Ludhiana Loot Case: ਲੁਧਿਆਣਾ ਲੁੱਟਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ
Ludhiana CMS company Loot Case: ਲੁਧਿਆਣਾ ਲੁੱਟ ਮਾਮਲੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਅਤੇ ਹੁਣ ਲੁੱਟ ਦੀ ਮਾਸਟਰਮਾਈਂਡ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਵੀਡੀਓ ਸਾਹਮਣੇ ਆਈ ਹੈ।
Ludhiana CMS company Loot Case: ਲੁਧਿਆਣਾ ਸਥਿਤ ਸੀ. ਐੱਮ. ਐੱਸ. ਕੰਪਨੀ 'ਚ ਹੋਈ ਲੁੱਟ ਦੇ ਮਾਮਲੇ 'ਚ ਬੀਤੇ ਦਿਨੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਸੀ ਅਤੇ ਉਹਨਾਂ ਨੇ ਮਾਸਟਰਮਾਈਂਡ ਹਸੀਨਾ ਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਵਿਚਕਾਰ ਅੱਜ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਵੀਡੀਓ ਸਾਹਮਣੇ ਆਈ ਹੈ।
ਦੱਸ ਦਈਏ ਕਿ ਪੁਲਿਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਉਤਰਾਖੰਡ ਪਹੁੰਚੀ ਹੈ ਅਤੇ ਮੌਕੇ 'ਤੇ ਗ੍ਰਿਫਤਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਰਮਾਤਮਾ ਦਾ ਸੁਕਰਾਨਾ ਕਰਨ ਲਈ ਪਹੁੰਚੇ ਸਨ ਅਤੇ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਾਥੀ ਗ੍ਰਿਫ਼ਤਾਰ ਹੋ ਚੁੱਕੇ ਹਨ ਤਾਂ ਮੱਥਾ ਟੇਕ ਕੇ ਮੁਆਫੀ ਮੰਗੀ।
ਇਹ ਵੀ ਪੜ੍ਹੋ: Alia Bhatt Hollywood Movie: ਵਿਲੇਨ ਦੇ ਕਿਰਦਾਰ 'ਚ ਨਜ਼ਰ ਆਈ ਆਲੀਆ ਭੱਟ, 'ਹਾਰਟ ਆਫ ਸਟੋਨ' ਦਾ ਟ੍ਰੇਲਰ ਹੋਇਆ ਰਿਲੀਜ਼
ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸੀਐਮਐਸ ਕੰਪਨੀ ਦੇ ਮੁਲਾਜ਼ਮਾਂ ਮਨਜਿੰਦਰ ਸਿੰਘ ਮਨੀ, ਹਰਵਿੰਦਰ ਸਿੰਘ ਲੰਬੂ, ਮਨਦੀਪ ਸਿੰਘ ਵਿੱਕੀ, ਪਰਮਜੀਤ ਸਿੰਘ ਪੰਮਾ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਹੈਪੀ ਅਤੇ ਹੁਣ ਮਾਸਟਰਮਾਈਂਡ ਮਨਦੀਪ ਕੌਰ ਮੋਨਾ ਸਮੇਤ ਛੇ ਮੁਲਜ਼ਮਾਂ ਨੂੰ 60 ਘੰਟਿਆਂ ਵਿੱਚ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ।
Ludhiana CMS company Loot Case ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਵੀਡੀਓ ਆਈ ਸਾਹਮਣੇ
ਦਰਅਸਲ ਬੀਤੇ ਦਿਨੀ ਪੰਜਾਬ ਪੁਲਿਸ ਦੀ ਟੀਮਾਂ ਮਨਦੀਪ ਕੌਰ ਤੇ ਉਸ ਦੇ ਪਤੀ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਉੱਤਰਾਖੰਡ ਵਿੱਚ ਛਾਪੇਮਾਰੀ ਕੀਤੀ ਜਿਥੋਂ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਤੇ ਉਸ ਦਾ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰਤ ਪੁਲਿਸ ਸੂਤਰਾਂ ਮੁਤਾਬਕ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਉਸ ਦਾ ਪਿੱਛਾ ਕਰ ਰਹੀ ਸੀ ਤੇ ਉਸ ਨੂੰ ਉੱਤਰਾਖੰਡ ਤੋਂ ਗ੍ਰਿਫ਼ਤਾਰ ਗਿਆ ਹੈ। ਡੀਜੀਪੀ ਪੰਜਾਬ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਪੁਲਿਸ ਨੇ ਹੁਣ ਤੱਕ ਇਸ ਲੁੱਟ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਬੀਤੀ ਦਿਨੀਂ ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਜਗਰਾਓਂ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: Punjab News: ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਪਿੰਡ ਦਾ ਵੱਡਾ ਉਪਰਾਲਾ; ਹਰ ਕੋਈ ਕਰ ਰਿਹਾ ਹੈ ਤਾਰੀਫ਼