Punjabi Youth Death In Canada News: ਵਿਦੇਸ਼ਾਂ ਵਿੱਚ ਚੰਗੇ ਭਵਿੱਖ ਲਈ ਗਏ ਨੌਜਵਾਨਾਂ ਦੀ ਮੌਤਾਂ ਦਾ ਸਿਲਸਲਾ ਜਾਰੀ ਹੈ। ਅੱਜ ਤਾਜਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ ਹੋ ਗਈ। ਦੱਸ ਦੇਈਏ ਕਿ ਨੌਜਵਾਨ ਦੀ ਮੌਤ ਤੋਂ 10 ਦਿਨਾਂ ਬਾਅਦ ਉਸਦੀ ਲਾਸ਼ ਘਰ ਪਹੁੰਚੀ ਹੈ ਅਤੇ ਇਸ ਦੌਰਾਨ ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ ਹੈ। 


COMMERCIAL BREAK
SCROLL TO CONTINUE READING

ਦਰਅਸਲ ਨੌਜਵਾਨ ਨੰਗਲ ਪਿੰਡ ਵਿਭੋਰ ਸਾਹਿਬ ਦਾ ਰਹਿਣ ਵਾਲਾ ਸੀ ਅਤੇ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਨੌਜਵਾਨ ਦਾ ਨਾਮ ਬਲਜੀਤ ਸਿੰਘ ਹੈ। ਲਾਸ਼ ਘਰ ਪਹੁੰਚਣ 'ਤੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਬਲਜੀਤ ਸਿੰਘ ਨੂੰ ਨਮ ਅੱਖਾਂ ਨਾਲ ਅਗਨੀ ਭੇਂਟ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕੇ ਬਲਜੀਤ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਹਨਾਂ ਦੇ ਬੱਚੇ ਵੀ ਸਨ। 


ਇਹ ਵੀ ਪੜ੍ਹੋ: Sunny Deol Wife Pooja Deol Photos: ਜੇਕਰ ਪਹਿਲਾਂ ਨਹੀਂ ਦੇਖੀ ਸੰਨੀ ਦਿਓਲ ਦੀ ਪਤਨੀ, ਤਾਂ ਇੰਨਾਂ ਤਸਵੀਰਾਂ ਰਾਹੀਂ ਦੇਖੋ ਉਹਨਾਂ ਦੀ ਖੂਬਸੂਰਤੀ

ਮ੍ਰਿਤਕ ਬਲਜੀਤ ਸਿੰਘ ਦੇ ਚਾਚੇ ਰਾਮ ਕੁਮਾਰ ਅਤੇ ਪਿੰਡ ਵਾਸੀ ਸ਼ੇਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਪਰਿਵਾਰ ਸਮੇਤ 10 ਮਹੀਨੇ ਪਹਿਲਾਂ ਕੈਨੇਡਾ ਗਏ ਸਨ। 9 ਜੂਨ ਨੂੰ ਉਸ ਦੀ ਤਬੀਅਤ ਵਿਗੜ ਗਈ। ਉਸ ਦੀ ਪਤਨੀ ਵੀ ਡਿਊਟੀ ਉੱਤੇ ਸੀ। ਘਰ ਸਿਰਫ਼ ਉਸ ਦੇ ਛੋਟੇ ਬੱਚੇ ਸਨ। ਜਿਸ ਕਾਰਨ ਉਸ ਦੀ ਦੇਖ-ਭਾਲ ਨਹੀਂ ਕੀਤੀ ਜਾ ਸਕੀ।


ਜਦ ਬਲਜੀਤ ਦੀ ਪਤਨੀ ਘਰ ਆਈ ਤਾਂ ਉਸ ਨੂੰ ਦੇਖਿਆ 'ਤੇ ਤੁਰੰਤ ਹੀ ਹਸਪਤਾਲ ਲੈ ਗਈ। ਹਸਪਤਾਲ ਵਿੱਚ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਣ ਕਰ ਦਿੱਤਾ ਅਤੇ 10 ਦਿਨ ਬਾਅਦ ਮ੍ਰਿਤਕ ਦੀ ਦੇਰ ਰਾਤ ਨੂੰ ਪਿੰਡ ਵਿੱਚ ਦੇਹ ਪੁੱਜੀ 'ਤੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: Punjab News: SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਭਾਲ 'ਚ ਲੱਗੀ NIA!