Punjab news: ਪੀਜੀਆਈ ਚੰਡੀਗੜ੍ਹ ਵਿਖੇ ਚੈੱਕਅਪ ਕਰਵਾ ਕੇ ਵਾਪਸ ਆ ਰਹੇ ਇੱਕ ਵਿਅਕਤੀ ਦੀ ਬੱਸ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਲੰਬੇ ਸਮੇਂ ਤੋਂ ਬਿਮਾਰ ਇਸ ਵਿਅਕਤੀ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ ਅਤੇ ਇਸ ਦੌਰਾਨ ਉਸਦੀ ਪਤਨੀ ਆਪਣੇ ਪਤੀ ਨੂੰ ਚੈੱਕਅਪ ਕਰਵਾਉਣ ਪੀਜੀਆਈ ਚੰਡੀਗੜ੍ਹ ਲੈ ਕੇ ਆਈ ਸੀ। 


COMMERCIAL BREAK
SCROLL TO CONTINUE READING

ਪਰ ਘਰ ਵਾਪਸ ਆਉਂਦੇ ਪਤੀ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਡਰਾਈਵਰ ਨੇ ਆਪਣੀ ਬੱਸ ਨੂੰ ਬੱਸ ਸਟੈਂਡ 'ਤੇ ਨਾ ਲਿਜਾ ਕੇ ਸਗੋਂ ਬੱਸ ਨੂੰ ਸਿੱਧਾ ਸਿਵਲ ਹਸਪਤਾਲ ਨੰਗਲ ਲੈ ਆਇਆ। ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਿਕ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਇੱਕ ਨਿੱਜੀ ਬੱਸ ਵਿੱਚ ਸਫਰ ਕਰ ਰਿਹੀ ਸੀ ਅਤੇ ਅਚਾਨਕ ਵਿਅਕਤੀ ਦੀ ਪਤਨੀ ਅਤੇ ਬੱਚਿਆਂ ਦੇ ਸਾਹਮਣੇ ਹੀ ਮੌਤ ਹੋ ਗਈ। ਉਸ ਵਿਅਕਤੀ ਦਾ ਨਾਮ ਸੰਜੇ ਦੱਸਿਆ ਜਾ ਰਿਹਾ ਹੈ। 


ਇਹ ਵੀ ਪੜ੍ਹੋ: Carry On jatta 3 News: ਫ਼ਿਲਮ ਕੈਰੀ ਆਨ ਜੱਟਾ-3 ਦੀ ਪੂਰੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ; ਵੇਖੋ ਤਸਵੀਰਾਂ

ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਜਿਸ ਦੀ ਸਿਹਤ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ, ਉਸ ਦੀ ਪਤਨੀ ਅਤੇ ਬੱਚੇ ਪੀ.ਜੀ.ਆਈ ਚੰਡੀਗੜ੍ਹ ਦਾ ਚੈੱਕਅਪ ਕਰਵਾ ਕੇ ਵਾਪਸ ਨੰਗਲ ਆ ਰਹੇ ਸਨ ਕਿ ਨੰਗਲ ਦੀ ਐਮ.ਪੀ.ਕੋਠੀ ਨੇੜੇ ਪਹੁੰਚਦੇ ਹੀ ਸੰਜੇ ਦੀ ਤਬੀਅਤ ਵਿਗੜ ਗਈ। ਬੱਸ ਦੇ ਡਰਾਈਵਰ ਨੇ ਉਸਨੂੰ ਸਿੱਧਾ ਬੱਸ ਸਟੈਂਡ ਨਾ ਜਾਣ ਦੀ ਗੱਲ ਕਹੀ ਅਤੇ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੱਸ ਦੇ ਕੰਡਕਟਰ ਅਨੁਸਾਰ ਇਹ ਪਰਿਵਾਰ ਰੂਪਨਗਰ ਤੋਂ ਬੱਸ ਵਿੱਚ ਬੈਠਾ ਸੀ। 


ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਮਿੰਟੋ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਚੈੱਕਅਪ ਕਰਵਾ ਕੇ ਵਾਪਸ ਆ ਰਹੀ ਸੀ ਕਿ ਅਚਾਨਕ ਐਮ.ਪੀ.ਕੋਠੀ ਨੇੜੇ ਪਹੁੰਚ ਕੇ ਉਸ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਸੰਜੇ ਇੱਕ ਪ੍ਰਵਾਸੀ ਮਜ਼ਦੂਰ ਹੈ ਅਤੇ ਨੰਗਲ ਵਿੱਚ ਨਿਰਮਾਣ ਅਧੀਨ ਫਲਾਈਓਵਰ ਦੇ ਹੇਠਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ।


ਇਹ ਵੀ ਪੜ੍ਹੋ: Punjab News: ਇੱਕ ਵਾਰ ਫਿਰ ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਡ੍ਰੋਨ; BSF ਦੇ ਜਵਾਨਾਂ ਨੇ ਕੀਤੀ ਫਾਈਰਿੰਗ