Punjab AAP Election Campaign/ਖੇਮ ਚੰਦ​:  ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੇਰ ਸ਼ਾਮ ਕੋਟਕਪੂਰਾ ਦੇ ਦਵਾਰੇ ਆਣਾ ਰੋਡ ਵਿਖੇ ਇਕ ਰੱਖੇ ਗਏ ਪ੍ਰੋਗਰਾਮ ਵਿੱਚ ਪੁੱਜੇ।


COMMERCIAL BREAK
SCROLL TO CONTINUE READING

ਆਪ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਅਤੇ ਕੇਂਦਰ ਚੋਂ ਮੋਦੀ ਸਰਕਾਰ ਦਾ ਖਾਤਮਾ ਕਰਨ ਦੇ ਮਕਸਦ ਤਹਿਤ ਇੱਕ ਜੂਨ ਦੇ ਦਿਨ ਇੱਕ ਇੱਕ ਵੋਟ ਝਾੜੂ ਦਾ ਬਟਨ ਦਬਾ ਕੇ ਪਾਉਣ ਦੀ ਅਪੀਲ ਕੀਤੀ। 



ਇਹ ਵੀ ਪੜ੍ਹੋ: Punjab Nomination Today: ਅੱਜ ਗੁਰਜੀਤ ਔਜਲਾ ਤੇ ਮੰਤਰੀ ਕੁਲਦੀਪ ਧਾਲੀਵਾਲ ਅੰਮ੍ਰਿਤਸਰ ਤੋਂ ਨਾਮਜ਼ਦਗੀ ਦਾਖਲ ਕਰਨਗੇ
 


ਇਸ ਦੌਰਾਨ ਜਨ ਸਭਾ ਨੂੰ ਸਬੋਧਨ ਕਰਦਿਆਂ ਕਿਹਾ ਕੇਂਦਰ ਸਰਕਾਰ ਦਾ ਆਈਟੀ ਸੈਲ ਜੋ ਮਰਜ਼ੀ ਪ੍ਰਚਾਰ ਕਰੇ ਪਰ ਮਹਿੰਗਾਈ, ਨੋਟ ਬੰਦੀ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ਅਤੇ ਬੇਰੁਜ਼ਗਾਰੀ ਤੋਂ ਹਰ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਾਡੀਆਂ ਮਾਵਾਂ ਭੈਣਾਂ ਹਰ ਰੋਜ਼ ਮਹਿੰਗੇ ਹੋ ਰਹੇ ਗੈਸ ਸਿਲੰਡਰਾਂ ਅਤੇ ਰਾਸ਼ਨ ਤੋਂ ਪਰੇਸ਼ਾਨ ਹਨ। ਹਰ ਗ਼ਰੀਬ-ਅਮੀਰ ਡੀਜ਼ਲ-ਪੈਟਰੋਲ ਦੀਆਂ ਬੇਲਗ਼ਾਮ ਕੀਮਤਾਂ ਤੋਂ ਦੁਖੀ ਹੈ।


ਬੇਰੁਜ਼ਗਾਰੀ ਦੀ ਦਰ ਸਾਰੇ ਰਿਕਾਰਡ ਤੋੜ ਚੁੱਕੀ ਹੈ। ਇਹਨਾਂ ਸਾਰੀਆਂ ਮੁਸ਼ਕਲਾਂ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਇਸ ਮੌਕੇ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸੈਲਫੀਆਂ ਵੀ ਕੀਤੀਆਂ।


ਇਹ ਵੀ ਪੜ੍ਹੋ Punjab Candidate Nomination: ਪੰਜਾਬ ਦੇ ਇਹ ਵੱਡੇ ਸਿਆਸੀ ਲੀਡਰ ਅੱਜ  ਨਾਮਜ਼ਦਗੀਆਂ ਕਰਨਗੇ ਦਾਖਲ, ਇੱਥੇ ਦੇਖੋ ਲਿਸਟ