T20 World Cup 2024: ਲੁਧਿਆਣਾ `ਚ ਦਿਖਿਆ ਕ੍ਰਿਕਟ ਟੀ-20 ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ, ਲੋਕਾਂ ਨੇ ਚਲਾਏ ਪਟਾਕੇ, ਪਾਏ ਭੰਗੜੇ
T20 World Cup 2024: ਮੈਚ ਦੇ ਆਖਰੀ ਓਵਰ `ਚ ਕ੍ਰਿਕਟ ਪ੍ਰਸ਼ੰਸਕਾਂ ਨੇ ਖੂਬ ਜਸ਼ਨ ਮਨਾਇਆ। ਇਸੇ ਤਰ੍ਹਾਂ ਈਸਾ ਨਗਰੀ ਪੁਲੀ, ਸ਼ਿਵਾਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਵਿਖੇ ਵੀ ਕ੍ਰਿਕਟ ਪ੍ਰੇਮੀਆਂ ਨੇ ਜਸ਼ਨ ਮਨਾਇਆ।
Fans Celebrate Team India Victory T20 World Cup 2024: ਭਾਰਤ ਵੱਲੋਂ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਿੱਚ ਜਸ਼ਨ ਦਾ ਮਾਹੌਲ ਹੈ। ਹਰ ਗਲੀ ਅਤੇ ਮੁਹੱਲੇ ਦੇ ਲੋਕਾਂ ਨੇ ਭਾਰਤ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਲੋਕਾਂ ਨੇ ਵੱਡੀ ਗਿਣਤੀ ਵਿੱਚ ਪਟਾਕੇ ਚਲਾਏ। ਨੌਜਵਾਨਾਂ ਨੇ ਸੜਕਾਂ 'ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਡਿਜੀਟਲ ਸਕਰੀਨਾਂ ਲਗਾਈਆਂ ਗਈਆਂ।
ਸੈਂਕੜੇ ਲੋਕ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਫਾਈਨਲ ਮੈਚ ਦਾ ਆਨੰਦ ਲੈਂਦੇ ਦੇਖੇ ਗਏ। ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗਾ ਝੰਡਾ ਲਹਿਰਾਇਆ। ਪੁਲਿਸ ਅਧਿਕਾਰੀਆਂ ਨੇ ਕਿਪਸ ਮਾਰਕੀਟ ਅਤੇ ਮੁੱਖ ਸੜਕਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਗੁੰਡਿਆਂ ਨੂੰ ਸੜਕ 'ਤੇ ਕੋਈ ਹੰਗਾਮਾ ਕਰਨ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: India Win T20 World Cup Final: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਤੇ ਅਰਸ਼ਦੀਪ ਨੇ ਲਗਾਏ ਠੁੰਮਕੇ , ਦੇਖੋ ਵਾਇਰਲ ਵੀਡੀਓ
ਕ੍ਰਿਕਟ ਪ੍ਰੇਮੀਆਂ ਨੇ ਪਾਏ ਭੰਗੜੇ
ਮੈਚ ਦੇ ਆਖਰੀ ਓਵਰ 'ਚ ਕ੍ਰਿਕਟ ਪ੍ਰਸ਼ੰਸਕਾਂ ਨੇ ਖੂਬ ਜਸ਼ਨ ਮਨਾਇਆ। ਇਸੇ ਤਰ੍ਹਾਂ ਈਸਾ ਨਗਰੀ ਪੁਲੀ, ਸ਼ਿਵਾਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਵਿਖੇ ਵੀ ਕ੍ਰਿਕਟ ਪ੍ਰੇਮੀਆਂ ਨੇ ਜਸ਼ਨ ਮਨਾਇਆ। ਕ੍ਰਿਕਟ ਪ੍ਰੇਮੀ ਅਵਤਾਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਰਤ ਦੀ ਜਿੱਤ ਹੋਈ ਹੈ। ਇਸ ਲਈ ਢੋਲ ਦੀ ਤਾਜ 'ਤੇ ਭੰਗੜਾ ਵੀ ਪਾਇਆ ਜਾ ਰਿਹਾ ਹੈ।
ਲੋਕ ਪਟਾਕੇ ਵੀ ਚਲਾ ਰਹੇ ਹਨ। ਕ੍ਰਿਕਟ ਪ੍ਰੇਮੀਆਂ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ। ਕ੍ਰਿਕਟ ਪ੍ਰੇਮੀ ਪੂਜਾ ਨੇ ਦੱਸਿਆ ਕਿ ਜਦੋਂ ਤੋਂ ਵਿਸ਼ਵ ਕੱਪ ਸ਼ੁਰੂ ਹੋਇਆ ਹੈ, ਉਹ ਰੋਜ਼ਾਨਾ ਮੈਚ ਦੇਖ ਰਹੀ ਹੈ। ਅੱਜ ਉਸ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਸਾਨੂੰ ਹਰ ਮੈਚ ਨੂੰ ਖੇਡਾਂ ਦੀ ਭਾਵਨਾ ਨਾਲ ਦੇਖਣਾ ਚਾਹੀਦਾ ਹੈ।
ਇਸੇ ਤਰ੍ਹਾਂ ਜਵਾਹਰ ਨਗਰ ਕੈਂਪ ਵਿੱਚ ਵੀ ਲੋਕਾਂ ਨੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ। ਇਲਾਕੇ ਦੇ ਲੋਕਾਂ ਨੇ ਹੱਥਾਂ ਵਿੱਚ ਤਿਰੰਗਾ ਝੰਡਾ ਫੜ ਕੇ ਭਾਰਤ ਜੀਤੇਗਾ ਦੇ ਨਾਅਰੇ ਲਾਏ। ਜਵਾਹਰ ਨਗਰ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭੰਗੜਾ ਪਾਇਆ। ਲੋਕਾਂ ਨੇ ਖੁਸ਼ੀ ਮਨਾਈ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: India Win T20 World Cup Final: ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਣ 'ਤੇ ਲੁਧਿਆਣਾ 'ਚ ਜਸ਼ਨ ਦਾ ਮਾਹੌਲ, ਕ੍ਰਿਕਟ ਪ੍ਰੇਮੀਆਂ ਨੇ ਪਾਏ ਭੰਗੜੇ