Punjab's Ludhiana Halwara International Airport Latest News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਹਲਵਾਰਾ ਏਅਰਪੋਰਟ ਨੂੰ ਤਿਆਰ ਕਰਨ ਦੀ ਇੱਕ ਹੋਰ ਡੈਡਲਾਈਨ ਲੰਘ ਗਈ ਹੈ ਅਤੇ ਹੁਣ 15 ਅਗਸਤ ਨੂੰ ਅਗਲੀ ਡੈਡਲਾਈਨ ਵਜੋਂ ਤੈਅ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਫਲਾਈਟਾਂ ਜਲਦੀ ਸ਼ੁਰੂ ਹੋਣਗੀਆਂ ਤੇ ਲੁਧਿਆਣਾ ਦੇ ਬਾਕੀ ਅਧੂਰੇ ਪ੍ਰੋਜੈਕਟ ਵੀ ਜਲਦੀ ਪੂਰੇ ਹੋਣਗੇ। 


COMMERCIAL BREAK
SCROLL TO CONTINUE READING

ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਸਾਲ 2016 'ਚ ਹਰੀ ਝੰਡੀ ਦਿਖਾਈ ਗਈ ਸੀ। ਇਸ ਦੀਆਂ ਕਈ ਡੈਡਲਾਈਨ ਨਿਕਲ ਚੁੱਕੀਆਂ ਹਨ ਅਤੇ ਹੁਣ ਏਅਰਪੋਰਟ ਨੂੰ 15 ਅਗਸਤ ਯਾਨੀ ਸੁਤੰਤਰ ਦਿਵਸ ਤੱਕ ਸੁਚਾਰੂ ਢੰਗ ਨਾਲ ਚੱਲਣ ਦੀ ਆਸ ਜਤਾਈ ਜਾ ਰਹੀ ਹੈ। 


163 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਦੀ ਹਿੱਸੇਦਾਰੀ ਦੇ ਨਾਲ ਇਹ ਏਅਰਪੋਰਟ ਤਿਆਰ ਹੋਣਾ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਇਸ ਦਾ ਕੰਮ ਠੰਢੇ ਬਸਤੇ ਪੈ ਗਿਆ ਸੀ। ਪਰ ਹੁਣ ਮੌਜੂਦਾ ਸਰਕਾਰ ਨੇ ਕੰਮ 'ਚ ਤੇਜੀ ਲਿਆਉਣ ਦਾ ਦਾਅਵਾ ਕਰਦਿਆਂ ਇਸ ਨੂੰ ਜਲਦ ਮੁਕੰਮਲ ਕਰਨ ਦੀ ਗੱਲ ਕਹੀ ਹੈ। 


ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਏਅਰਪੋਰਟ ਟਰਮੀਨਲ ਦਾ ਕੰਮ 80 ਫੀਸਦੀ ਦੇ ਕਰੀਬ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਫੰਡ ਦੀ ਕੋਈ ਕਮੀ ਨਹੀਂ ਹੈ ਤੇ ਕੰਮ ਤੇਜੀ ਦੇ ਨਾਲ ਚੱਲ ਰਿਹਾ ਹੈ। 


ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਇੱਕ ਦੋ ਮਹੀਨੇ ਦੇ ਅੰਦਰ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਘਰੇਲੂ ਉਡਾਨਾਂ ਦੀ ਸ਼ੁਰੂਆਤ ਹੋਵੇਗੀ ਤੇ ਉਸ ਤੋਂ ਬਾਅਦ ਹੀ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀ ਜਾਣਗੀਆਂ। ਉਹਨਾਂ ਅੱਗੇ ਦੱਸਿਆ ਕਿ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਰਨਵੇ ਦੀ ਹੀ ਵਰਤੋਂ ਕੀਤੀ ਜਾਵੇਗੀ, ਸਿਰਫ ਟਰਮੀਨਲ ਦਾ ਕੰਮ ਕਰਨਾ ਸੀ ਜੋ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਾ ਹੈ। 


ਲੁਧਿਆਣਾ ਦੇ ਕਾਰੋਬਾਰੀਆਂ ਨੇ ਜਲਦ ਏਅਰਪੋਰਟ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕਾਰੋਬਾਰੀਆਂ ਨੇ ਕਿਹਾ ਹੈ ਕਿ ਸਾਡੇ ਕੋਲ ਫਿਲਹਾਲ ਕੋਈ ਵਿਕਲਪ ਨਹੀਂ ਹੈ, ਜੇਕਰ ਅਸੀਂ ਵਪਾਰ ਜਾਣਾ ਹੋਵੇ ਜਾਂ ਫਿਰ ਕਿਸੇ ਨੇ ਆਉਣਾ ਹੋਵੇ ਤਾਂ ਉਸ ਨੂੰ ਅੰਮ੍ਰਿਤਸਰ ਜਾਂ ਮੁਹਾਲੀ ਏਅਰਪੋਰਟ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਉੱਥੇ ਵੀ ਉਡਾਨਾਂ ਬਹੁਤ ਘੱਟ ਚੱਲਦੀਆਂ ਨੇ ਇਸ ਕਰਕੇ ਲੁਧਿਆਣਾ ਦੇ ਕੋਲ ਆਪਣਾ ਏਅਰਪੋਰਟ ਹੋਣਾ ਜ਼ਰੂਰੀ ਹੈ। ਉਨ੍ਹਾ ਨੇ ਕਿਹਾ ਕਿ ਵਪਾਰ ਨੂੰ ਇਸ ਨਾਲ ਕਾਫੀ ਬੂਸਟ ਮਿਲੇਗਾ ਅਤੇ ਸਾਨੂੰ ਕਾਫੀ ਸੌਖਾ ਹੋਵੇਗਾ। 


ਇਹ ਵੀ ਪੜ੍ਹੋ: Gurbani Telecast Row: CM ਭਗਵੰਤ ਮਾਨ ਦਾ ਸਵਾਲ, "ਜਥੇਦਾਰ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਤਾਂ SGPC ਵੱਲੋਂ ਇੱਕੋ ਚੈਨਲ ਨੂੰ ਬੇਨਤੀ ਕਿਉਂ?"


(For more news apart from Punjab's Ludhiana Halwara International Airport Latest News, stay tuned to Zee PHH)