Lok Sabha Elections 2024: CM ਮਾਨ ਅੱਜ ਪਟਿਆਲਾ ਤੇ ਮਲੇਰਕੋਟਲਾ `ਚ ਕਰਨਗੇ ਚੋਣ ਪ੍ਰਚਾਰ
Punjab Lok Sabha Elections 2024: CM ਮਾਨ ਅੱਜ ਦੋ ਮੰਤਰੀਆਂ ਲਈ ਪੂਰੀ ਕੋਸ਼ਿਸ਼ ਕਰਨਗੇ। CM ਭਗਵੰਤ ਮਾਨ ਪਟਿਆਲਾ ਅਤੇ ਮਲੇਰਕੋਟਲਾ ਚੋਣ ਪ੍ਰਚਾਰ ਕਰਨਗੇ।
Punjab Lok Sabha Elections 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕ ਸਭਾਂ ਚੋਣਾ ਨੂੰ ਲੈ ਕੇ ਵੱਖ- ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਦਰਮਿਆਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਤੇ ਮਲੇਰਕੋਟਲਾ 'ਚ ਚੋਣ ਪ੍ਰਚਾਰ ਕਰਨਗੇ।
ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕਲੇ ਹੀ (CM Bhagwant Mann Road Show) ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਉਹ ਪਟਿਆਲਾ ਤੋਂ ਪਾਰਟੀ ਉਮੀਦਵਾਰ ਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇਹ ਅੱਜ ਦੁਪਹਿਰੇ ਬਾਅਦ ਚੋਣ ਪ੍ਰਚਾਰ ਕਰਨਗੇ। ਪੰਜਾਬ ਦੀਆਂ ਸਿਆਸੀ ਪਰਾਟੀਆਂ ਲਗਾਤਾਰ ਚੋਣਾਂ ਦੇ ਪ੍ਰਚਾਰ ਕਰ ਰਹੀਆਂ ਹਨ।
ਪੰਜਾਬ ਵਿੱਚ ਮੁੱਖ ਮੰਤਰੀ ਲਗਾਤਾਰ ਵੱਖ- ਵੱਖ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਦੱਸ ਦਈਏ ਕਿ CM ਭਗਵੰਤ ਮਾਨ (CM Bhagwant Mann Road Show) 2 ਵਜੇ ਸਮਾਣਾ ਪਹੁੰਚਣਗੇ। ਇੱਥੇ ਉਹ ਡਾ: ਬਲਬੀਰ ਸਿੰਘ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ: Bathinda Lok Sabha Seat: ਅੱਜ ਮਾਨਸਾ 'ਚ CM ਭਗਵੰਤ ਮਾਨ ਦਾ ਰੋਡ ਸ਼ੋਅ, ਗੁਰਮੀਤ ਖੁੱਡੀਆਂ ਦੇ ਹੱਕ 'ਚ ਕਰਨਗੇ ਪ੍ਰਚਾਰ
ਜਦੋਂਕਿ ਸ਼ਾਮ ਨੂੰ ਉਨ੍ਹਾਂ ਦਾ ਪ੍ਰੋਗਰਾਮ ਬੱਸ ਸਟੈਂਡ ਚੌਕ, ਮਾਲੇਰਕੋਟਲਾ ਵਿਖੇ ਹੋਵੇਗਾ। ਗੌਰਤਲਬ ਹੈ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਨੇ ਬਠਿੰਡਾ ਅਤੇ ਫਾਜ਼ਿਲਕਾ ਵਿੱਚ ਚੋਣ ਪ੍ਰਚਾਰ ਕੀਤਾ ਸੀ।