Punjab's Ludhiana Drug Viral Video News: ਪੰਜਾਬ 'ਚ ਜਿੱਥੇ ਹਾਲ ਹੀ ਵਿੱਚ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਕਿ ਕਿਵੇਂ ਸੂਬੇ ਵਿੱਚ ਲਗਭਗ 20 ਫ਼ੀਸਦੀ ਲੋਕ ਨਸ਼ੇ ਦੀ ਲੱਤ ਦੇ ਮਾਰੇ ਹੋਏ ਹਨ ਤੇ ਇਸ 'ਚ ਸਿਰਫ ਵੱਡੇ ਨਹੀਂ ਸਗੋਂ ਬੱਚੇ ਵੀ ਹਨ, ਉੱਥੇ ਲੁਧਿਆਣਾ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਅਤੇ ਰਿਪੋਰਟ 'ਤੇ ਵੀ ਮੁਹਰ ਲੈ ਦਿੱਤੀ ਹੈ।    


COMMERCIAL BREAK
SCROLL TO CONTINUE READING

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਨਾਬਾਲਗ, ਔਰਤ ਤੇ ਇੱਕ ਵਿਅਕਤੀ ਨਸ਼ੇ ਦਾ ਟੀਕਾ ਲਗਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤਿੰਨ ਵਿਅਕਤੀ ਸਾਫ ਤੌਰ 'ਤੇ ਨਸ਼ੇ ਦਾ ਟੀਕਾ ਲਗਾਉਂਦੇ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਲੋਕਾਂ 'ਚ ਇੱਕ ਵਿਅਕਤੀ, ਇੱਕ ਔਰਤ ਅਤੇ ਇੱਕ ਨੌਜਵਾਨ ਸ਼ਾਮਿਲ ਹਨ ਜਿਹੜੇ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। 


ਸਭ ਤੋਂ ਹੈਰਾਨ ਵਾਲੀ ਗੱਲ ਇਹ ਹੈ ਕਿ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ, ਔਰਤ ਤੇ ਨਾਬਾਲਗ ਨੂੰ ਨਸ਼ੇ ਦਾ ਟੀਕਾ ਲਗਾਉਂਦੇ ਦੇਖਿਆ ਗਿਆ। ਇਹ ਵੀਡੀਓ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਗੁਰੂ ਅਰਜੁਨ ਦੇਵ ਨਗਰ ਦੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਇਲਾਕੇ 'ਚ ਦਿਨ-ਰਾਤ ਅਜਿਹਾ ਨਜ਼ਾਰਾ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਥਾਣਾ ਸਦਰ ਪੁਲਿਸ ਇਸ ਸਭ ਤੋਂ ਅਣਜਾਣ ਹੈ ਜਾਂ ਫਿਰ ਜਾਣਬੁੱਝ ਕੇ ਮੂਕ ਦਰਸ਼ਕ ਬਣ ਕੇ ਬੈਠੀ ਹੈ।  


ਇਹ ਸਾਰੀਆਂ ਘਟਨਾਵਾਂ ਗੁਰੂ ਅਰਜੁਨ ਦੇਵ ਨਗਰ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਰਿਕਾਰਡ ਹੋ ਰਹੀਆਂ ਹਨ, ਜਿਨ੍ਹਾਂ ਦੀਆਂ ਕੁਝ ਵੀਡੀਓਜ਼ ਵਾਇਰਲ ਵੀ ਹੋਈਆਂ ਹਨ।  


ਸ਼ੁਰੂਆਤ 'ਚ ਅਸੀਂ ਜਿਹੜੀ ਰਿਪੋਰਟ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਦੱਸਿਆ ਗਿਆ ਕਿ ਪੰਜਾਬ 'ਚ 66.70 ਲੱਖ ਤੋਂ ਵੱਧ ਲੋਕ (ਯਾਨੀ ਸੂਬੇ ਦੇ ਲਗਭਗ 20 ਫ਼ੀਸਦੀ ਲੋਕ) ਨਸ਼ਾ ਕਰ ਰਹੇ ਹਨ। 


ਇੰਨ੍ਹਾ ਹੀ ਨਹੀਂ ਇਸ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਪੰਜਾਬ 'ਚ 10 ਤੋਂ 17 ਸਾਲ ਦੀ ਉਮਰ ਦੇ ਲਗਭਗ 6.97 ਲੱਖ ਬੱਚੇ ਨਸ਼ੇ ਦੇ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ 18,100 ਬੱਚੇ ਕੋਕੀਨ, 3.43 ਲੱਖ ਬੱਚੇ ਓਪੀਔਡ ਡਰੱਗ ਤੇ ਹੈਰੋਇਨ ਅਤੇ 72,000 ਬੱਚੇ ਇਨਹਿਲੇਂਟ ਵਰਗੇ ਨਸ਼ੇ ਦਾ ਸੇਵਨ ਕਰ ਰਹੇ ਹਨ।  


ਇਹ ਵੀ ਪੜ੍ਹੋ: Punjab Drug Report 2023: ਪੰਜਾਬ 'ਚ 20 ਫ਼ੀਸਦੀ ਲੋਕ ਕਰ ਰਹੇ ਨਸ਼ਾ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ 


(For more news apart from Punjab's Ludhiana Drug Viral Video News, stay tuned to Zee PHH)