U19 Women`s T20 World Cup 2023: ਪੰਜਾਬ ਦੀ ਮੰਨਤ ਕਸ਼ਿਅਪ ਦਾ ਵਰਲਡ ਕੱਪ ਦੀ ਇਤਿਹਾਸਿਕ ਜਿੱਤ `ਚ ਵੱਡਾ ਯੋਗਦਾਨ
ਗੌਰਤਲਬ ਹੈ ਕਿ ਇਸ ਟੀਮ `ਚ ਪੰਜਾਬ ਦੀ ਇੱਕੋ-ਇੱਕ ਖਿਡਾਰੀ ਸੀ ਮੰਨਤ ਕਸ਼ਿਅਪ (Punjab`s Mannat Kashyap news) ਜਿਸਨੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ।
Punjab's Mannat Kashyap in U19 Women's T20 World Cup 2023 news: ਭਾਰਤ ਦੀ ਮਹਿਲਾ ਕ੍ਰਿਕੇਟ ਟੀਮ ਨੇ U19 T20 ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚਦਿਆਂ ਪਹਿਲਾ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਗੌਰਤਲਬ ਹੈ ਕਿ ਇਸ ਟੀਮ 'ਚ ਪੰਜਾਬ ਦੀ ਇੱਕੋ-ਇੱਕ ਖਿਡਾਰੀ ਸੀ ਮੰਨਤ ਕਸ਼ਿਅਪ (Punjab's Mannat Kashyap news) ਜਿਸਨੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ।
ਪੰਜਾਬ ਦੀ ਮੰਨਤ ਕਸ਼ਿਅਪ ਨੇ U19 T20 ਵਿਸ਼ਵ ਕੱਪ 2023 ਦੀ ਇਸ ਇਤਿਹਾਸਿਕ ਜਿੱਤ 'ਚ ਵੱਡਾ ਯੋਗਦਾਨ ਪਾਇਆ। ਦੱਸ ਦਈਏ ਕਿ ਪਟਿਆਲਾ ਦੀ ਰਹਿਣ ਵਾਲੀ ਮੰਨਤ ਕਸ਼ਿਅਪ ਨੇ ਇੰਗਲੈਂਡ ਦੇ ਖਿਲਾਫ ਫਾਈਨਲ ਮੁਕਾਬਲੇ 'ਚ ਆਪਣੇ 3 ਓਵਰਾਂ 'ਚ ਮਹਿਜ਼ 13 ਰਨ ਦਿੱਤੇ ਅਤੇ 1 ਵਿਕਟ ਵੀ ਹਾਸਿਲ ਕੀਤੀ।
ਮੰਨਤ ਨੇ 17ਵੇਂ ਓਵਰ 'ਚ Alexa Stonehouse ਨੂੰ ਆਊਟ ਕੀਤਾ ਅਤੇ ਫਾਈਨਲ ਮੁਕਾਬਲੇ 'ਚ ਵਿਕਟ ਹਾਸਿਲ ਕੀਤੀ। ਇਨ੍ਹਾਂ ਹੀ ਨਹੀਂ, ਮੰਨਤ ਕਸ਼ਿਅਪ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਵੀ ਇੱਕ ਵਿਕਟ ਲਈ ਸੀ ਅਤੇ ਆਪਣੇ 4 ਓਵਰਾਂ 'ਚ ਮਹਿਜ਼ 21 ਰਨ ਦਿੱਤੇ ਸਨ।
ਇਸ ਤੋਂ ਇਲਾਵਾ Punjab ਦੀ Mannat Kashyap news ਨੇ U19 Women's T20 World Cup 2023 ਦੇ ਸੁਪਰ 6 ਰਾਉਂਡ ਵਿੱਚ ਗਰੁੱਪ 1 ਦੇ ਆਪਣੇ ਆਖਰੀ ਮੈਚ ਵਿੱਚ ਸ੍ਰੀ ਲੰਕਾ ਦੇ ਖ਼ਿਲਾਫ਼ 4 ਓਵਰਾਂ ਵਿੱਚ 16 ਰਨ ਦਿੱਤੇ ਅਤੇ 2 ਵਿਕਟਾਂ ਵੀ ਹਾਸਿਲ ਕੀਤੀਆਂ।
ਇਹ ਵੀ ਪੜ੍ਹੋ: AAP ਵਿਧਾਇਕ ਨੇ ਕਰਵਾਇਆ ਦੂਜਾ ਵਿਆਹ! ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪਹਿਲੀ ਵਾਰ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਲਈ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਵਧਾਈਆਂ ਦਿੱਤੀਆਂ।
ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਭਾਰਤੀ ਮਹਿਲਾ ਟੀਮ ਐਤਵਾਰ ਨੂੰ ਪਹਿਲੀ ਵਾਰ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੀ ਜੇਤੂ ਬਣ ਗਈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ, "ਉਨ੍ਹਾਂ ਨੇ ਸ਼ਾਨਦਾਰ ਕ੍ਰਿਕਟ ਖੇਡੀ ਅਤੇ ਉਨ੍ਹਾਂ ਦੀ ਸਫਲਤਾ ਕਈ ਆਉਣ ਵਾਲੇ ਕ੍ਰਿਕਟਰਾਂ ਨੂੰ ਪ੍ਰੇਰਿਤ ਕਰੇਗੀ। ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"
ਇਹ ਵੀ ਪੜ੍ਹੋ: कहानी अभी बाक़ी है…