High Security Number Plate News: ਲੋਕਾਂ ਨੂੰ ਹੁਣ ਚਲਾਨ ਦਾ ਡਰ ਸਤਾਉਣ ਲੱਗ ਪਿਆ ਹੈ। ਲੁਧਿਆਣਾ ਵਿੱਚ ਹਾਈ ਸਕਿਓਰਿਟੀ ਨੰਬਰ ਪਲੇਟ (High Security Number Plate) ਦੇ ਬਿਨਾਂ ਸ਼ਹਿਰ 'ਚ ਸੜਕ 'ਤੇ ਚੱਲਣ ਵਾਲੀਆਂ ਗੱਡੀਆਂ ਉੱਤੇ ਹੁਣ ਟਰੈਫਿਕ ਪੁਲਿਸ ਨੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਪੰਜਾਬ ਵਿੱਚ ਹਾਈ ਸੁਰੱਖਿਆ ਨੰਬਰ ਪਲੇਟ (HSRP) ਲਗਵਾਉਣ ਦੀ ਤਰੀਕ ਖ਼ਤਮ ਹੋ ਚੁੱਕੀ ਹੈ ਅਤੇ ਹੁਣ ਤੋਂ ਇਸ ਉੱਪਰ ਸਖ਼ਤੀ ਨਾਲ ਅਮਲ ਕੀਤਾ ਜਾਵੇਗਾ। 


COMMERCIAL BREAK
SCROLL TO CONTINUE READING

ਪੰਜਾਬ ਸਰਕਾਰ ਵੱਲੋਂ ਹਾਈ ਸਕਿਉਰਿਟੀ ਨੰਬਰ ਪਲੇਟਾਂ (High Security Number Plate) ਲਗਵਾਉਣ ਲਈ 30 ਜੂਨ ਦਾ ਆਖਰੀ ਸਮਾਂ ਦਿੱਤਾ ਗਿਆ ਸੀ ਅਤੇ 1 ਜੁਲਾਈ ਤੋਂ ਜਿਹਨਾਂ ਲੋਕਾਂ ਨੇ ਹਾਈ ਸਕਿਓਰਟੀ ਨੰਬਰ ਪਲੇਟ ਨਹੀਂ ਲਗਵਾਈ। ਉਨ੍ਹਾਂ ਦੇ ਹੁਣ ਚਲਾਨ ਕੱਟੇ ਜਾ ਰਹੇ ਹਨ, ਉੱਥੇ ਹੀ ਲੋਕਾਂ ਨੂੰ ਵੀ ਮੋਟੇ ਚਲਾਨਾ ਦਾ ਡਰ ਸਤਾਉਣ ਲੱਗਾ ਹੈ। ਹੁਣ ਵੱਡੀ ਗਿਣਤੀ ਵਿੱਚ ਲੋਕ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਸੈਂਟਰਾਂ ਦੀ ਪਹੁੰਚ ਕਰ ਰਹੇ ਹਨ।


ਇਹ ਵੀ ਪੜ੍ਹੋ: LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ

ਸਹਾਇਕ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ "ਇਹ ਮੁਹਿੰਮ ਮਲਾਹ ਰੋਡ, ਗਿਲ ਰੋਡ, ਸਮਰਾਲਾ ਚੌਕ, ਜਲੰਧਰ ਬਾਈਪਾਸ, ਇਸ਼ਮੀਤ ਸਿੰਘ ਚੌਕ ਅਤੇ ਸ਼ਹਿਰ ਦੇ ਹੋਰ ਇਲਾਕਾਂ ਵਿੱਚ ਚਲਾਈ ਗਈ ਹੈ।" ਉਨ੍ਹਾਂ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਮੁਹਿੰਮ ਦਾ ਪਹਿਲਾ ਦਿਨ ਸੀ। ਜੋ ਲੋਕ ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਦੇ ਫੜੇ ਗਏ ਉਨ੍ਹਾਂ 'ਤੇ 2 ਹਜ਼ਾਰ ਜੁਰਮਾਨਾ ਲਗਾਇਆ ਜਾਵੇਗਾ, ਦੂਜੀ ਵਾਰ 3 ਹਜ਼ਾਰ ਜੁਰਮਾਨਾ ਲਗਾਇਆ ਜਾਵੇਗਾ। ਜੇਕਰ ਫਿਰ ਵੀ ਨਾ ਮੰਨੇ ਤਾਂ ਗੱਡੀ ਦਾ ਨੰਬਰ ਬਲੈਕਲਿਸਟ ਵਿੱਚ ਕਰ ਦਿੱਤਾ ਜਾਵੇਗਾ।


ਸੁਪਰਵਾਈਜ਼ਰ ਨੇ ਦੱਸਿਆ ਕਿ ਪਹਿਲਾਂ ਸਿਰਫ਼ 20 ਤੋਂ 25 ਲੋਕ ਦੀ ਨੰਬਰ ਪਲੇਟ ਲਗਾਉਣ ਲਈ ਆਉਂਦੇ ਸਨ ਪਰ ਹੁਣ ਰੋਜ਼ਾਨਾ 200 ਦੇ ਕਰੀਬ ਲੋਕ ਨੰਬਰ ਪਲੇਟ ਲਗਾਉਣ ਲਈ ਆਉਂਦੇ ਹਨ। ਉਹ ਲੋਕਾਂ ਨੂੰ ਫੋਨ ਵੀ ਕਰ ਰਹੇ ਸਨ ਪਰ ਲੋਕ ਲਗਵਾਉਣ ਲਈ ਨਹੀਂ ਆ ਰਹੇ ਸਨ ਪਰ ਹੁਣ ਸਰਕਾਰ ਦੀ ਦਿੱਤੀ ਡੈਡ ਲਾਈਨ ਨਿਕਲ ਜਾਣ ਤੋਂ ਬਾਅਦ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ ।"


ਉੱਥੇ ਲੋਕਾਂ ਨੇ ਦੱਸਿਆ ਕਿ ਚਲਾਣ ਦਾ ਵੀ ਡਰ ਹੈ ਅਤੇ ਸਰਕਾਰ ਦੁਆਰਾ ਦਿੱਤੇ ਨਿਯਮਾ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਮੰਨਿਆ ਕਿ ਉਹ ਲੇਟ ਹਨ ਪਰ ਅੱਜ ਨੰਬਰ ਪਲੇਟ ਲਗਵਾਉਣ ਲਈ ਆਏ ਹਨ। ਭਾਰੀ ਭੀੜ ਦੇ ਚਲਦਿਆਂ ਉਹਨਾਂ ਨੂੰ ਤਿੰਨ-ਚਾਰ ਘੰਟਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ।


ਇਹ ਵੀ ਪੜ੍ਹੋ: India News: ਪੁਰਤਗਾਲ ਬਣਿਆ ਖਾਲਿਸਤਾਨੀ ਅੱਤਵਾਦੀਆਂ ਦਾ ਨਵਾਂ ਅੱਡਾ, ISI ਤੋਂ ਮਿਲ ਰਿਹਾ ਪੈਸਾ ਤੇ ਹਥਿਆ