Ludhiana Ladowal Toll Plaza: ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ 'ਤੇ ਹਰ ਸਾਲ ਦੀ ਤਰ੍ਹਾਂ ਟੋਲ ਫ਼ੀਸ 'ਚ ਵਾਧਾ ਕੀਤਾ ਗਿਆ ਹੈ, ਜੋ ਕਿ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪਾਣੀਪਤ ਤੋਂ ਅੰਮਿ੍ਤਸਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀਆਂ ਦਰਾਂ 'ਚ 31 ਦਾ ਵਾਧਾ ਕੀਤਾ ਹੈ। ਅਗਸਤ ਦੀ ਰਾਤ 12 ਵਜੇ ਤੋਂ ਟੋਲ ਫੀਸ ਵਧਾ ਕੇ ਹੁਣ 10 ਤੋਂ 15 ਫੀਸਦੀ ਹੋਰ ਟੋਲ ਵਸੂਲਿਆ ਜਾਵੇਗਾ।


COMMERCIAL BREAK
SCROLL TO CONTINUE READING

ਦਰਅਸਲ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ (Ladowal Toll Plaza) ਦੀ ਟੋਲ ਪਰਚੀ ਵਿੱਚ ਹੋਏ ਵਾਧੇ ਤਹਿਤ ਹੁਣ 150 ਰੁਪਏ ਦੀ ਜਗ੍ਹਾ ਹੁਣ 165 ਰੁਪਏ ਦੇਣੇ ਹੋਣਗੇ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਲਾਨਾ 10% ਵਾਧਾ ਕੀਤਾ ਗਿਆ ਹੈ। ਉਧਰ ਲੋਕਾਂ ਇਸ ਨੂੰ ਲੈ ਕੇ ਵੀ ਰੋਸ ਪ੍ਰਗਟਾਇਆ ਹੈ।



 ਇਹ ਵੀ ਪੜ੍ਹੋ: Ludhiana News: ਕੈਮਰੇ ਸਾਹਮਣੇ ਜਨਾਨੀ ਦੀ 'ਕਰਤੂਤ'! ਧੀ ਦੀ ਵੀ ਨਾ ਰੱਖੀ ਲਾਜ਼, ਵੇਖੋ ਵੀਡੀਓ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਾਲ ਪਹਿਲੀ ਸਤੰਬਰ ਨੂੰ ਟੋਲ ਫੀਸਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਸਾਡੀ ਕੰਪਨੀ ਵੱਲੋਂ ਲੋਕਲ ਮਾਸਿਕ ਪਾਸ ਪੁਰਾਣੇ ਰੇਟ 'ਤੇ ਹੀ ਬਣਾਏ ਜਾ ਰਹੇ ਹਨ। ਇਸ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।  ਇਸ ਤੋਂ ਇਲਾਵਾ ਅੰਮ੍ਰਿਤਸਰ-ਦਿੱਲੀ ਛੇ ਮਾਰਗੀ ਹਾਈਵੇਅ 'ਤੇ ਸਫਰ ਕਰਨਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ ਅਤੇ ਹਰਿਆਣਾ ਦੇ ਕਰਨਾਲ (ਬਸਤਾਦਾ) 'ਤੇ ਅੱਜ ਤੋਂ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਹਨ। 


ਲਾਡੋਵਾਲ ਟੋਲ  (Ladowal Toll Plaza)  'ਤੇ, ਟਰੱਕਾਂ ਅਤੇ ਬੱਸਾਂ ਨੂੰ ਇੱਕ ਵਾਰੀ ਯਾਤਰਾ ਲਈ 575 ਰੁਪਏ, 24 ਘੰਟਿਆਂ ਦੇ ਅੰਦਰ ਇੱਕ ਤੋਂ ਵੱਧ ਯਾਤਰਾ ਲਈ 860 ਰੁਪਏ ਅਤੇ 17245 ਰੁਪਏ ਮਹੀਨਾਵਾਰ ਪਾਸ ਫੀਸ ਅਦਾ ਕਰਨੀ ਪਵੇਗੀ। ਇਸੇ ਤਰ੍ਹਾਂ, ਡਬਲ ਐਕਸਲ ਟਰੱਕਾਂ ਲਈ, ਸਿੰਗਲ ਟ੍ਰਿਪ ਲਈ 925 ਰੁਪਏ ਅਤੇ 24 ਘੰਟਿਆਂ ਵਿੱਚ ਕਈ ਟਰਿੱਪਾਂ ਲਈ 1385 ਰੁਪਏ ਚਾਰਜ ਕੀਤੇ ਜਾਣਗੇ। ਜਦੋਂ ਕਿ ਇਸ ਵਰਗ ਦੇ ਵਾਹਨਾਂ ਦਾ ਮਹੀਨਾਵਾਰ ਪਾਸ 27720 ਰੁਪਏ ਦਾ ਹੋਵੇਗਾ।