Transport Tender Scam news: ਟਰਾਂਸਪੋਰਟ ਟੈਂਡਰ ਘੁਟਾਲੇ `ਚ ਭਗੌੜੇ ਠੇਕੇਦਾਰ ਜਗਰੂਪ ਸਿੰਘ ਨੇ ਅਦਾਲਤ `ਚ ਕੀਤਾ ਆਤਮ ਸਮਰਪਣ
Ludhiana Transport Tender Scam news: ਜਗਰੂਪ ਸਿੰਘ ਖੁਰਾਕ ਨੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਹੋਰਨਾਂ ਨਾਲ ਮਿਲ ਕੇ ਸਮਰਾਲਾ ਕਲੱਸਟਰ ਲਈ ਟੈਂਡਰ ਲਏ ਸਨ।
Punjab's Ludhiana Transport Tender Scam news: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ 'ਚ ਭਗੌੜੇ ਮੁਲਜ਼ਮ ਜਗਰੂਪ ਸਿੰਘ ਨੇ ਲੁਧਿਆਣਾ ਦੇ ਸੀਜੇਐਮ ਰਾਧਿਕਾ ਪੁਰੀ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਤੋਂ ਇਜਾਜ਼ਤ ਮਿਲਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਐਲਡੀ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਫਿਲਹਾਲ ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ FIR 11 ਮਿਤੀ 16.8.22 ਨੂੰ ਭਾਰਤ ਭੂਸ਼ਣ ਆਸ਼ੂ ਅਤੇ ਹੋਰਾਂ ਦੇ ਖਿਲਾਫ 420, 508, 467, 468, 471, 120B IPC ਅਤੇ 7, 8, 12, 13(2) PC Act PS VB ਰੇਂਜ ਲੁਧਿਆਣਾ ਦੇ ਤਹਿਤ ਦਰਜ ਕੀਤਾ ਗਿਆ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਜਗਰੂਪ ਸਿੰਘ ਠੇਕੇਦਾਰ ਸੀ, ਜਿਸ ਨੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਹੋਰਨਾਂ ਨਾਲ ਮਿਲ ਕੇ ਸਮਰਾਲਾ ਕਲੱਸਟਰ ਲਈ ਟੈਂਡਰ ਲਏ ਸਨ।
ਇਸ ਮਾਮਲੇ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਨੇ ਟੈਂਡਰ ਪ੍ਰਾਪਤ ਕਰਨ ਲਈ ਵਾਹਨਾਂ ਦੀ ਸੂਚੀ ਜਮ੍ਹਾਂ ਕਰਵਾਈ ਸੀ ਅਤੇ ਉਕਤ ਸੂਚੀ ਵਿੱਚ 11 ਵਾਹਨ ਗੈਰ-ਕੈਰੀਅਰ ਵਾਹਨ ਸਨ ਅਤੇ ਉਨ੍ਹਾਂ ਨੂੰ ਟੈਂਡਰ ਰੱਦ ਕਰਨ ਦੀ ਬਜਾਏ ਜ਼ਿਲ੍ਹਾ ਟੈਂਡਰ ਕਮੇਟੀ ਲੁਧਿਆਣਾ ਵੱਲੋਂ ਅਲਾਟ ਕਰ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ ਵਿੱਚ 11 ਗੈਰ ਕੈਰੀਅਰ ਵਾਹਨ ਸ਼ਾਮਲ ਹਨ। ਇਸ ਦੌਰਾਨ ਐਸਐਸਪੀ ਦਾ ਕਹਿਣਾ ਸੀ ਕਿ ਟੈਂਡਰ ਨੂੰ ਰੱਦ ਕਰਨ ਦੀ ਬਜਾਏ, ਲੁਧਿਆਣਾ ਜ਼ਿਲ੍ਹਾ ਟੈਂਡਰ ਕਮੇਟੀ ਨੇ ਉਸਨੂੰ ਅਲਾਟ ਕਰ ਦਿੱਤਾ।
ਅੱਗੇ ਦੱਸਿਆ ਗਿਆ ਕਿ ਦੋਸ਼ੀ ਭਗੌੜਾ ਸੀ ਅਤੇ 7 ਜੁਲਾਈ ਨੂੰ ਉਸਨੂੰ ਪੀਓ. ਘੋਸ਼ਿਤ ਕੀਤਾ ਗਿਆ ਸੀ ਅਤੇ ਉਸਦੀ ਅਗਾਊਂ ਜ਼ਮਾਨਤ ਪਟੀਸ਼ਨ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 1 ਸਤੰਬਰ ਨੂੰ ਖਾਰਜ ਕਰ ਦਿੱਤੀ ਗਈ ਸੀ।
ਭਾਰਤ ਭੂਸ਼ਣ ਆਸ਼ੂ ਅਤੇ ਉਸਦੇ ਸਾਥੀਆਂ ਲਈ ਹੋਰ ਮੁਸੀਬਤ
ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਕਥਿਤ ਟੈਂਡਰ ਘੁਟਾਲੇ ਵਿੱਚ ਦੋ ਹਫ਼ਤੇ ਪਹਿਲਾਂ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ, ਕੇਂਦਰੀ ਏਜੰਸੀ ਨੇ ਹੁਣ ਐਲਾਨ ਕੀਤਾ ਕਿ ਉਨ੍ਹਾਂ ਨੇ 2.12 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਵੀ ਜ਼ਬਤ ਕੀਤੇ ਹੋਏ ਹਨ। ਇਸਦੇ ਨਾਲ, ਈਡੀ ਵੱਲੋਂ ਮਾਮਲੇ ਵਿੱਚ ਕੀਤੀ ਗਈ ਕੁੱਲ ਰਿਕਵਰੀ 8.6 ਕਰੋੜ ਰੁਪਏ ਹੋ ਗਈ ਹੈ। ਫਿਲਹਾਲ ਈਡੀ ਵੱਲੋਂ ਭਾਰਤ ਭੂਸ਼ਣ ਆਸ਼ੂ, ਐਲਆਈਟੀ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਅਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਵਿਰੁੱਧ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਲਾਈ ਝਾੜ, ਕਿਹਾ "ਪੁਲਿਸ ਦੀ ਮਿਲੀ ਭੁਗਤ ਨਾਲ ਚੱਲ ਰਹੀ ਹੈ ਮਾਈਨਿੰਗ"