Ludhiana News: ਲੁਧਿਆਣਾ `ਚ 26 ਸਾਲਾਂ ਵਿਆਹੁਤਾ ਦੀ ਭੇਦਭਰੇ ਹਾਲਾਤ `ਚ ਮੌਤ, ਸਹੁਰੇ ਪਰਿਵਾਰ `ਤੇ ਲੱਗੇ ਇਲਜ਼ਾਮ
Ludhiana News: ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਲੁਧਿਆਣਾ ਦੇ ਦੁਗਰੀ ਥਾਣੇ ਦੇ ਬਾਹਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਪੇਕੇ ਪਰਿਵਾਰ ਵੱਲੋਂ ਦਹੇਜ ਨੂੰ ਲੈਕੇ 26 ਸਾਲਾਂ ਲੜਕੀ ਲੜਕੀ ਦੇ ਸਹੁਰੇ ਪਰਿਵਾਰ ਉੱਤੇ ਕਤਲ ਦੇ ਇਲਜ਼ਾਮ ਲਗਾਏ।
Ludhiana News: ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ (Ludhiana News) ਤੋਂ ਸਾਹਮਣੇ ਆਇਆ ਹੈ ਜਿੱਥੇ 26 ਸਾਲਾਂ ਵਿਆਹੁਤਾ ਦੀ ਭੇਤਭਰੀ ਹਾਲਤਾਂ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉੱਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਉਹਨਾਂ ਨੇ ਕਿਹਾ ਕਿ ਕਿਹਾ ਲਗਾਤਾਰ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ।
ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਲੁਧਿਆਣਾ ਦੇ ਦੁਗਰੀ ਥਾਣੇ ਦੇ ਬਾਹਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਪੇਕੇ ਪਰਿਵਾਰ ਵੱਲੋਂ ਦਹੇਜ ਨੂੰ ਲੈਕੇ 26 ਸਾਲਾਂ ਲੜਕੀ ਲੜਕੀ ਦੇ ਸਹੁਰੇ ਪਰਿਵਾਰ ਉੱਤੇ ਕਤਲ ਦੇ ਇਲਜ਼ਾਮ ਲਗਾਏ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਥਾਣੇ ਦੇ ਵਾਰ ਪ੍ਰਦਰਸ਼ਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ: Punjab News: ਨੰਗਲ 'ਚ ਕਈ ਦਿਨਾਂ ਤੋਂ ਤੇਂਦੂਏ ਦੀ ਦਹਿਸ਼ਤ, ਕਈ ਜਾਨਵਰਾਂ ਨੂੰ ਬਣਾਇਆ ਸ਼ਿਕਾਰ
ਉਹਨਾਂ ਦੇ ਇਲਜ਼ਾਮ ਸੀ ਕਿ ਉਹਨਾਂ ਦੀ ਬੇਟੀ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਵੀ ਇਲਜ਼ਾਮ ਲਗਾਏ ਕਿ ਲਗਾਤਾਰ ਉਨ੍ਹਾਂ ਦੀ ਬੇਟੀ ਨੂੰ ਦਹੇਜ ਲਿਆਉਣ ਵਾਸਤੇ ਤੰਗ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਸਹੁਰਾ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀਆ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Nalagarh News: ਨਾਲਾਗੜ੍ਹ 'ਚ ਦੋ ਭਰਾਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਰਮਨਦੀਪ ਦੇ ਭਰਾ ਗੋਲਡੀ ਨੇ ਦੱਸਿਆ ਕਿ ਉਹ ਅੰਬਾਲਾ ਦਾ ਰਹਿਣ ਵਾਲਾ ਹੈ। 2020 ਵਿੱਚ ਉਸਦੀ ਭੈਣ ਦਾ ਵਿਆਹ ਦੁੱਗਰੀ ਵਿੱਚ ਹੋਇਆ ਸੀ। ਮੰਗਲਵਾਰ ਨੂੰ ਰਮਨਦੀਪ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਰਾਤ ਕਰੀਬ 8 ਵਜੇ ਰਮਨਦੀਪ ਦੀ ਸੱਸ ਨੇ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਸੁੱਤੀ ਪਈ ਹੈ। ਬਾਅਦ ਵਿੱਚ ਫੋਨ ਕਰਨ ’ਤੇ ਉਸ ਨੇ ਦੱਸਿਆ ਕਿ ਰਮਨਦੀਪ ਚੱਕਰ ਆਉਣ ਕਾਰਨ ਹੇਠਾਂ ਡਿੱਗ ਗਿਆ ਸੀ।
ਕੁਝ ਸਮੇਂ ਬਾਅਦ ਉਨ੍ਹਾਂ ਰਮਨਦੀਪ ਦੇ ਗੁਆਂਢ 'ਚ ਰਹਿੰਦੇ ਲੋਕਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਗੋਲਡੀ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਹੀ ਦੁੱਗਰੀ ਪਹੁੰਚ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਸਹੁਰਿਆਂ ਨਾਲ ਝਗੜਾ ਰਹਿੰਦਾ ਸੀ। ਕਈ ਵਾਰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ ਸੀ।