Ludhiana News: 2 ਸਾਲਾਂ ਤੋਂ 14 ਸਾਲ ਦੀ ਬੱਚੀ ਨੂੰ ਬਣਾਇਆ ਸੀ ਬੰਧਕ, ਮਦਦ ਲਈ ਅੱਗੇ ਆਈ ਚਾਈਲਡ ਵੈਲਫੇਅਰ ਸੁਸਾਇਟੀ
Ludhiana News: ਪੰਜਾਬ ਦੇ ਲੁਧਿਆਣਾ ਵਿੱਚ 14 ਸਾਲ ਦੀ ਲੜਕੀ ਨੂੰ 2 ਸਾਲ ਤੱਕ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਇਸ ਤੋਂ ਬਾਅਦ ਇਸ ਲੜਕੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
Ludhiana News: ਪੰਜਾਬ ਦੇ ਲੁਧਿਆਣਾ ਤੋਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਇੱਕ ਪਰਿਵਾਰ ਨੇ 14 ਸਾਲ ਦੀ ਲੜਕੀ ਨੂੰ 2 ਸਾਲ ਤੱਕ ਬੰਧਕ ਬਣਾ ਕੇ ਰੱਖਿਆ। ਸ਼ਹਿਰ ਦੇ ਗੁਰਦੇਵ ਨਗਰ ਵਿੱਚ ਰਹਿਣ ਵਾਲੇ ਇਸ ਪਰਿਵਾਰ ਦਾ ਮੁਖੀ ਪਾਵਰਕੌਮ ਤੋਂ ਸੇਵਾਮੁਕਤ ਅਧਿਕਾਰੀ ਹੈ। ਇਸ ਲੜਕੀ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਸੀ ਅਤੇ ਕੋਈ ਮਾਮੂਲੀ ਗਲਤੀ ਹੋਣ 'ਤੇ ਘਰ ਦੀ ਮਾਲਕਣ ਗਰਮ ਚਾਕੂ ਨਾਲ ਉਸ ਦਾ ਮੂੰਹ ਸਾੜ ਦਿੰਦੀ ਸੀ।
ਪਰਿਵਾਰਕ ਮੈਂਬਰ ਲੜਕੀ ਨੂੰ ਖਾਣਾ ਵੀ ਨਹੀਂ ਦਿੰਦੇ ਸਨ, ਜਿਸ ਕਰਕੇ ਉਹ ਆਪਣਾ ਪੇਟ ਭਰਨ ਲਈ ਘਰ ਦੇ ਡਸਟਬਿਨ ਵਿੱਚੋਂ ਖਾਣਾ ਚੁੱਕ ਕੇ ਲੈ ਜਾਂਦੀ ਸੀ। ਬੱਚੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਿਕ ਸੰਸਥਾ 'ਮਨੁੱਖਤਾ ਦੀ ਸੇਵਾ ਸੁਸਾਇਟੀ' ਨੇ ਬਾਲ ਅਧਿਕਾਰੀਆਂ ਦੀ ਮਦਦ ਨਾਲ ਉਸ ਨੂੰ ਛੁਡਵਾਇਆ।
ਇਹ ਵੀ ਪੜ੍ਹੋ: Amritsar Weather Update: ਅੰਮ੍ਰਿਤਸਰ 'ਚ ਧੁੰਦ ਕਾਰਨ ਆਵਾਜਾਈ ਠੱਪ, ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਜਦੋਂ ਬੱਚੀ ਨੂੰ ਬਚਾਇਆ ਗਿਆ ਤਾਂ ਉਸ ਦਾ ਚਿਹਰਾ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਕਾਊਂਸਲਿੰਗ ਦੌਰਾਨ ਲੜਕੀ ਨੇ ਦੱਸਿਆ ਕਿ ਖਾਣੇ ਦੇ ਨਾਂ 'ਤੇ ਉਸ ਨੂੰ ਪੂਰੇ ਦਿਨ 'ਚ ਸਿਰਫ਼ 2 ਰੋਟੀਆਂ ਦਿੱਤੀਆਂ ਜਾਂਦੀਆਂ ਸਨ। ਪੇਟ ਭਰਨ ਲਈ ਉਹ ਘਰ ਦੇ ਡਸਟਬਿਨ 'ਚ ਸੁੱਟਿਆ ਖਾਣਾ ਖਾਂਦੀ ਸੀ। ਕਦੇ ਭੁੱਖ ਲੱਗਦੀ ਤੇ ਦੁੱਧ ਆਦਿ ਪੀਂਦੀ ਤਾਂ ਘਰ ਦੀ ਮਾਲਕਣ ਛੁਰੀ ਗਰਮ ਕਰਕੇ ਮੂੰਹ 'ਤੇ ਲਗਾ ਦਿੰਦੀ। ਠੰਡੇ ਮੌਸਮ ਵਿੱਚ ਵੀ ਉਸਨੂੰ ਬਾਥਰੂਮ ਦੇ ਬਾਹਰ ਹੀ ਸੌਣਾ ਪੈਂਦਾ ਸੀ।
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਵਿੱਚ ਪੁਲਿਸ ਨੇ ਪਰਿਵਾਰ ਦੀ ਮੁਖੀ ਅਤੇ ਪਾਵਰਕੌਮ ਤੋਂ ਸੇਵਾਮੁਕਤ ਅਧਿਕਾਰੀ ਹਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਬੱਚੀ ਨੂੰ ਬਾਲ ਭਲਾਈ ਸੁਸਾਇਟੀ ਨੇ ਛੁਡਵਾਇਆ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਲੜਕੀ ਦਾ ਪਿਤਾ ਦੋ ਸਾਲ ਪਹਿਲਾਂ ਉਸ ਨੂੰ ਇੱਥੇ ਛੱਡ ਗਿਆ ਸੀ। ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ 'ਤੇ ਇਹ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਡ ਨੇ ਠਾਰੇ ਲੋਕ, ਸੰਘਣੀ ਧੁੰਦ ਨਾਲ ਘਟੀ ਰਫ਼ਤਾਰ