Punjab News: ਸ੍ਰੀ ਅਨੰਦਪੁਰ ਸਾਹਿਬ ਪੁੱਜੇ ਮਨੀਸ਼ ਤਿਵਾੜੀ, ਐਸਵਾਈਐਲ ਦੇ ਮੁੱਦੇ `ਤੇ ਕਹੀ ਵੱਡੀ ਗੱਲ
Punjab News: ਐਸਵਾਈਐਲ ਦੇ ਮੁੱਦੇ ਤੇ ਬੋਲਦਿਆਂ ਤਿਵਾੜੀ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਘੇਰਿਆ ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਸਬੰਧੀ ਬਹਿਸ ਕਰਨਾ ਚਾਹੁੰਦੇ ਹਨ ਤਾਂ ਦੇਸ਼ ਦੀ ਸਰਬ ਉੱਚ ਅਦਾਲਤ ਦੇ ਵਿੱਚ ਜਾ ਕੇ ਆਪਣਾ ਪੱਖ ਰੱਖਣ ਨਾ ਕਿ ਇਸ ਮੁੱਦੇ ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ।
Punjab News: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਨਿਲਾਮ ਕਰਨ ਸਬੰਧੀ ਆਪਣਾ ਬਿਆਨ ਦਿੰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਲਈ ਆਸਥਾ ਦਾ ਘਰ ਹੈ, ਜੇਕਰ ਕਿਸੇ ਵੱਲੋਂ ਇਹ ਮਾਡਲ ਦਿੱਤਾ ਗਿਆ ਤਾਂ ਉਸ ਨੂੰ ਸਿਰ ਮੱਥੇ ਲਗਾ ਕੇ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਜੇਕਰ ਇਸ ਮਾਡਲ ਨੂੰ ਨਿਲਾਮ ਕੀਤਾ ਜਾਂਦਾ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ।
ਐਸਵਾਈਐਲ ਦੇ ਮੁੱਦੇ ਤੇ ਬੋਲਦਿਆਂ ਤਿਵਾੜੀ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਘੇਰਿਆ ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਸਬੰਧੀ ਬਹਿਸ ਕਰਨਾ ਚਾਹੁੰਦੇ ਹਨ ਤਾਂ ਦੇਸ਼ ਦੀ ਸਰਬ ਉੱਚ ਅਦਾਲਤ ਦੇ ਵਿੱਚ ਜਾ ਕੇ ਆਪਣਾ ਪੱਖ ਰੱਖਣ ਨਾ ਕਿ ਇਸ ਮੁੱਦੇ ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ। ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਜੇਕਰ ਬਚਾਣਾ ਹੈ ਤਾਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਭਾਜਪਾ ਦੇ ਖਿਲਾਫ 24 ਦੇ ਵਿੱਚ ਉਤਰਨਾ ਵੇਗਾ ਤਾਂ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Rojgar Mela 2023: PM ਮੋਦੀ ਨੇ 51 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਇਨ੍ਹਾਂ ਵਿਭਾਗਾਂ 'ਚ ਮਿਲੀਆਂ ਨੌਕਰੀਆਂ
ਜਦੋਂ ਤਿਵਾੜੀ ਨੂੰ ਪੁੱਛਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਉਹਨਾਂ ਦੀਆਂ ਮੀਟਿੰਗਾਂ ਵਿੱਚ ਸਥਾਨਿਕ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਕੱਦਾਵਰ ਨੇਤਾ ਰਾਣਾ ਕੇਪੀ ਸਿੰਘ ਪਿਛਲੇ ਕੁਝ ਸਮੇਂ ਤੋਂ ਮੌਜੂਦ ਨਹੀਂ ਹੁੰਦੇ ਤਾਂ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵੱਡਿਆਂ ਮੁੱਦਿਆਂ ਤੇ ਲੜੀਆਂ ਜਾਣੀਆਂ ਹਨ ਤੇ ਸਥਾਨਕ ਮੁੱਦੇ ਉਹਨਾਂ ਚੋਣਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ ।
ਤਿਵਾੜੀ ਨੂੰ ਜਦੋਂ ਪੁੱਛਿਆ ਗਿਆ ਕਿ ਐਮਪੀ ਬਣਨ ਸਮੇਂ ਉਹਨਾਂ ਕਿਹਾ ਸੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਪੋਲਿਊਸ਼ਨ ਫਰੀ ਇੰਡਸਟਰੀ ਸਥਾਪਿਤ ਕਰਨਗੇ ਪ੍ਰੰਤੂ ਅਜੇ ਤੱਕ ਉਹ ਇੰਡਸਟਰੀ ਸਥਾਪਿਤ ਨਹੀਂ ਹੋਈ ਤਾਂ ਇਸ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਉਹ ਓਪੋਜੀਸ਼ਨ ਦੇ ਵਿੱਚ ਹਨ ਤੇ ਕੁਝ ਸਮਾਂ ਕਰੋਨਾ ਕਾਲ ਦੇ ਵਿੱਚ ਲੰਘ ਜਾਣ ਦੇ ਚਲਦਿਆਂ ਕੋਈ ਕੰਮ ਨਹੀਂ ਹੋ ਸਕਿਆ ਪ੍ਰੰਤੂ ਉਹ ਆਪਣੇ ਵਾਅਦੇ ਤੇ ਕਾਇਮ ਹਨ ਤੇ ਜਦੋਂ ਮੌਕਾ ਮਿਲਿਆ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਵਾਤਾਵਰਨ ਨੂੰ ਜਿਹੜੀ ਇੰਡਸਟਰੀ ਗੰਧਲਾ ਨਾ ਕਰੇ ਅਜਿਹੀ ਇੰਡਸਟਰੀ ਇਥੇ ਸਥਾਪਿਤ ਜਰੂਰ ਕਰਨਗੇ।
ਇਸ ਮੌਕੇ ਮਨੀਸ਼ ਤਿਵਾੜੀ ਨੇ ਸ੍ਰੀ ਅਨੰਦਪੁਰ ਸਾਹਿਬ ਕੌਂਸਲ ਦੇ ਲਈ ਦੋ ਗੱਡੀਆਂ ਖਰੀਦਣ ਦੇ ਲਈ 15 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਕਾਂਗਰਸੀ ਕੌਂਸਲਰ ਪਰਮਵੀਰ ਸਿੰਘ ਨੂੰ ਦਿੱਤਾ।