Ludhiana News: ਲੁਧਿਆਣਾ ਪੁਲਿਸ ਦੀ ਅਣਗਹਿਲੀ! 3 ਮੁਲਜ਼ਮ ਹਵਾਲਾਤ ਤੋੜ ਕੇ ਭੱਜੇ, SHO ਸਮੇਤ 2 ਪੁਲਿਸ ਮੁਲਾਜ਼ਮ ਮੁਅੱਤਲ
Ludhiana Auto Rickshaw Robbery Case:ਇਸ ਤੋਂ ਬਾਅਦ ਲੁਧਿਆਣੇ ਪੁਲਿਸ ਕਮਿਸ਼ਨਰ ਦੇ ਹੁਕਮਾਂ `ਤੇ ਥਾਣਾ ਡੀਜ਼ਲ ਨੰਬਰ ਤਿੰਨ ਦੇ ਐਸ ਐਚ ਓ ਸਣੇ ਮੁਨਸ਼ੀ ਅਤੇ ਇੱਕ ਸਿਪਾਹੀ ਤੇ ਕਾਰਵਾਈ ਕੀਤੀ ਗਈ ਹੈ।
Ludhiana Auto Rickshaw Robbery Case: ਲੁਧਿਆਣਾ ਦੇ ਡਵੀਜ਼ਨ ਨੰਬਰ ਤਿੰਨ 'ਚ ਆਟੋ ਚੋਰੀ ਕਰਨ ਵਾਲੇ ਤਿੰਨ ਮੁਲਜ਼ਮ ਹਵਾਲਾਤ ਤੋੜ ਕੇ ਫਰਾਰ ਹੋ ਗਏ ਹਨ। ਤਿੰਨਾਂ ਨੂੰ ਪੁਲਿਸ ਨੂੰ ਗ੍ਰਿਫਤਾਰ ਕੀਤਾ ਸੀ, ਅੱਜ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿੱਚੋਂ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਲੁਧਿਆਣੇ ਪੁਲਿਸ ਕਮਿਸ਼ਨਰ ਦੇ ਹੁਕਮਾਂ 'ਤੇ ਥਾਣਾ ਡੀਜ਼ਲ ਨੰਬਰ ਤਿੰਨ ਦੇ ਐਸ ਐਚ ਓ ਸਣੇ ਮੁਨਸ਼ੀ ਅਤੇ ਇੱਕ ਸਿਪਾਹੀ ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾ ਦਿੱਤਾ ਗਿਆ ਹੈ ਅਤੇ ਸਸਪੈਂਸ਼ਨ ਆਰਡਰ ਜਾਰੀ ਕਰ ਦਿੱਤੇ ਹਨ। ਦੇਰ ਰਾਤ ਦਾ ਇਹ ਪੂਰਾ ਮਾਮਲਾ ਹੈ।
ਇਹ ਵੀ ਪੜ੍ਹੋ: Punjab Flood News: ਨਹੀਂ ਮਿਲੀ ਐਂਬੂਲੈਂਸ ਤਾਂ ਕਿਸਾਨ ਨੇ ਤੋੜਿਆ ਦਮ, ਘਰ ਵਿੱਚ ਹੀ ਕਰਨਾ ਪਿਆ ਅੰਤਿਮ ਸਸਕਾਰ
ਰਾਤ ਨੂੰ ਚੋਰਾਂ ਦੇ ਫਰਾਰ ਹੋਣ ਦਾ ਪਤਾ ਲੱਗਦਿਆਂ ਹੀ ਥਾਣੇ 'ਚ ਹੜਕੰਪ ਮਚ ਗਿਆ। ਪੁਲਿਸ ਨੇ ਆਸਪਾਸ ਦੀਆਂ ਗਲੀਆਂ ਅਤੇ ਇਲਾਕੇ ਵਿੱਚ ਗਸ਼ਤ ਕੀਤੀ ਪਰ ਫਰਾਰ ਚੋਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਸਐਚਓ ਸਮੇਤ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਐਸਐਚਓ ਸੰਜੀਵ ਕਪੂਰ, ਏਐਸਆਈ ਜਸ਼ਨਦੀਪ ਸਿੰਘ ਅਤੇ ਸੰਤਰੀ ਰੇਸ਼ਮ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਏ.ਸੀ.ਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇੱਕ ਨੂੰ ਫੜ ਲਿਆ ਗਿਆ ਹੈ। ਜਦਕਿ ਬਾਕੀ 2 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਥਾਵਾਂ 'ਤੇ ਸੀਸੀਟੀਵੀ 'ਚ ਮੁਲਜ਼ਮ ਭੱਜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਏਸੀਪੀ ਅਸ਼ੋਕ ਅਨੁਸਾਰ ਏਐਸਆਈ ਜਸ਼ਨਦੀਪ ਸਿੰਘ, ਸੰਤਰੀ ਰੇਸ਼ਮ ਸਿੰਘ ਅਤੇ ਫਰਾਰ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਐਸਐਚਓ ਸੰਜੀਵ ਕਪੂਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮਾਮਲੇ ਦਾ ਪੂਰਾ ਖ਼ੁਲਾਸਾ ਹੋਵੇਗਾ ਕਿ ਮੁਲਜ਼ਮ ਕਿਵੇਂ ਭੱਜਿਆ।