Punjab LokSabha Elections 2024: ਅੱਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਕੰਗ ਹਲਕਾ ਵਿਧਾਇਕ ਤੇ ਕੈਬਨਟ ਮੰਤਰੀ ਹਰਜੋਤ ਬੈਂਸ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਅੱਜ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਸਥਾਨ ਪ੍ਰਿਥੀਪੁਰ ਬੂੰਗਾ ਪਹੁੰਚੇ ਅਤੇ ਉਹਨਾਂ ਦੇ ਬੁੱਤ ਨੂੰ ਫੁੱਲ ਮਾਲਾਵਾਂ ਅਰਬਤ ਕਰਨ ਤੋਂ ਬਾਅਦ ਇੱਕ ਰੈਲੀ ਵੀ ਕੀਤੀ। 


COMMERCIAL BREAK
SCROLL TO CONTINUE READING

ਆਮ ਆਦਮੀ ਪਾਰਟੀ ਦੇ ਇਹਨਾਂ ਨੇਤਾਵਾਂ ਵੱਲੋਂ ਕਾਂਗਰਸ ਅਕਾਲੀ ਦਲ ਤੇ ਭਾਜਪਾ ਤੇ ਤਿੱਖੇ ਹਮਲੇ ਕਰਦੇ ਹੋਏ ਦੱਸਿਆ ਕਿ ਇਹਨਾਂ ਦੀ ਦਲਿਤਾਂ ਦੇ ਪ੍ਰਤੀ ਮਾੜੀ ਮਾਨਸਿਕਤਾ ਹੈ। ਉੱਥੇ ਹੀ ਮਾਲਵਿੰਦਰ ਕੰਗ ਨੇ ਕਿਹਾ ਕਿ ਕਾਂਗਰਸ ਭਗੋੜਿਆਂ ਦੀ ਜਮਾਤ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਹੁਤ ਵੱਡਾ ਬਦਲਾਵ ਲਿਆਉਂਦਾ ਹੈ। ਜਿੱਥੇ ਆਮ ਘਰਾਂ ਦੇ ਨੌਜਵਾਨਾਂ ਨੂੰ ਐਮਐਲਏ ਮੰਤਰੀ ਅਤੇ ਚੇਅਰਮੈਨ ਲਗਾਇਆ ਮਗਰ ਕਾਂਗਰਸ ਤੋਂ ਇਹ ਜਰਿਆ ਨਹੀਂ ਜਾ ਰਿਹਾ । ਉੱਥੇ ਹੀ ਉਹਨਾਂ ਕਿਹਾ ਕਿ ਕੇਜਰੀਵਾਲ ਬਹੁਤ ਜਲਦ ਪੰਜਾਬ ਆ ਰਹੇ ਹਨ। ਤੇ ਉਹ ਇੱਥੇ ਰੈਲੀਆਂ ਵੀ ਕਰਨਗੇ ਅਤੇ ਰੋਡ ਸ਼ੋ ਵੀ ਕਰਨਗੇ।


ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ  ਹਰਜੋਤ ਸਿੰਘ ਬੈਂਸ , ਖਜ਼ਾਨਾ ਮੰਤਰੀ ਹਰਪਾਲ ਚੀਮਾ ਅੱਜ ਬਾਬੂ ਕਾਂਸ਼ੀ ਰਾਮ ਦੇ ਜਨਮ ਸਥਾਨ ਪ੍ਰਿਥੀਪੁਰ ਬੁੰਗਾ ਪਹੁੰਚੇ।


ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਹੁਤ ਵੱਡਾ ਬਦਲਾਵ ਲੈ ਕੇ ਆਉਂਦਾ ਆਮ ਘਰਾਂ ਦੇ ਲੋਕਾਂ ਨੂੰ ਐਮਐਲਏ ਮੰਤਰੀ ਅਤੇ ਚੇਅਰਮੈਨ ਬਣਾਇਆ ਮਗਰ ਕਾਂਗਰਸ ਤੋਂ ਇਹ ਜਰਿਆ ਨਹੀਂ ਜਾਂਦਾ


ਇਹ  ਵੀ ਪੜ੍ਹੋ: Punjab LoK Sabha elections: 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ
 


ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ਤੇ ਹੈ ਜਿੱਥੇ ਵੱਖ ਵਖ ਸਿਆਸੀ ਪਾਰਟੀਆਂ ਆਪਣੀ ਆਪਣੀ ਜਿੱਤ ਦੇ ਦਾਵੇ ਠੋਕ ਰਹੀਆਂ ਹਨ ਉੱਥੇ ਹੀ ਇੱਕ ਦੂਸਰੀ ਪਾਰਟੀ ਤੇ ਦੋਸ਼ ਵੀ ਲਗਾਏ ਜਾ ਰਹੇ ਹਨ। ਅੱਜ ਆਮ ਆਦਮੀ ਪਾਰਟੀ ਵੱਲੋਂ ਬਾਬੂ ਕਾਂਸ਼ੀ ਰਾਮ ਦੇ ਜਨਮ ਸਥਾਨ ਪ੍ਰਿਥੀਪੁਰ ਬੁੰਗਾ ਵਿੱਚ ਰੈਲੀ ਕਰ ਐਸ ਸੀ ਸਮਾਜ ਦੀ ਵੋਟ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਰੇ ਲੀਡਰਾਂ ਨੇ ਕਾਂਗਰਸ ਤੇ ਅਕਾਲੀ ਦਲ ਤੇ ਨਿਸ਼ਾਨੇ ਲਗਾਉਂਦੇ ਜਿੱਥੇ ਪਿਛਲੇ ਸਮੇਂ ਦੌਰਾਨ ਚੁਣੇ ਗਏ ਐਮਪੀ ਬਾਰੇ ਕਿਹਾ ਕਿ ਜਿਨਾਂ ਜਿਨਾਂ ਨੇ ਚੋਣ ਲੜੀ ਹੈ ਉਹ ਸਾਰੇ ਐਮਪੀ ਹੁਣ ਭਗੋੜੇ ਹਨ।