Code of Conduct/ਰਾਜੇਸ਼ ਕਟਾਰੀਆ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੇ ਗਏ ਚੋਣ ਜਾਬਤੇ ਦੇ ਐਲਾਨ ਤੋਂ ਬਅਦ  ਹੀ ਪ੍ਰਸ਼ਾਸਨ ਹਰਕਤ ਵਿੱਚ ਦਿਖਾਈ ਦੇ ਰਿਹਾ ਹੈ। ਫਿਰੋਜ਼ਪੁਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਭਰ ਵਿੱਚ ਲੱਗੇ ਸਿਆਸੀ ਪਾਰਟੀਆਂ ਦੇ ਪ੍ਰਚਾਰ ਵਾਲੇ ਬੋਰਡ ਉਤਾਰ ਦਿੱਤੇ ਗਏ ਅਤੇ ਨਾਲ ਹੀ ਭਗਵੰਤ ਮਾਨ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਲਗਾਏ ਗਏ ਸਰਕਾਰ ਦੇ ਪ੍ਰਚਾਰ ਦੇ ਬੋਰਡ ਵੀ ਪ੍ਰਸ਼ਾਸਨ ਦੇ ਪੰਜੇ ਤੋਂ ਨਹੀਂ ਬਚ ਸਕੇ ਅਤੇ ਸ਼ਹਿਰ ਭਰ ਵਿੱਚ ਜਗ੍ਹਾ ਜਗ੍ਹਾ ਲੱਗੇ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਪ੍ਰਚਾਰ ਵਾਲੇ ਬੋਰਡ ਵੀ ਉਤਾਰ ਦਿੱਤੇ ਗਏ।


COMMERCIAL BREAK
SCROLL TO CONTINUE READING

ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਲਾ ਪ੍ਰਸ਼ਾਸਨ ਨੂੰ ਚੋਣ ਕਮਿਸ਼ਨ ਵੱਲੋਂ ਸਖ਼ਤ ਹਿਦਾਇਤਾਂ ਨੇ ਕੀ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਸਿਆਸੀ ਬੋਰਡ ਜਨਤਕ ਥਾਵਾਂ ਤੇ ਨਹੀਂ ਲੱਗੇਗਾ ਜਿਸ ਨੂੰ ਲੈ ਕੇ ਚੋਣ ਜਾਬਤਾ ਲੱਗਣ ਤੋਂ ਬਾਅਦ ਸ਼ਹਿਰ ਭਰ ਵਿੱਚ 80 ਫੀਸਦੀ ਤੋਂ ਜਿਆਦਾ ਲੱਗੇ ਸਿਆਸੀ ਬੋਰਡ ਉਤਾਰ ਦਿੱਤੇ ਗਏ ਨੇ ਅਤੇ ਜੋ ਕੁਝ ਰਹਿ ਗਏ ਨੇ ਉਹ ਵੀ ਜਲਦ ਉਤਾਰ ਦਿੱਤੇ ਜਾਣਗੇ। 


ਇਹ ਵੀ ਪੜ੍ਹੋ: Lok sabha election 2024: CEO ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ, ਚੋਣ ਪ੍ਰਕਿਰਿਆ ਬਾਰੇ ਕਰਵਾਇਆ ਜਾਣੂ

ਆਪਣੀ ਪ੍ਰੈਸ ਕਾਨਫਰੰਸ ਵਿੱਚ ਚੋਣ ਕਮਿਸ਼ਨ ਪਹਿਲਾ ਹੀ ਆਪਣੇ ਤੇਵਰ ਸਾਫ ਕਰ ਚੁੱਕਾ ਹੈ ਅਤੇ ਕਿਸੇ ਵੀ ਕੀਮਤ ਤੇ ਕਿਸੇ ਸਰਕਾਰ ਜਾਂ ਪਾਰਟੀ ਨੂੰ ਚੋਣ ਜਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਇਸ ਤੇ ਵੀ ਆਪਣੀ ਮੰਸ਼ਾ ਸਾਫ ਕਰ ਚੁੱਕਾ ਹੈ ਜਿਸ ਨੂੰ ਲੈ ਕੇ ਹੁਣ ਥੱਲੇ ਵੀ ਉਸਦਾ ਅਸਰ ਦੇਖਣ ਨੂੰ ਮਿਲ ਗਿਆ ਹੈ।


ਇਹ ਵੀ ਪੜ੍ਹੋ: Afeem: ਪੰਜਾਬ 'ਚ ਹੋ ਰਹੀ ਸੀ ਅਫੀਮ ਦੀ ਖੇਤੀ, ਪੁਲਿਸ ਨੇ 14.47 ਕਿਲੋਗ੍ਰਾਮ ਸਮੇਤ ਇੱਕ ਤਸਕਰ ਕੀਤਾ ਕਾਬੂ 

ਦੂਜੇ ਪਾਸੇ ਅ੍ੱਜ ਲੋਕ ਸਭਾ ਚੁਣਾਵਾਂ ਨੂੰ ਲੈਕੇ ਪੂਰੇ ਪੰਜਾਬ ਭਰ ਵਿਚ ਸੁਰੱਖਿਆ ਦੇ ਇੰਤਜਾਮ ਪੁਲਿਸ ਵੱਲੋਂ ਤੇਜ ਕੀਤੇ ਜਾ ਰਹੇ ਹਨ। ਅੱਜ ਸਵਰੇ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਵਿਖੇ ਗਲਤ ਅਨਸਰਾਂ ਦੇ ਲੋਕਾਂ ਨੂੰ ਚੇਤਾਵਨੀ ਦੇ ਰੂਪ ਵਿਚ ਇਕ ਫਲੈਗ ਮਾਰਚ ਕਢਿਆ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਹ ਫਲੈਂਗ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਰਗਰਮ ਹੈ।


ਉਹਨਾਂ ਕਿਹਾ ਕਿ ਕਿਤੇ ਵੀ ਵਿਅਕਤੀ ਨੂੰ ਸ਼ਹਿਰ ਵਿੱਚ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰਨ ਅਤੇ ਆਪਸੀ ਭਾਈਚਾਰਾ ਕਾਇਮ ਰੱਖਿਆ ਜਾਵੇ ਤੇ ਲੋੜ ਪੈਣ ਤੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ।