ ਮੁਸ਼ਕਿਲ ਹੈ।


ਜ਼ਮੀਨਾਂ , ਮਕਾਨਾਂ , ਫਸਲਾਂ ਤੇ ਮਾਵੇਸ਼ੀਆਂ ਦਾ ਜਿਸ ਹਿਸਾਬ ਨਾਲ ਬਰਸਾਤ ਦੇ ਪਾਣੀ ਨੇ ਨੁਕਸਾਨ ਕੀਤਾ ਉਸ ਦੀ ਭਰਪਾਈ ਕਰਨੀ ਕਿੰਨੀ ਮੁਸ਼ਕਿਲ ਹੈ। ਇਸ ਬਰਸਾਤ ਦੇ ਪਾਣੀ ਨੇ ਪੱਕੇ ਮਕਾਨਾਂ ਨੂੰ ਵੀ ਨਹੀਂ ਬਖਸ਼ਿਆ, ਪਸ਼ੂਆਂ ਦੇ ਲਈ ਬੀਜਿਆ ਹੋਇਆ ਚਾਰਾਂ ਵੀ ਇਸ ਬਰਸਾਤ ਦੇ ਪਾਣੀ ਦੀ ਭੇਟ ਚੜ੍ਹ ਗਿਆ। ਜਿੱਥੇ ਇਹਨਾਂ ਜ਼ਿਮੀਂਦਾਰਾਂ ਦੀ ਲੱਖਾਂ ਰੁਪਏ ਦੀ ਉਪਜਾਊ ਜ਼ਮੀਨ ਸਤਲੁਜ ਆਪਣੇ ਨਾਲ ਵਹਾ ਕੇ ਲੈ ਗਿਆ, ਉੱਥੇ ਹੀ ਬੇਜੁਬਾਨ ਪਸ਼ੂਆਂ ਦੇ ਚਾਰੇ ਦੀ ਸਮੱਸਿਆ ਵੀ ਖੜ੍ਹੀ ਹੋ ਗਈ। 
        
ਇਹ ਵੀ ਪੜ੍ਹੋ: Punjab News: ਹੜ੍ਹ ਕਾਰਨ ਬੇਘਰ ਹੋਏ 50 ਤੋਂ ਵੱਧ ਪਰਿਵਾਰਾਂ ਲਈ ਸਹਾਰਾ ਬਣਿਆ ਪਿੰਡ ਦਾ ਗੁਰਦੁਆਰਾ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਜਿਮੀਂਦਾਰਾਂ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਹੋਇਆਂ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਡੇ ਹੋਏ ਨੁਕਸਾਨ ਦਾ ਜਲਦ ਤੋਂ ਜਲਦ ਮੁਆਵਜਾ ਦਿੱਤਾ ਜਾਵੇ ਤੇ ਇਹਨਾਂ ਬੇਜ਼ੁਬਾਨਾਂ ਪਸ਼ੂਆਂ ਦੇ ਚਾਰੇ ਦਾ ਵੀ ਕੋਈ ਇੰਤਜ਼ਾਮ ਕੀਤਾ ਜਾਵੇ ਤੇ ਨਾਲ ਹੀ ਇਸ ਸਤਲੁਜ ਦਰਿਆ ਨੂੰ ਚੇਨੇਲਾਈਜ਼ ਕੀਤਾ ਜਾਵੇ ਜਿਸ ਤਰਾਂ ਹਿਮਾਚਲ ਨੇ ਆਪਣੀਆਂ ਸਾਰੀਆਂ ਖੱਡਾਂ ਨੂੰ ਪੱਕਾ ਕੀਤਾ ਹੈ ਠੀਕ ਉਸੇ ਤਰਾਂ ਇਸ ਸਤਲੁਜ ਦਰਿਆ ਤੇ ਬੰਨ੍ਹ ਨੂੰ ਵੀ ਪੱਕਾ ਕੀਤਾ ਜਾਵੇ। 


ਅਗਰ ਸਤਲੁਜ ਦਰਿਆ ਨੂੰ ਚੇਨੇਲਾਈਜ ਕੀਤਾ ਹੁੰਦਾ ਤਾਂ ਉਹਨਾਂ ਦਾ ਇਹ ਨੁਕਸਾਨ ਨਾ ਹੁੰਦਾ। ਪਿੰਡ ਵਾਸੀਆਂ ਨੇ ਕਿਹਾ ਕਿ ਹਰ ਬਾਰ ਹੜ੍ਹਾਂ ਤੋਂ ਬਾਅਦ ਸਰਕਾਰੀ ਨੁਮਾਇੰਦਿਆਂ ਅਤੇ ਮੰਤਰੀਆਂ ਵੱਲੋਂ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨ ਦੇ ਵਾਅਦੇ ਕਰ ਦਿੱਤੇ ਜਾਂਦੇ ਹਨ ਮਗਰ ਹੜ੍ਹਾਂ ਤੋਂ ਬਾਅਦ ਭੁੱਲ ਜਾਂਦੇ ਹਨ । ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਤਾਂ ਹੀ ਬਚਾਅ ਹੋ ਸਕਦਾ ਹੈ ਅਗਰ ਸਤਲੁਜ ਨੂੰ ਚੈਨਲਾਈਜ਼ ਕਰ ਦਿੱਤਾ ਜਾਵੇ ਅਤੇ ਬਰਸਾਤਾਂ ਤੋਂ ਪਹਿਲਾਂ ਬਰਸਾਤੀ ਨਾਲਿਆਂ ਅਤੇ ਖੱਡਾਂ ਦੀ ਸਫਾਈ ਕੀਤੀ ਜਾਵੇ।