Punjab's Manpreet Badal News: ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਅੱਜ ਯਾਨੀ ਸ਼ਨੀਵਾਰ ਨੂੰ 6 ਲੋਕਾਂ ਦੇ ਨਾਲ ਹੋਏ ਧੋਖਾਧੜੀ ਦੇ ਮੁੱਕਦਮੇ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਨਜ਼ਦੀਕੀਆਂ ਦੇ ਟਿਕਾਣਿਆਂ ਤੇ ਲਗਾਤਾਰ ਜਗ੍ਹਾ-ਜਗ੍ਹਾ 'ਤੇ ਛਾਪੇਮਾਰੀ ਕੀਤੀਆਂ ਜਾ ਰਹੀਆਂ ਹਨ। 


COMMERCIAL BREAK
SCROLL TO CONTINUE READING

ਹੁਣ ਤੱਕ ਵਿਜੀਲੈਂਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਦੇ ਹੋਰ ਨਜ਼ਦੀਕੀ ਸ਼ਰਾਬ ਦੇ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂ ਦੇ ਬਠਿੰਡਾ ਸਥਿਤ ਮਾਡਲ ਟਾਊਨ ਕੋਠੀ ਵਿੱਚ ਵੀ ਅੱਜ ਵਿਜੀਲੈਂਸ ਵੱਲੋਂ ਇੱਕ ਟੀਮ ਚੈਕਿੰਗ ਕਰਨ ਲਈ ਆਈ ਹਾਲਾਂਕਿ ਕੋਠੀ ਬੰਦ ਹੋਣ ਕਾਰਨ ਵਿਜੀਲੈਂਸ ਟੀਮ ਨੂੰ ਖਾਲੀ ਹੱਥ ਮੁੜਨਾ ਪਿਆ। 


ਮਿਲੀ ਜਾਣਕਾਰੀ ਦੇ ਮੁਤਾਬਕ ਇਸ ਟੀਮ ਵਿੱਚ ਇੰਸਪੈਕਟਰ ਨਗਿੰਦਰ ਸਿੰਘ ਮੌਜੂਦ ਸਨ ਜਿਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਅਸੀਂ ਪਹਿਲਾਂ ਹੀ ਛੇ ਲੋਕਾਂ 'ਤੇ ਮੁਕਦਮਾ ਦਰਜ ਕੀਤਾ ਹੋਇਆ ਹੈ ਅਤੇ ਇਨ੍ਹਾਂ ਵਿੱਚੋਂ ਤਿੰਨ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਬਾਕੀ ਦੇ ਲੋਕਾਂ ਦੀ ਭਾਲ ਲਈ ਸਾਡੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ। 


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਉਰਫ ਜੁਗਨੂ ਠੇਕੇਦਾਰ ਦੇ ਘਰ ਚੈਕਿੰਗ ਕਰਨ ਦਾ ਕਾਰਨ ਇਹ ਹੈ ਕਿ ਜਿਸ ਕੰਪਿਊਟਰ ਦੇ ਆਈਪੀ ਐਡਰੈੱਸ ਤੋਂ ਪਤਾ ਲੱਗਿਆ ਹੈ ਕਿ ਉਹ ਕੰਪਿਊਟਰ ਜਸਵਿੰਦਰ ਸਿੰਘ ਉਰਫ ਜੁਗਨੂ ਦਾ ਸੀ, ਜਿਸ 'ਤੇ ਵਿਵਾਦਤ ਪਲਾਟ ਦਾ ਟੈਂਡਰ ਭਰਿਆ ਗਿਆ ਸੀ। 


ਕਾਰੋਬਾਰੀ ਮਨਪ੍ਰੀਤ ਸਿੰਘ ਬਾਦਲ ਦੀ ਨਜਦੀਕੀ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਅਜੇ ਤੱਕ ਪਲਾਟ ਦੀ ਬੋਲੀ ਲਈ ਵਰਤਿਆ ਗਿਆ ਕੰਪਿਊਟਰ ਨਹੀਂ ਮਿਲਿਆ ਹੈ, ਜਿਸ ਕਾਰਨ 'ਆਪ' ਸਰਕਾਰ ਵਿਜੀਲੈਂਸ ਮਨਪ੍ਰੀਤ ਦੇ ਕਰੀਬੀਆਂ ਤੋਂ ਪੁੱਛਗਿੱਛ ਕਰਨ 'ਚ ਰੁੱਝੀ ਹੋਈ ਹੈ।


ਇਹ ਵੀ ਪੜ੍ਹੋ: Punjab Farmers News: ਕਿਸਾਨਾਂ ਵੱਲੋਂ ਅੱਜ ਪੰਜਾਬ ਦੀਆਂ ਮੁੱਖ ਸੜਕਾਂ ਕੀਤੀਆਂ ਜਾਣਗੀਆਂ ਜਾਮ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ


ਇਹ ਵੀ ਪੜ੍ਹੋ: India Canada Dispute: ਜੈਸ਼ੰਕਰ ਨੇ ਕੈਨੇਡੀਅਨ ਸਰਕਾਰ 'ਤੇ ਸਾਧਿਆ ਨਿਸ਼ਾਨਾ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਿਉਂ ਵਧਿਆ? ਦੱਸਿਆ ਕਾਰਨ