Ludhiana Robbery News: ਪੰਜਾਬ ਵਿੱਚ ਲੁੱਟਖੋਹ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾਂ ਮਾਮਲਾ ਲੁਧਿਆਣਾ (Ludhiana Robbery News) ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਬਦਮਾਸ਼ਾਂ ਨੇ ਇੱਕ ਵਪਾਰੀ ਨੂੰ ਲੁੱਟ ਲਿਆ।  ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਇਹ ਵਾਰਦਾਤ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ 'ਚ ਵਾਪਰੀ ਹੈ ਜਿੱਥੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਇੱਕ (Ludhiana Robbery News) ਵਪਾਰੀ ਨੂੰ ਲੁੱਟ ਲਿਆ। ਕਾਰੋਬਾਰੀ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਾਰੋਬਾਰੀ ਦੀ ਪਛਾਣ ਰੋਹਿਤ ਜਿੰਦਲ ਵਜੋਂ ਹੋਈ ਹੈ। ਮੁਲਜ਼ਮਾਂ ਨੇ ਰੋਹਿਤ ਕੋਲੋਂ ਲੈਪਟਾਪ ਵਾਲਾ ਬੈਗ ਅਤੇ 1 ਲੱਖ ਰੁਪਏ ਦੀ ਨਕਦੀ ਖੋਹ ਲਈ।


ਰੋਹਿਤ ਨੇ ਦੱਸਿਆ ਕਿ ਪਗੜੀਧਾਰੀ ਅਤੇ ਦੋ ਹੋਰ ਨੌਜਵਾਨ ਘਰ ਦੇ ਬਾਹਰ ਆ ਕੇ ਰੁਕ ਗਏ। ਉਹ ਉਨ੍ਹਾਂ ਤੋਂ ਇਲਾਕੇ ਦੇ ਕਿਸੇ ਘਰ ਦਾ ਪਤਾ ਪੁੱਛਣ ਲੱਗਾ। ਰੋਹਿਤ ਅਨੁਸਾਰ ਉਹ ਪਤਾ ਦੱਸਣ ਜਾ ਰਿਹਾ ਸੀ ਕਿ ਇੱਕ ਬਦਮਾਸ਼ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ।



ਇਹ ਵੀ ਪੜ੍ਹੋ: Ludhiana News: ਜੁੱਤੀ ਪਾ ਕੇ ਗੁਰਦੁਆਰੇ 'ਚ ਦਾਖ਼ਲ ਹੋਇਆ ਨਸ਼ੇੜੀ, ਗੋਲਕ ਤੋੜ ਕੇ ਪੈਸੇ ਕੀਤੇ ਚੋਰੀ, CCTV 'ਚ ਕੈਦ

ਉਹ ਲਹੂ-ਲੁਹਾਨ ਹਾਲਤ 'ਚ ਜ਼ਮੀਨ 'ਤੇ ਬੇਹੋਸ਼ ਹੋ ਗਿਆ। ਬਦਮਾਸ਼ਾਂ ਨੇ ਉਸ ਦੀਆਂ ਲੱਤਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰੋਹਿਤ ਅਨੁਸਾਰ ਉਸ ਕੋਲ ਦੋ ਬੈਗ ਸਨ। ਇੱਕ ਬੈਗ ਵਿੱਚ ਇੱਕ ਲੈਪਟਾਪ ਅਤੇ 1 ਬੈਗ ਵਿੱਚ 1 ਲੱਖ ਰੁਪਏ ਸੀ। ਜਦੋਂ ਉਹ ਉਨ੍ਹਾਂ ਨਾਲ ਭਿੜਨ ਲੱਗਾ ਤਾਂ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਵੀ ਖੋਹ ਲਿਆ।


ਇਹ ਵੀ ਪੜ੍ਹੋ: jammu Kashmir News: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ 3 ਜਵਾਨ ਸ਼ਹੀਦ, ਫੌਜ ਦੀ ਤਲਾਸ਼ੀ ਮੁਹਿੰਮ ਜਾਰੀ 

ਰੋਹਿਤ ਮੁਤਾਬਕ ਜਦੋਂ ਤੱਕ ਉਹ ਅਲਾਰਮ ਨਹੀਂ ਵੱਜਦਾ, ਬਦਮਾਸ਼ ਬਾਈਕ 'ਤੇ ਫਰਾਰ ਹੋ ਗਏ। ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ। ਇਸ ਦੀ ਸੂਚਨਾ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।